ਬੁਢਲਾਡਾ (ਮਨਜੀਤ) — ਵਿਧਾਨ ਸਭਾ ਹਲਕਾ ਬੁਢਲਾਡਾ 'ਚ ਕੋਈ ਵੀ ਇੰਡਸਟਰੀ ਨਾ ਹੋਣ ਕਾਰਨ ਬੇਰੁਜ਼ਗਾਰੀ 'ਚ ਅਥਾਹ ਵਾਧਾ ਹੋ ਰਿਹਾ ਹੈ, ਉੱਥੇ ਹੀ ਵਪਾਰਕ ਕਾਰੋਬਾਰ ਵੀ ਦਿਨ-ਦਿਨ ਠੱਪ ਹੁੰਦੇ ਜਾ ਰਹੇ ਹਨ,ਜੋ ਕਿ ਸ਼ੂਗਰ ਮਿਲ ਹਲਕਾ ਬੁਢਲਾਡਾ ਲਈ ਰੁਜ਼ਗਾਰ ਅਤੇ ਵਪਾਰ-ਕਾਰੋਬਾਰ ਲਈ ਇਕ ਵਧੀਆ ਉਦਯੋਗਾਂ 'ਚ ਸ਼ਾਮਲ ਸੀ। ਉਸ ਨੂੰ ਪਿਛਲੇ ਸਮੇਂ ਦੌਰਾਨ ਬੰਦ ਹੋਣ ਕਾਰਨ ਵਪਾਰ ਅਤੇ ਬੇਰੁਜ਼ਗਾਰਾਂ ਦੇ ਸੁਪਨੇ ਚਕਨਾ-ਚੂਰ ਹੋ ਚੁੱਕੇ ਹਨ, ਤੋਂ ਇਲਾਵਾ ਗੋਬਿੰਦਪੁਰਾ ਵਿਖੇ ਜੋ ਤਾਪ ਬਿਜਲੀ ਘਰ ਬਣਾਉਣ ਲਈ ਕਿਸਾਨਾਂ ਦੀ ਉਪਜਾਊ ਜਮੀਨ ਐਕਵਾਇਰ ਕੀਤੀ ਸੀ। ਉਹ ਵੀ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਜੋ ਕਿ ਅਵਾਰਾ ਪਸ਼ੂਆਂ ਦਾ ਅੱਡਾ ਬਣ ਚੁੱਕਾ ਹੈ । ਇਸ ਸੰਬੰਧੀ ਵਪਾਰ ਮੰਡਲ ਅਤੇ ਸ਼ੈੱਲਰ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਮਰਨਾਥ ਬਿੱਲੂ, ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਕੋਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ, ਉੱਘੇ ਸਮਾਜ ਸੇਵਕ ਰਾਕੇਸ਼ ਕੁਮਾਰ ਘੱਤੂ, ਕਾਂਗਰਸ ਪਾਰਟੀ ਦੇ ਸੀਨੀਅਰੀ ਨੇਤਾ ਬਨਾਰਸੀ ਦਾਸ ਜੈਨ, ਸਰਪੰਚ ਗੁਰਦੀਪ ਸਿੰਘ ਲਖਮੀਰਵਾਲਾ, ਕਿਸਾਨ ਜਗਸੀਰ ਸਿੰਘ ਅੱਕਾਂਵਾਲੀ ਤੋਂ ਇਲਾਵਾ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਹਲਕਾ ਬੁਢਲਾਡਾ ਦੇ ਮੱਥੇ ਤੇ ਪੱਛੜੇਪਨ ਦੇ ਲੱਗੇ ਕਲੰਕ ਨੂੰ ਲਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਡੇ-ਵੱਡੇ ਉਦਯੋਗ ਹਲਕਾ ਬੁਢਲਾਡਾ 'ਚ ਲਾਉਣ ਲਈ 7 ਜਨਵਰੀ ਨੂੰ ਐਲਾਨ ਕਰਨ। ਨਾਲ ਹੀ ਗੋਬਿੰਦਪੁਰਾ ਵਿਖੇ ਐਕਵਾਇਰ ਕੀਤੀ ਉਪਜਾਊ ਜਮੀਨ 'ਚ ਤਾਪ ਬਿਜਲੀ ਘਰ ਲਾਉਣ ਲਈ ਹਰੀ ਝੰਡੀ ਦੇਣ ਤਾਂ ਕਿ ਹਲਕਾ ਬੁਢਲਾਡਾ 'ਚੋਂ ਬੇਰੁਜ਼ਗਾਰੀ ਖਤਮ ਅਤੇ ਵਪਾਰ-ਕਾਰੋਬਾਰ ਦੇ ਸੁਨਹਿਰੇ ਦਿਨ ਆ ਸਕਣ। ਇਸ ਮੌਕੇ ਮੰਗ ਕਰਨ ਵਾਲਿਆਂ 'ਚ ਰਵੀ ਕੁਮਾਰ ਬੀਰੋਕੇ, ਪ੍ਰਲਾਧ ਕੁਮਾਰ, ਰਮੇਸ਼ ਕੁਮਾਰ ਮੇਸ਼ੀ, ਜਤਿੰਦਰਪਾਲ ਕਾਕੜੀ, ਅਮਰੀਕ ਸਿੰਘ, ਕਰਮਜੀਤ ਸਿੰਘ ਮਸੌਣ, ਸਪੇਅਰ ਪਾਰਟਸ ਦੇ ਆਗੂ ਦਲਜੀਤ ਸਿੰਘ, ਭੱਠਾ ਮਾਲਕ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਮੰਗਲਾ ਬੋਹਾ, ਸਵਰਨਕਾਰ ਸੰਘ ਜਸਪਾਲ ਸਿੰਘ ਕਾਲਾ, ਕੁਲਬੀਰ ਸਿੰਘ ਖਿੱਪਲ, ਹਲਵਾਈ ਯੂਨੀਅਨ ਦੇ ਆਗੂ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਵੱਖ-ਵੱਖ ਧਾਰਮਿਕ-ਸਮਾਜਿਕ, ਯੂਥ ਕਲੱਬਾਂ, ਪੰਚਾਇਤਾਂ, ਵੱਖ-ਵੱਖ ਸ਼ਹਿਰ ਦੀਆਂ ਐਸੋਸੀਏਸ਼ਨਾਂ ਨੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਖੇਤਰ ਵਿੱਚ ਵੱਧ ਤੋਂ ਵੱਧ ਉਦਯੋਗ ਲਗਾ ਕੇ ਵਪਾਰ ਨੂੰ ਪ੍ਰਫੁੱਲਿਤ ਕੀਤਾ ਜਾਵੇ ਅਤੇ ਲੋਕਾਂ ਨੂੰ ਪੀਣ ਵਾਲਾ ਨਹਿਰੀ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਣ।
ਗਾਹਕ ਕੇ ਖਾਤੇ 'ਚੋਂ ਗਾਇਬ ਹੋਏ 70 ਹਜ਼ਾਰ ਰੁਪਏ
NEXT STORY