ਚੰਡੀਗੜ੍ਹ (ਸੁਸ਼ੀਲ) : ਪੁਲਸ ਥਾਣਿਆਂ 'ਚ ਖਚਾਖਚ ਭਰੇ ਲਾਵਾਰਿਸ ਵਾਹਨ ਛੇਤੀ ਹਟਾ ਦਿੱਤੇ ਜਾਣਗੇ। ਇਨ੍ਹਾਂ ਵਾਹਨਾਂ ਦੇ ਮਾਲਕਾਂ ਦਾ ਪਤਾ ਐੱਨ. ਸੀ. ਆਰ. ਬੀ. ਵੱਲੋਂ ਹਾਇਰ ਇਕ ਕੰਪਨੀ ਲਾਏਗੀ। ਇਸ ਕੰਪਨੀ ਨੇ ਚੰਡੀਗੜ੍ਹ ਪੁਲਸ ਨਾਲ ਇਕ ਐੱਮ. ਓ. ਯੂ. ਸਾਈਨ ਕੀਤਾ ਹੈ। ਇਸ ਤਹਿਤ ਕੰਪਨੀ ਦੇ ਕਰਮਚਾਰੀ ਹਰ ਪੁਲਸ ਥਾਣੇ 'ਚ ਜਾ ਕੇ ਮਾਲਖਾਨੇ 'ਚ ਜ਼ਬਤ ਵਾਹਨਾਂ ਦਾ ਰਿਕਾਰਡ ਚੈੱਕ ਕਰ ਰਹੀ ਹੈ। ਕੰਪਨੀ ਦੇ ਕਰਮਚਾਰੀ ਇਨ੍ਹਾਂ ਵਾਹਨਾਂ ਦੇ ਇੰਜਨ ਅਤੇ ਚੇਸੀਜ਼ ਨੰਬਰ ਨੋਟ ਕਰ ਕੇ ਸਿੱਧਾ ਕੰਪਨੀ ਨਾਲ ਸੰਪਰਕ ਕਰ ਰਹੇ ਹਨ, ਤਾਂ ਕਿ ਪਤਾ ਲਗ ਸਕੇ ਕਿ ਲਾਵਾਰਿਸ ਵਾਹਨ ਕੰਪਨੀ ਤੋਂ ਕਿਸ ਨੇ ਖ੍ਰੀਦਿਆ ਸੀ। ਇਸ ਤੋਂ ਇਲਾਵਾ ਉਹ ਵਾਹਨ ਕਿਸ ਅਥਾਰਟੀ ਵੱਲੋਂ ਰਜਿਸਟਰ ਹੋਇਆ ਸੀ। ਕੰਪਨੀ ਕੋਲ ਐੱਨ. ਸੀ. ਆਰ. ਬੀ. ਦਾ ਸਾਰਾ ਰਿਕਾਰਡ ਹੈ। ਕੰਪਨੀ ਦੇ ਕਰਮਚਾਰੀ ਤੁਰੰਤ ਸਾਫਟਵੇਅਰ 'ਚ ਇਨ੍ਹਾਂ ਵਾਹਨਾਂ ਦੇ ਇੰਜਨ ਅਤੇ ਚੇਸੀਜ਼ ਨੰਬਰ ਪਾਕੇ ਪਤਾ ਕਰ ਰਹੇ ਹਨ ਕਿ ਵਾਹਨ ਕਿਸ ਸ਼ਹਿਰ ਤੋਂ ਚੋਰੀ ਹੋਇਆ ਹੈ ਜਾਂ ਨਹੀਂ।
16 ਪੁਲਸ ਥਾਣਿਆਂ 'ਚ ਰਿਕਾਰਡ ਚੈੱਕ ਕੀਤਾ
ਕੰਪਨੀ ਨੇ ਚੰਡੀਗੜ੍ਹ 'ਚ 16 ਪੁਲਸ ਸਟੇਸ਼ਨਾਂ 'ਚ ਜਾ ਕੇ ਲਾਵਾਰਿਸ ਖੜ੍ਹੇ ਵਾਹਨਾਂ ਨੂੰ ਕੀਤਾ। ਮਾਲਖ਼ਾਨਾ ਮੁਨਸ਼ੀ ਕੰਪਨੀ ਦੇ ਕਰਮਚਾਰੀਆਂ ਨੂੰ ਹਰ ਵਾਹਨ ਦੀ ਜਾਣਕਾਰੀ ਦੇ ਰਹੇ ਹਨ। ਕਈ ਪੁਲਸ ਥਾਣਿਆਂ 'ਚ ਤਾਂ ਕਈ ਅਜਿਹੇ ਵਾਹਨ ਖੜ੍ਹੇ ਮਿਲੇ ਹਨ, ਜਿਨ੍ਹਾਂ ਦਾ ਰਿਕਾਰਡ ਥਾਣਿਆਂ 'ਚ ਮੌਜੂਦ ਨਹੀਂ ਹੈ। ਇਨ੍ਹਾਂ ਵਾਹਨਾਂ ਨੂੰ ਪੁਲਸਕਰਮੀਆਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਪਾਸੇ ਕਰ ਦਿੱਤਾ। ਕਈ ਥਾਣਾ ਇੰਚਾਰਜ ਤਾਂ ਇਸ ਕੰਮ ਤੋਂ ਬਹੁਤ ਖੁਸ਼ ਹੋ ਰਹੇ ਹਨ, ਤਾਂ ਕਿ ਵਾਹਨ ਦੇ ਮਾਲਕ ਮਿਲ ਜਾਣ ਅਤੇ ਉਹ ਆਪਣੇ ਵਾਹਨਾਂ ਨੂੰ ਲੈ ਜਾਣ। ਇਸ ਨਾਲ ਪੁਲਸ ਥਾਣੇ 'ਚ ਜਗ੍ਹਾ ਖਾਲੀ ਹੋ ਜਾਵੇਗੀ। ਪੁਲਸ ਥਾਣੇ 'ਚ ਖੜ੍ਹੇ ਜ਼ਿਆਦਾਤਰ ਵਾਹਨ ਕੰਡਮ ਹੋ ਚੁੱਕੇ ਹਨ।
ਕਈ ਵਾਹਨ ਚੋਰਾਂ ਤੋਂ ਹੋਏ ਬਰਾਮਦ
ਪੁਲਸ ਲਾਵਾਰਿਸ ਵਾਹਨਾਂ ਨੂੰ 102 ਸੀ. ਆਰ. ਪੀ. ਸੀ. 'ਚ ਜ਼ਬਤ ਕਰਦੀ ਹੈ। ਪੁਲਸ ਕਈ ਲਾਵਾਰਿਸ ਵਾਹਨ ਚੋਰਾਂ ਤੋਂ ਵੀ ਬਰਾਮਦ ਕਰ ਚੁੱਕੀ ਹੈ ਪਰ ਇਨ੍ਹਾਂ ਵਾਹਨਾਂ 'ਤੇ ਜਾਅਲੀ ਨੰਬਰ ਲੱਗਾ ਹੋਣ ਕਾਰਨ ਮਾਲਕਾਂ ਤੱਕ ਨਹੀਂ ਪਹੁੰਚ ਪਾਉਂਦੀ ਹੈ। ਅਜਿਹੇ ਵਾਹਨ ਥਾਣਿਆਂ 'ਚ ਖੜ੍ਹੇ-ਖੜ੍ਹੇ ਹੀ ਖ਼ਰਾਬ ਹੋ ਜਾਂਦੇ ਹਨ। ਆਖਿਰ 'ਚ ਚੰਡੀਗੜ੍ਹ ਪੁਲਸ ਜ਼ਿਲਾ ਅਦਾਲਤ ਤੋਂ ਆਗਿਆ ਲੈ ਕੇ ਵਾਹਨਾਂ ਦੀ ਆਕਸ਼ਨ ਕਰਵਾ ਦਿੰਦੀ ਹੈ ਪਰ ਆਕਸ਼ਨ ਕਰਵਾਉਣ 'ਚ ਕਈ ਸਾਲ ਲਗ ਜਾਂਦੇ ਹਨ।
ਹੁਣ ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਦੀ ਕੁਝ ਇਸ ਤਰ੍ਹਾਂ ਬਦਲੇਗੀ ਨੁਹਾਰ
NEXT STORY