ਗੁਰਦਾਸਪੁਰ (ਹਰਮਨ)- ਇਸ ਸਾਲ ਪੈ ਰਹੀ ਹੱਡ ਚੀਰਵੀਂ ਠੰਡ ਨੇ ਪਹਿਲਾਂ ਹੀ ਲੋਕਾਂ ਦੀ ਤੌਬਾ ਕਰਵਾਈ ਹੋਈ ਹੈ ਅਤੇ ਤਾਪਮਾਨ ਵਿਚ ਆਈ ਗਿਰਾਵਟ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਲੋਹੜੀ ਵਾਲੇ ਦਿਨ ਵੀ ਠੰਡ ਦਾ ਕਹਿਰ ਜਾਰੀ ਰਿਹਾ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਵੀ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਗੁਰਦਾਸਪੁਰ ਸਮੇਤ ਆਸ ਪਾਸ ਇਲਾਕੇ ’ਚ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ
ਦੱਸਣਯੋਗ ਹੈ ਕਿ ਸਰਦੀਆਂ ਦੇ ਇਸ ਮੌਸਮ ’ਚ ਜਨਵਰੀ ਮਹੀਨੇ ਬੀਤੇ ਕੱਲ੍ਹ ਸ਼ੁੱਕਰਵਾਰ ਦਾ ਦਿਨ ਸਭ ਤੋਂ ਠੰਡਾ ਦਿਨ ਸੀ ਅਤੇ ਆਉਣ ਵਾਲੇ ਕੁਝ ਦਿਨਾਂ ਲਈ ਵੀ ਮੌਸਮ ਵਿਭਾਗ ਨੇ ਠੰਡ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਅੱਜ ਗੁਰਦਾਸਪੁਰ ਵਿਚ ਬਾਅਦ ਦੁਪਹਿਰ ਸੂਰਜ ਦੇਵਤਾ ਦੇ ਦਰਸ਼ਨ ਹੋਏ ਪਰ ਲਗਭਗ 4 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲ ਰਹੀ ਸੀਤ ਲਹਿਰ ਨੇ ਠੰਡ ਵਿਚ ਵਾਧਾ ਕੀਤਾ ਹੈ। ਆਮ ਤੌਰ ’ਤੇ ਹਰੇਕ ਸਾਲ ਲੋਹੜੀ ਦੇ ਤਿਉਹਾਰ ’ਤੇ ਜਾਂ ਤਾਂ ਮੀਂਹ ਪੈਂਦਾ ਹੈ ਜਾਂ ਫਿਰ ਹਵਾ ਨਹੀਂ ਚੱਲਦੀ ਪਰ ਇਸ ਵਾਰ ਮੌਸਮ ਪਿਛਲੇ ਸਾਲਾਂ ਵਰਗਾ ਨਹੀਂ ਰਿਹਾ। ਇਸ ਸਾਲ ਠੰਡ ਨੇ ਸਮੁੱਚੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ 'ਤੇ ਚਲਾਤੀਆਂ ਗੋਲੀਆਂ (ਵੀਡੀਓ)
ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਟਰੇਨਾਂ ਵੀ ਦੇਰੀ ਨਾਲ ਪਹੁੰਚ ਰਹੀਆਂ ਹਨ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨਾਂ ਦੀ ਸਪੀਡ ਵੀ ਘੱਟ ਹੈ। ਕੁਫ਼ਰੀ ਸਮੇਤ ਕਈ ਇਲਾਕਿਆਂ ’ਚ ਬੀਤੇ ਦਿਨੀਂ ਹੋਈ ਬਰਫ਼ਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ’ਤੇ ਪਿਆ ਹੈ। ਇਸ ਕਾਰਨ ਪੰਜਾਬ ’ਚ ਫਿਰ ਤੋਂ ਸੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ’ਚ ਠੰਡ ਦਾ ਭਾਰੀ ਕਹਿਰ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਆਪਣੇ ਨਵੇਂ ਬੁਲੇਟਿਨ ’ਚ ਕਿਹਾ ਕਿ ਪੰਜਾਬ ਦੀਆਂ ਵਧੇਰੇ ਥਾਵਾਂ ’ਤੇ ਸੀਤ ਲਹਿਰ ਨੂੰ ਲੈ ਕੇ ਗੰਭੀਰ ਸਥਿਤੀ ਬਣੀ ਹੋਈ ਹੈ ।
ਇਹ ਵੀ ਪੜ੍ਹੋ : ਸ਼ਹੀਦ ਗੁਰਪ੍ਰੀਤ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੰਡ ਦੇ ਮੱਦੇਨਜ਼ਰ ਲਿਆ ਗਿਆ ਵੱਡਾ ਫ਼ੈਸਲਾ, ਫਿਰ ਤੋਂ ਵਧੀਆਂ ਸਕੂਲਾਂ 'ਚ ਛੁੱਟੀਆਂ
NEXT STORY