ਚੰਡੀਗੜ੍ਹ (ਮਨਮੋਹਨ) : ਸਾਲ 1984 'ਚ ਆਪਰੇਸ਼ਨ ਬਲੂ ਸਟਾਰ ਦੌਰਾਨ ਜੋਧਪੁਰ ਜੇਲ 'ਚ ਬੰਦ 40 ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 5 ਲੱਖ, 51 ਹਜ਼ਾਰ ਦੇ 40 ਚੈੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੰਡੇ ਗਏ। ਜਾਣਕਾਰੀ ਮੁਤਾਬਕ ਸਾਲ 1984 'ਚ 34 ਸਾਲ ਪਹਿਲਾਂ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ 'ਚ ਬਗਾਵਤ ਕਰਨ ਵਾਲੇ 365 ਲੋਕਾਂ ਨੂੰ ਜੋਧਪੁਰ ਜੇਲ 'ਚ ਬੰਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ 5 ਸਾਲ ਬਾਅਦ 1989 'ਚ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ 'ਚੋਂ 40 ਲੋਕਾਂ ਨੇ ਅਦਾਲਤ 'ਚ ਇਹ ਕੇਸ ਦਾਇਰ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਨਾਜਾਇਜ਼ ਬੰਦੀ ਬਣਾਇਆ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਦਾ ਕੇਸ ਅੰਮ੍ਰਿਤਸਰ ਅਦਾਲਤ 'ਚ ਚੱਲਦਾ ਰਿਹਾ। ਅੰਮ੍ਰਿਤਸਰ ਅਦਾਲਤ ਨੇ ਇਹ ਫੈਸਲਾ ਕਰ ਦਿੱਤਾ ਕਿ ਇਨ੍ਹਾਂ ਨੂੰ ਮੁਆਵਜ਼ਾ 6 ਫੀਸਦੀ ਵਿਆਜ਼ ਨਾਲ ਦਿੱਤਾ ਜਾਵੇ ਤਾਂ ਜੋ ਕਿ ਤਕਰੀਬਨ 4.50 ਕਰੋੜ ਰੁਪਏ ਬਣਦਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਹਾਈਕੋਰਟ ਦੇ ਇਸ ਫੈਸਲੇ ਖਿਲਾਫ ਅਪੀਲ ਦਾਇਰ ਕਰ ਦਿੱਤੀ, ਜਿਸ ਦੀ ਤਰੀਕ ਅਜੇ 2 ਜੁਲਾਈ ਨੂੰ ਹੋਣੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੇਕਰ ਕੇਂਦਰ ਸਰਕਾਰ ਪੈਸਾ ਨਹੀਂ ਦੇਵੇਗੀ ਤਾਂ ਇਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਆਪਣੀ ਜੇਬ 'ਚੋਂ ਪੈਸਾ ਦੇਵੇਗੀ। ਹੁਣ ਭਾਰਤ ਸਰਕਾਰ ਦਾ ਵੀ ਇਹ ਭਰੋਸਾ ਆ ਗਿਆ ਹੈ ਕਿ ਉਹ ਆਪਣੇ ਹਿੱਸੇ ਦੇ 50 ਫੀਸਦੀ ਜਲਦੀ ਹੀ ਜਾਰੀ ਕਰ ਦੇਵੇਗੀ।
ਪੁਲਸ ਨੇ ਬਰਾਮਦ ਕੀਤੀਆਂ ਸ਼ਰਾਬ ਦੀਆਂ 96 ਬੋਤਲਾਂ, ਮਾਮਲਾ ਦਰਜ
NEXT STORY