ਮੋਹਾਲੀ,(ਪਰਦੀਪ)- ਮੋਹਾਲੀ ਜ਼ਿਲੇ ਵਿਚ ਅੱਜ ਕੋਵਿਡ-19 ਦੇ 141 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ 98 ਮਰੀਜ਼ ਠੀਕ ਹੋਏ ਹਨ, ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ 47 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ 29, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ 4, ਜ਼ੀਰਕਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ 21, ਬਲਾਕ ਬੂਥਗੜ੍ਹ, ਜਿਸ ਵਿਚ ਕੁਰਾਲੀ ਵੀ ਸ਼ਾਮਲ ਹੈ, ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ 20 ਕੇਸ, ਬਨੂੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦਾ 1 ਅਤੇ ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ 19 ਕੇਸ ਸ਼ਾਮਲ ਹਨ।
ਮਰਨ ਵਾਲਿਆਂ ਵਿਚ ਡੇਰਾਬੱਸੀ ਤੋਂ 63 ਸਾਲਾ ਔਰਤ ਦੀ ਇੰਡਸ ਹਸਪਤਾਲ ਡੇਰਾਬੱਸੀ ਵਿਖੇ ਮੌਤ ਹੋ ਗਈ, ਜਦਕਿ ਸੈਕਟਰ-105 ਤੋਂ 50 ਸਾਲਾ ਵਿਅਕਤੀ ਦੀ ਜੀ. ਐੱਮ. ਸੀ. ਐੱਚ. ਪਟਿਆਲਾ ਵਿਖੇ, ਕੈਲੋਂ ਤੋਂ 60 ਸਾਲਾ ਵਿਅਕਤੀ ਦੀ ਆਈ. ਵੀ. ਵਾਈ. ਵਿਖੇ ਅਤੇ ਸੰਨੀ ਐਨਕਲੇਵ ਤੋਂ 67 ਸਾਲਾ ਔਰਤ ਦੀ ਜੀ. ਐੱਮ. ਸੀ. ਐੱਚ. ਪਟਿਆਲਾ ਵਿਖੇ ਮੌਤ ਹੋ ਗਈ। ਇਹ ਸਾਰੇ ਮਰੀਜ਼ ਸ਼ੂਗਰ, ਹਾਈਪਰਟੈਂਸ਼ਨ ਵਰਗੀਆਂ ਬੀਮਾਰੀਆਂ ਤੋਂ ਪੀੜਤ ਸਨ। ਜ਼ਿਲੇ ਵਿਚ ਹੁਣ ਤਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 2702 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 1241, ਠੀਕ ਹੋਏ ਮਰੀਜ਼ਾਂ ਦੀ ਗਿਣਤੀ 1409 ਹੈ ਅਤੇ 52 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ 'ਚ 24 ਘੰਟਿਆਂ ਦੌਰਾਨ 'ਕੋਰੋਨਾ' ਕਾਰਨ 50 ਮਰੀਜ਼ਾਂ ਦੀ ਮੌਤ, 1136 ਦੀ ਰਿਪੋਰਟ ਪਾਜ਼ੇਟਿਵ
NEXT STORY