ਗੜ੍ਹਦੀਵਾਲਾ, (ਜਤਿੰਦਰ)- ਪੰਜਾਬ ਫੈੱਡਰੇਸ਼ਨ ਆਫ ਯੂਨੀਵਰਸਿਟੀ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ-ਪੀ ਫੈਕਟੋ, ਜਿਸ 'ਚ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਅਤੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਸਰਕਾਰੀ ਕਾਲਜਾਂ ਦੇ ਅਧਿਆਪਕ ਸ਼ਾਮਲ ਸਨ, ਵੱਲੋਂ ਅੱਜ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਰੈਲੀ ਕੀਤੀ ਗਈ, ਜਿਸ 'ਚ ਹੁਸ਼ਿਆਰਪੁਰ ਜ਼ਿਲੇ ਤੋਂ ਵੱਡੀ ਗਿਣਤੀ 'ਚ ਕਾਲਜ ਅਧਿਆਪਕ ਸ਼ਾਮਲ ਹੋਏ।
ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋ. ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰੇ ਅਤੇ ਅਣ-ਏਡਿਡ ਪੋਸਟਾਂ 'ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਸਰਵਿਸ ਆਫ ਸਕਿਓਰਿਟੀ ਐਕਟ ਦੇ ਘੇਰੇ 'ਚ ਸ਼ਾਮਲ ਕੀਤਾ ਜਾਵੇ ਅਤੇ ਗ੍ਰਾਂਟ-ਇਨ-ਏਡ ਪੋਸਟਾਂ 'ਤੇ ਭਰਤੀ ਕੀਤੇ ਜਾ ਰਹੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਪੂਰਾ ਸਕੇਲ ਦਿੱਤਾ ਜਾਵੇ। ਪੀ-ਫੈਕਟੋ ਵੱਲੋਂ ਡਾ. ਜਸਵੰਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ 7ਵੇਂ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰੇ ਅਤੇ ਕੇਂਦਰ ਸਰਕਾਰ ਇਸ ਸਬੰਧੀ ਸੂਬਿਆਂ ਨੂੰ ਵਿੱਤੀ ਸਹਾਇਤਾ 'ਚ ਵਾਧਾ ਕਰੇ। ਵਾਈਸ ਪ੍ਰਧਾਨ ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ ਮੰਗਾਂ ਨਾ ਮੰਨਣ 'ਤੇ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋ. ਮਲਕੀਤ ਸਿੰਘ, ਪ੍ਰੋ. ਦਿਲਬਾਰਾ ਸਿੰਘ, ਪ੍ਰੋ. ਵਿਨੇ ਕੁਮਾਰ, ਪ੍ਰੋ. ਸੰਜੀਵ ਸਿੰਘ, ਕਪਿਲ, ਹਿਤੇਸ਼, ਪ੍ਰੋ. ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਪ੍ਰੋ. ਮੋਨਿਕਾ, ਪ੍ਰੋ. ਰਾਜੇਸ਼ ਗਿੱਲ, ਸ਼ਮਿੰਦਰ ਆਦਿ ਸਮੇਤ ਅਨੇਕਾਂ ਅਧਿਆਪਕ ਹਾਜ਼ਰ ਸਨ।
ਮਾਹਿਲਪੁਰ 'ਚ ਕਾਂਗਰਸ ਤੇ ਅਕਾਲੀ-ਭਾਜਪਾ 'ਚ ਮੌਕਾਪ੍ਰਸਤ ਗਠਜੋੜ
NEXT STORY