ਲੁਧਿਆਣਾ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੀਆਂ ਲੜਕੀਆਂ ਨੂੰ ਸਿਆਸਤ ਵਿਚ ਵੱਧ ਤੋਂ ਵੱਧ ਸਰਗਰਮ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਿਆਸਤ ਵਿਚ ਆਉਣ ਅਤੇ ਵੋਟ ਪਾਉਣ ਦੇ ਹੱਕ ਦੇ ਮਾਮਲੇ ਵਿਚ ਖ਼ੁਦਮੁਖ਼ਤਿਆਰ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਅਸਤ ਹੀ ਤੁਹਾਡਾ ਭਵਿੱਖ ਨਿਰਧਾਰਤ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ ਰਾਸ਼ਨ ਕਾਰਡ! ਵਿਧਾਨ ਸਭਾ 'ਚ ਬੋਲੇ ਕੈਬਨਿਟ ਮੰਤਰੀ
ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਵਿਖੇ ਕਨਵੋਕੇਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ੁਰੂ ਤੋਂ ਹੀ ਕੁੜੀਆਂ ਪੜ੍ਹਾਈ ਦੇ ਮਾਮਲੇ ਵਿਚ ਮੁੰਡਿਆਂ ਤੋਂ ਹੁਸ਼ਿਆਰ ਰਹੀਆਂ ਹਨ, ਪਰ ਪਹਿਲਾਂ ਹਾਲਾਤ ਹੋਰ ਸਨ ਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਨਹੀਂ ਸੀ ਮਿਲਦੇ। ਪਰ ਹੁਣ ਜ਼ਮਾਨਾ ਬਦਲ ਗਿਆ ਹੈ, ਮਾਪਿਆਂ ਦੀ ਸੋਚ ਵੀ ਬਦਲ ਗਈ ਹੈ ਤੇ ਕੁੜੀਆਂ ਵਾਸਤੇ ਕਰੀਅਰ ਦੇ ਮੌਕੇ ਖੁੱਲ੍ਹ ਗਏ ਹਨ। ਅੱਜ ਹਰ ਫੀਲਡ ਦੇ ਵਿਚ ਕੁੜੀਆਂ ਮੁੰਡਿਆਂ ਦੇ ਬਰਾਬਰ ਹਨ, ਸਗੋਂ ਉਨ੍ਹਾਂ ਤੋਂ ਵੀ ਇਕ ਕਦਮ ਅੱਗੇ ਹੀ ਹਨ। ਪਰ ਸਿਆਸਤ ਇਕ ਅਜਿਹੀ ਫੀਲਡ ਹੈ, ਜਿਸ ਵਿਚ ਕੁੜੀਆਂ ਥੋੜ੍ਹਾ ਘੱਟ ਇੰਟਰਸਟ ਲੈਂਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਅਮਿਤ ਸ਼ਾਹ ਦੇ ਬਿਆਨ 'ਤੇ ਪੰਜਾਬ ਵਿਧਾਨ ਸਭਾ 'ਚ ਹੰਗਾਮਾ! ਨਿੰਦਾ ਪ੍ਰਤਸਾਵ ਲਿਆਉਣ ਦੀ ਮੰਗ
ਮੁੱਖ ਮੰਤਰੀ ਨੇ ਕਿਹਾ ਕਿ ਆਮ ਤੌਰ 'ਤੇ ਲੜਕੀਆਂ ਸਿਆਸਤ ਅਤੇ ਖ਼ਬਰਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ। ਉਨ੍ਹਾਂ ਨੂੰ ਮਾਪੇ, ਭਰਾ ਜਾਂ ਪਤੀ ਨੇ ਜਿਸ ਨੂੰ ਵੀ ਕਹਿਣ, ਉਸ ਨੂੰ ਵੋਟ ਪਾ ਦਿੰਦੀਆਂ ਹਨ। ਪਰ ਮੈਂ ਉਨ੍ਹਾਂ ਨੂੰ ਇਸ ਮਾਮਲੇ ਵਿਚ ਖ਼ੁਦਮੁਖ਼ਤਿਆਰ ਬਣਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਿਆਸਤ ਨੇ ਹੀ ਤੁਹਾਡਾ ਭਵਿੱਖ ਨਿਰਧਾਰਤ ਕਰਨਾ ਹੈ। CM ਮਾਨ ਨੇ ਕਿਹਾ ਕਿ ਸਿਆਸਤ ਵਿਚ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਕਿ ਇਸ ਵਿਚ ਸਿਰਫ਼ ਮਾੜੇ ਬੰਦੇ ਹੀ ਆਉਂਦੇ ਹਨ, ਸਗੋਂ ਇਸ ਕਰਕੇ ਹਨ ਕਿਉਂਕਿ ਚੰਗੇ ਬੰਦੇ ਇਸ ਪਾਸੇ ਘੱਟ ਆਉਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਸਨੈਚਰ ਵਿਚਾਲੇ ਚੱਲੀਆਂ ਗੋਲੀਆਂ
NEXT STORY