ਨੈਸ਼ਨਲ ਡੈਸਕ- ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਠੰਡ ਦਾ ਕਹਿਰ ਜਾਰੀ ਹੈ। ਪਹਾੜੀ ਇਲਾਕਿਆਂ ਵਿਚ ਜਿੱਥੇ ਬਰਫ਼ ਪੈ ਰਹੀ ਹੈ, ਉੱਥੇ ਹੀ ਮੈਦਾਨੀ ਇਲਾਕਿਆਂ 'ਚ ਸੀਤ ਲਹਿਰ ਕਾਰਨ ਠੰਡ ਵੱਧ ਗਈ ਹੈ। ਪਹਾੜਾਂ 'ਤੇ ਪੈ ਰਹੀ ਬਰਫ਼ ਦਾ ਅਸਰ ਪੰਜਾਬ, ਹਰਿਆਣਾ ਸਣੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੋਹਲੇਧਾਰ ਮੀਂਹ ਅਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਵਧਦੀ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਪੰਜਾਬ, ਹਰਿਆਣਾ, ਦਿੱਲੀ 'ਚ ਠੰਡ ਵਧਣ ਦੇ ਨਾਲ ਹੀ ਸੀਤ ਲਹਿਰ ਵੀ ਸ਼ੁਰੂ ਹੋ ਗਈ ਹੈ। IMD ਨੇ ਸ਼ਨੀਵਾਰ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐੱਮਡੀ ਅਨੁਸਾਰ ਦਿੱਲੀ 'ਚ ਸੀਤ ਲਹਿਰ ਦੇ ਹਾਲਾਤ ਬਣੇ ਰਹਿਣਗੇ ਅਤੇ ਦਿੱਲੀ ਦੇ ਬੇਸ ਵੇਦਰ ਸਟੇਸ਼ਨ ਸਫਦਰਜੰਗ 'ਚ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹੇਗਾ। ਏਜੰਸੀ ਨੇ ਕਿਹਾ ਕਿ ਦੂਜੇ ਸਟੇਸ਼ਨਾਂ 'ਤੇ ਤਾਪਮਾਨ ਇਕ ਜਾਂ ਦੋ ਡਿਗਰੀ ਤੱਕ ਘੱਟ ਸਕਦਾ ਹੈ। ਬੁੱਧਵਾਰ ਨੂੰ ਦਿੱਲੀ ਦਾ ਤਾਪਮਾਨ ਇਸ ਸੀਜ਼ਨ 'ਚ ਪਹਿਲੀ ਵਾਰ 5 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗ ਕੇ 4.9 ਡਿਗਰੀ ਸੈਲਸੀਅਸ 'ਤੇ ਆ ਗਿਆ, ਜੋ 1987 ਤੋਂ ਬਾਅਦ ਸਭ ਤੋਂ ਘੱਟ ਗਿਰਾਵਟ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀ 'ਚ ਡੁੱਬਣ ਕਾਰਨ ਮਾਸੂਮ ਬੱਚੀ ਦੀ ਮੌਤ, ਭਾਵੁਕ ਕਰ ਦੇਣਗੀਆਂ ਇਹ ਤਸਵੀਰਾਂ
NEXT STORY