ਲੁਧਿਆਣਾ (ਹਿਤੇਸ਼): ਪਾਕਿਸਤਾਨ 'ਚ ਅੱਤਵਾਦੀਆਂ ਖ਼ਿਲਾਫ਼ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਨੂੰ ਲੈ ਕੇ ਭਾਜਪਾ ਅਤੇ ਦੂਜੀ ਵਿਰੋਧੀ ਪਾਰਟੀ ਦੇ ਆਗੂਆਂ ਵਿਚਾਲੇ ਸ਼ੁਰੂ ਹੋਈ ਜ਼ਬਾਨੀ ਜੰਗ ਦਿਨ-ਬ-ਦਿਨ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਦੇ ਤਹਿਤ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਤੰਜ ਕੱਸਿਆ ‘ਇਕ ਚੁਟਕੀ ਸਿੰਧੂਰ ਦੀ ਕੀਮਤ ਤੁਮ ਕਿਆ ਜਾਨੋ ਨਰੇਂਦਰ।’
ਇਹ ਖ਼ਬਰ ਵੀ ਪੜ੍ਹੋ - 10 ਰੁਪਏ ਨਾਲ ਜਿੱਤ ਲਏ 11 ਲੱਖ ਰੁਪਏ! ਰਾਤੋ-ਰਾਤ ਬਦਲ ਗਈ ਪੰਜਾਬ ਦੇ ਵਿਅਕਤੀ ਦੀ ਕਿਸਮਤ
ਇਸ ਲੜਾਈ ਦੀ ਸ਼ੁਰੂਆਤ ਭਾਜਪਾ ਵੱਲੋਂ ਪਾਕਿਸਤਾਨ ਖ਼ਿਲਾਫ਼ ਕੀਤੇ ਗਏ ‘ਆਪ੍ਰੇਸ਼ਨ ਸਿੰਧੂਰ’ ਦੀ ਸਫ਼ਲਤਾ ਨੂੰ ਚੋਣ ਮੁੱਦਾ ਬਣਾਉਣ ਦੇ ਨਾਲ ਹੀ ਹਰ ਘਰ ਸਿੰਧੂਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਨਾਲ ਹੋਈ ਹੈ, ਜਿਸ ’ਤੇ CM ਮਾਨ ਨੇ ਪਿਛਲੇ ਦਿਨੀਂ ‘ਵਨ ਨੇਸ਼ਨ, ਵਨ ਹਸਬੈਂਡ’ ਦੀ ਟਿੱਪਣੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਭਾਜਪਾ ਦੇ ਆਗੂਆਂ ਵੱਲੋਂ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ।
ਇਸ ਦੇ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਫੌਜਾਂ ਦਾ ਬਹੁਤ ਸਨਮਾਨ ਕਰਦੇ ਹਾਂ ਅਤੇ ਪੰਜਾਬ ਨੇ ਹਮੇਸ਼ਾ ਬਾਰਡਰ ’ਤੇ ਲੜਾਈ ਲੜੀ ਹੈ ਪਰ ਫੌਜ ਦੇ ਨਾਂ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਿਥੋਂ ਤੱਕ ਸਿੰਧੂਰ ਦਾ ਸਵਾਲ ਹੈ, ਇਹ ਸਿਰਫ ਪਤੀ ਹੀ ਪਤਨੀ ਦੀ ਮਾਂਗ ’ਚ ਲਗਾ ਸਕਦਾ ਹੈ। ਜੇਕਰ ਕਿਸੇ ਨੂੰ ਭਾਜਪਾ ਵਾਲਿਆਂ ਤੋਂ ਸਿੰਧੂਰ ਲਗਵਾਉਣਾ ਹੈ ਤਾਂ ਉਸ ਦੀ ਮਰਜ਼ੀ, ਜਦਕਿ ਪੀ. ਐੱਮ. ਮੋਦੀ ਲਈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ‘ਇਕ ਚੁਟਕੀ ਸਿੰਧੂਰ ਦੀ ਕੀਮਤ ਤੁਮ ਕਿਆ ਜਾਨੋ ਨਰੇਂਦਰ।’
ਇਹ ਖ਼ਬਰ ਵੀ ਪੜ੍ਹੋ - ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਭੇਜੇ ਸੰਮਨ! ਲੁਧਿਆਣਾ ਤੋਂ ਲੜ ਰਹੇ ਨੇ ਜ਼ਿਮਨੀ ਚੋਣ
ਜਾਖੜ, ਬਿੱਟੂ ਤੇ ਕੈਪਟਨ ਨੂੰ ਦੱਸਿਆ ਭਾਜਪਾ ’ਚ ਕਾਂਗਰਸ ਦਾ ਵਿੰਗ
ਸੀ. ਐੱਮ. ਮਾਨ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਬਿੱਟੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ’ਚ ਕਾਂਗਰਸ ਦੇ ਵਿੰਗ ਵਜੋਂ ਕੰਮ ਕਰ ਰਹੇ ਹਨ, ਕਿਉਂਕਿ ਜਦ ਇਹ ਨੇਤਾ ਕਾਂਗਰਸ ’ਚ ਸਨ ਤਾਂ ਭਾਜਪਾ ਦੇ ਖਿਲਾਫ ਬੋਲ ਰਹੇ ਸਨ ਅਤੇ ਹੁਣ ਭਾਜਪਾ ’ਚ ਜਾ ਕੇ ਪੰਜਾਬ ਦੇ ਮੁੱਦਿਆਂ ’ਤੇ ਚੁੱਪੀ ਧਾਰ ਲਈ ਹੈ। ਸੀ. ਐੱਮ. ਮਾਨ ਨੇ ਕਿਹਾ ਕਿ ਉਕਤ ਤਿੰਨਾਂ ਆਗੂਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਕੋਲ ਪੰਜਾਬ ਦੇ ਆਰ. ਡੀ. ਐੱਫ. ਦਾ ਕਈ ਹਜ਼ਾਰ ਕਰੋੜ ਰਿਲੀਜ਼ ਲਈ ਸਿਫਾਰਿਸ਼ ਕਰਨੀ ਚਾਹੀਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਅੱਜ ਪੂਰੀ ਤਰ੍ਹਾਂ ਬੰਦ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ
NEXT STORY