ਜਲੰਧਰ(ਸ਼ਿੰਦਾ)— ਜਲੰਧਰ ਦੇ ਮਸ਼ਹੂਰ ਕੰਪਨੀ ਬਾਗ ਚੌਕ ਦੇ ਕੋਲ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਪਤੀ ਨੇ ਆਪਣੀ ਪਤਨੀ ਨੂੰ ਉਸ ਦੇ ਆਸ਼ਿਕ ਦੇ ਨਾਲ ਦੇਖ ਕੇ ਉਸ ਦੀ ਸ਼ਰੇਆਮ ਕੁੱਟਮਾਰ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਬਾਗ ਦੇ ਕੋਲ ਜੂਸ ਕਾਰਨਰ ਨੇੜੇ ਮਹਿਲਾ ਨੂੰ ਉਸ ਦੇ ਆਸ਼ਿਕ ਦੇ ਨਾਲ ਬੈਠਾ ਦੇਖ ਕੇ ਮਹਿਲਾ ਦਾ ਪਤੀ ਗੁੱਸੇ ਨਾਲ ਲਾਲ-ਪੀਲਾ ਹੋ ਗਿਆ ਅਤੇ ਉਸ ਨੇ ਭਰੇ ਬਾਜ਼ਾਰ 'ਚ ਆਪਣੀ ਪਤਨੀ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ। ਦੇਖਦੇ ਹੀ ਦੇਖਦੇ ਉਥੇ ਕਾਫੀ ਭੀੜ ਇਕੱਠੀ ਹੋ ਗਈ।
ਇਹ ਡਰਾਮਾ ਕਰੀਬ 15 ਮਿੰਟਾਂ ਤੱਕ ਇਥੇ ਚਲਦਾ ਰਿਹਾ। ਮੌਕੇ 'ਤੇ ਪਹੁੰਚੀ ਪੁਲਸ ਨੇ ਇਹ ਮਾਮਲਾ ਸ਼ਾਂਤ ਕਰਵਾਇਆ ਗਿਆ। ਫਿਲਹਾਲ ਪੁਲਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਸਤਾਵੇਜ਼ਾਂ ਨਾਲ ਭਰੇ 2 ਬੈਗ ਖੋਲਣਗੇ ਰਾਮ ਰਹੀਮ ਦੀ ਜਾਇਦਾਦ ਦੇ ਰਾਜ਼, ਈ.ਡੀ. ਨੇ ਸ਼ੁਰੂ ਕੀਤੀ ਜਾਂਚ
NEXT STORY