ਜਲੰਧਰ- ਅੱਜ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੈਜੋਂ ਵਿਖੇ ਭਾਰੀ ਬਾਰਿਸ਼ ਕਾਰਨ ਖੱਡ 'ਚ ਪਾਣੀ ਆ ਗਿਆ ਸੀ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਦੇ ਦੇਹਰਾ ਪਿੰਡ ਤੋਂ ਵਿਆਹ ਜਾ ਰਹੇ ਬਰਾਤੀਆਂ ਦੀ ਇਨੋਵਾ ਗੱਡੀ ਰੁੜ੍ਹ ਗਈ ਸੀ, ਜਿਸ ਕਾਰਨ ਗੱਡੀ 'ਚ ਸਵਾਰ ਕੁੱਲ 11 ਲੋਕਾਂ 'ਚੋਂ 9 ਦੀ ਦਰਦਨਾਕ ਮੌਤ ਹੋ ਗਈ ਸੀ, ਜਦਕਿ 2 ਦੀ ਭਾਲ ਹਾਲੇ ਜਾਰੀ ਹੈ।
ਇਸ ਹਾਦਸੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਕਰਦਿਆਂ ਲਿਖਿਆ, ''ਹੁਸ਼ਿਆਰਪੁਰ ਦੇ ਜੈਜੋਂ ਵਿਖੇ ਮੀਂਹ ਦੇ ਪਾਣੀ 'ਚ ਇੱਕ ਗੱਡੀ ਵਹਿ ਗਈ ਜਿਸ ਕਰ ਕੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 2 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੈ ਤੇ ਬਚਾਅ ਕਾਰਜ ਜਾਰੀ ਹਨ। ਪੰਜਾਬ ਸਰਕਾਰ ਵੱਲੋਂ ਪੀੜਤਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਜਾਵੇਗੀ।''
ਇਸ ਤੋਂ ਇਲਾਵਾ ਉਨ੍ਹਾਂ ਨੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ, ''ਲਗਾਤਾਰ ਪੈ ਰਹੇ ਮੀਂਹ ਕਰਕੇ ਬਰਸਾਤੀ ਨਾਲਿਆਂ ਤੇ ਨਦੀਆਂ ਵਿੱਚ ਕਾਫੀ ਪਾਣੀ ਪਹਾੜਾਂ ਤੋਂ ਆ ਰਿਹਾ ਹੈ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਥੋੜ੍ਹੀ ਸਾਵਧਾਨੀ ਵਰਤੋ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ।''
ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਤੋਂ ਕਿਰਾਏ 'ਤੇ ਗੱਡੀ ਕਰ ਕੇ ਨਵਾਂਸ਼ਹਿਰ ਵਿਖੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਤੇਜ਼ ਪਾਣੀ ਦੇ ਵਹਾਅ ਕਾਰਨ ਰੁੜ੍ਹ ਗਈ। ਇਸ ਦੌਰਾਨ ਗੱਡੀ 'ਚੋਂ ਕੱਢੇ ਗਏ ਇਕ ਵਿਅਕਤੀ ਸੁਰਜੀਤ ਭਾਟੀਆ ਨੇ ਦੱਸਿਆ ਕਿ ਇਸ ਗੱਡੀ ਵਿੱਚ ਉਸ ਦਾ ਪਿਤਾ ਸੁਰਜੀਤ ਸਿੰਘ, ਮਾਂ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਸ਼ਨੂੰ, ਭਾਵਨਾ 19, ਅੰਕੂ 20, ਹਰਸ਼ਿਤ 12 ਅਤੇ ਡਰਾਈਵਰ ਸਨ। ਦੱਸਿਆ ਜਾ ਰਿਹਾ ਕਿ ਸਾਰੇ ਇਕੋ ਹੀ ਪਰਿਵਾਰ ਮੈਂਬਰ ਸਨ।
ਇਹ ਵੀ ਪੜ੍ਹੋ- ਪੰਚਾਇਤੀ ਚੋਣ ਐਕਟ 'ਚ ਵੱਡੇ ਬਦਲਾਅ ਦੀ ਤਿਆਰੀ 'ਚ ਪ੍ਰਸ਼ਾਸਨ, ਪਾਰਟੀ ਸਿੰਬਲ 'ਤੇ ਨਹੀਂ ਲੜਨਗੇ ਉਮੀਦਵਾਰ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਹੱਦੀ ਇਲਾਕੇ 'ਚ ਸ਼ੱਕੀ ਹਾਲਤ 'ਚ ਮਿਲੇ 2 ਮੋਟਰਸਾਈਕਲ, ਇਲਾਕੇ 'ਚ ਫੈਲੀ ਸਨਸਨੀ
NEXT STORY