ਜਲੰਧਰ(ਚੋਪੜਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ |'ਤੇ ਸੋਸ਼ਲ ਮੀਡੀਆ ਵਿਚ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ਵਿਚ ਕਾਂਗਰਸ ਨੇਤਾਵਾਂ ਦੀ ਸ਼ਿਕਾਇਤ ਨੂੰ ਥਾਣਾ ਬਸਤੀ ਬਾਵਾ ਖੇਲ ਨੇ ਹੋਣ ਵਾਲੀ ਅਗਲੀ ਜਾਂਚ ਦੇ ਲਈ ਸਾਈਬਰ ਕ੍ਰਾਈਮ ਸੈੱਲ ਨੂੰ ਭੇਜਣ ਦੀ ਸਿਫਾਰਸ਼ ਕੀਤੀ ਹੈ। ਥਾਣਾ ਇੰਚਾਰਜ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਪਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਨਾਲ ਸੰਬੰਧਤ ਹੋਣ ਦੇ ਕਾਰਨ ਇਸ ਮਾਮਲੇ ਦੀ ਅਗਲੀ ਜਾਂਚ ਸਾਈਬਰ ਕ੍ਰਾਈਮ ਨੂੰ ਭੇਜੀ ਜਾਵੇ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਅਕਾਲੀ ਨੇਤਾ ਜਗਦੀਪ ਸਿੰਘ ਨੇ ਚਰਨਜੀਤ ਸਿੰਘ ਚੰਨੀ ਦੀ ਸੱਪ ਨੂੰ ਹੱਥ ਵਿਚ ਫੜੀ ਇਕ ਫੋਟੋ ਆਪਣੀ ਫੇਸਬੁੱਕ ਵਾਲ 'ਤੇ ਅਪਡੇਟ ਕੀਤੀ ਸੀ। ਇਸ ਫੋਟੋ ਨੂੰ ਅਪਡੇਟ ਕਰਨ ਤੋਂ ਬਾਅਦ ਅਕਾਲੀ ਨੇਤਾਵਾਂ ਦੁਆਰਾ ਇਸ 'ਤੇ ਗਲਤ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ। ਜ਼ਿਲਾ ਕਾਂਗਰਸ ਸ਼ਹਿਰੀ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਸਮਰਾਏ, ਸੂਬਾ ਕਾਂਗਰਸ ਪ੍ਰਵਾਸੀ ਸੈੱਲ ਦੇ ਉੱਪ ਚੇਅਰਮੈਨ ਰਵੀ ਸ਼ੰਕਰ ਗੁਪਤਾ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਅਕਾਲੀ ਨੇਤਾਵਾਂ ਦੇ ਖਿਲਾਫ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ।
ਸਮਰਾਏ, ਰਵੀ ਅਤੇ ਹਰਪ੍ਰੀਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਚੰਨੀ ਦੇ ਖਿਲਾਫ ਸੋਚੇ ਸਮਝੇ ਢੰਗ ਨਾਲ ਰਚੀ ਗਈ ਇਸ ਸਾਜ਼ਿਸ਼ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਗਦੀਪ ਨੇ ਉਸ ਫੋਟੋ ਨੂੰ ਅਪਲੋਡ ਕਰਨ ਤੋਂ ਬਾਅਦ ਇਸ ਨੂੰ 12 ਹੋਰ ਲੋਕਾਂ ਨੇ ਅੱਗੇ ਸ਼ੇਅਰ ਕੀਤਾ ਹੈ, ਜਿਸ ਕਾਰਨ ਕਾਂਗਰਸ ਕਾਰਕੁੰਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਜੇਕਰ ਸਮਾਂ ਰਹਿੰਦੇ ਅਕਾਲੀ ਨੇਤਾਵਾਂ ਨੇ ਆਪਣੇ ਕੀਤੇ ਦੀ ਮੁਆਫੀ ਨਾ ਮੰਗੀ ਤਾਂ ਕਾਂਗਰਸ ਉਨ੍ਹਾਂ ਖਿਲਾਫ ਰੋਸ ਪ੍ਰਦਰਸ਼ਨ ਵੀ ਕਰੇਗੀ।
ਦੋਸ਼ੀਆਂ ਖਿਲਾਫ ਕਾਰਵਾਈ ਲਈ ਅਕਾਲੀ-ਭਾਜਪਾ ਆਗੂ ਐੱਸ. ਐੱਸ. ਪੀ. ਨੂੰ ਮਿਲੇ
NEXT STORY