Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 04, 2026

    12:13:39 AM

  • shiromani akali dal president sukhbir badal arrives to meet bikram majithia

    ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਸ਼੍ਰੋਮਣੀ ਅਕਾਲੀ...

  • kolkata  dhaka earthquake myanmar

    ਮਿਆਂਮਾਰ 'ਚ ਆਏ ਭੂਚਾਲ ਦੀ ਭਾਰਤ-ਬੰਗਲਾਦੇਸ਼ ਤੱਕ...

  • shiromani akali dal appointment

    ਅਕਾਲੀ ਦਲ ਨੇ ਖਿੱਚੀ 2027 ਚੋਣਾਂ ਦੀ ਤਿਆਰੀ! ਇਸ...

  • long power cut to be experienced in these areas of punjab tomorrow

    ਕੱਲ੍ਹ PUNJAB ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਕਾਂਗਰਸ ਤੇ ਬਾਦਲਾਂ ਨੇ ਸਰਕਾਰੀ ਯੂਨੀਵਰਸਟੀਆਂ, ਕਾਲਜਾਂ ਤੇ ਸਕੂਲਾਂ ਨੂੰ ਸਾਜ਼ਿਸ਼ ਨਾਲ ਤਬਾਹੀ ਵੱਲ ਧੱਕਿਆ :  ਚੀਮਾ

PUNJAB News Punjabi(ਪੰਜਾਬ)

ਕਾਂਗਰਸ ਤੇ ਬਾਦਲਾਂ ਨੇ ਸਰਕਾਰੀ ਯੂਨੀਵਰਸਟੀਆਂ, ਕਾਲਜਾਂ ਤੇ ਸਕੂਲਾਂ ਨੂੰ ਸਾਜ਼ਿਸ਼ ਨਾਲ ਤਬਾਹੀ ਵੱਲ ਧੱਕਿਆ :  ਚੀਮਾ

  • Updated: 08 Jan, 2022 08:32 PM
Chandigarh
congress  badals plunge government universities  colleges schools  ruin  cheema
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਰਕਾਰੀ ਸਿੱਖਿਆ ਦੇ ਖੇਤਰ ’ਚ ਸੂਬੇ ਦੀ ਤਰਸਯੋਗ ਹਾਲਤ ਬਾਰੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸੱਤਾਧਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਜਾਂ , ਸਕੂਲਾਂ ਅਤੇ ਹੋਰ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਤਬਾਹੀ ਵੱਲ ਧੱਕਿਆ ਹੈ। ਚੀਮਾ ਨੇ ਇਹ ਪ੍ਰਤੀਕਿਰਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਵਫ਼ਦ ਨਾਲ ਮੁਲਾਕਾਤ ਕਰਨ ਸਮੇਂ ਪ੍ਰਗਟ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਪੰਜਾਬ ਦੀਆਂ ਯੂਨੀਵਰਸਟੀਆਂ ਅਤੇ ਕਾਲਜਾਂ 'ਚ ਯੂ. ਜੀ. ਸੀ. ਦੇ ਨਵੇਂ ਪੇ-ਸਕੇਲ ਤੁਰੰਤ ਲਾਗੂ ਕਰਨ ਦੀ ਅਪੀਲ ਕੀਤੀ। ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੇਂਦਰ ਦੇ ਸੱਤਵੇਂ ਪੇ ਕਮਿਸ਼ਨ ਦੀਆਂ ਜਨਵਰੀ 2016 ਦੀਆਂ ਸਿਫ਼ਾਰਿਸ਼ਾਂ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸਾਲ 2018 ਤੋਂ ਹੀ ਲਾਗੂ ਕੀਤੀਆਂ ਜਾ ਚੁਕੀਆਂ ਹਨ ਪਰ ਪੰਜਾਬ ਸਰਕਾਰ ਨੇ 4 ਸਾਲ ਬੀਤਣ ਦੇ ਬਾਵਜੂਦ ਇਹ ਨਵੇਂ ਤਨਖਾਹ ਸਕੇਲ ਪੰਜਾਬ ਦੀਆਂ ਯੂਨੀਵਰਸਟੀਆਂ ਅਤੇ ਕਾਲਜਾਂ 'ਚ ਲਾਗੂ ਨਹੀਂ ਕੀਤੇ, ਜਿਸ ਕਾਰਨ 'ਗੁਰੂ' ਦਾ ਰੁਤਬਾ ਹਾਸਲ ਪ੍ਰੋਫੈਸਰਾਂ/ਲੈਕਚਰਾਰਾਂ ਦੇ ਮਨੋਬਲ ਨੂੰ ਸਿੱਧੀ ਸੱਟ ਲੱਗ ਰਹੀ ਹੈ ਅਤੇ ਇਸ ਦਾ ਬੁਰਾ ਪ੍ਰਭਾਵ ਸਮੁੱਚੇ ਸਿੱਖਿਆ ਖੇਤਰ ਉੱਤੇ ਪੈ ਰਿਹਾ ਹੈ।

ਇਹ ਵੀ ਪੜ੍ਹੋ : ਚੋਣ ਜ਼ਾਬਤਾ ਲੱਗਣ ਮਗਰੋਂ ਬੋਲੇ CM ਚੰਨੀ, ਕਿਹਾ-ਲੋਕਾਂ ਦੀ ਫੀਡਬੈਕ ਨਾਲ ਪਾਰਟੀ ਤੈਅ ਕਰੇਗੀ CM ਉਮੀਦਵਾਰ (ਵੀਡੀਓ)

ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ, ‘‘ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਚੰਨੀ ਅਤੇ ਪਰਗਟ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਸੂਬੇ ਦੀ ਮੁੱਢਲੀ ਅਤੇ ਉੱਚ-ਸਿੱਖਿਆ ਪ੍ਰਣਾਲੀ ਬਾਰੇ ਗੰਭੀਰ ਨਹੀਂ ਹਨ। ਪੰਜਾਬ ਲਈ ਇਸ ਤੋਂ ਸ਼ਰਮ ਵਾਲੀ ਗੱਲ ਕੀ ਹੋਰ ਸਕਦੀ ਹੈ ਕਿ ਗੁਆਂਢੀ ਸੂਬੇ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵੱਲੋਂ ਆਪਣੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰੋਫ਼ੈਸਰਾਂ ਲਈ ਕੇਂਦਰ ਦਾ ਸੱਤਵਾਂ ਪੇ-ਸਕੇਲ ਲਾਗੂ ਕਰ ਦਿੱਤਾ ਗਿਆ, ਇਥੋਂ ਤੱਕ ਕਿ ਇਸ ਤਰ੍ਹਾਂ ਦੇ ਹਰ ਪ੍ਰਸ਼ਾਸਨਿਕ ਫੈਸਲੇ ਲਈ ਪੰਜਾਬ ਦੇ ਕਦਮ-ਚਿੰਨ੍ਹਾਂ ’ਤੇ ਚੱਲਣ ਵਾਲੇ ਹਿਮਾਚਲ ਪ੍ਰਦੇਸ਼ ਨੇ ਵੀ ਆਪਣੇ ਕਾਲਜਾਂ-ਯੂਨੀਵਰਸਿਟੀਆਂ ਦੇ ਅਧਿਆਪਿਕਾਂ ਦਾ ਸਨਮਾਨ ਕਰਦਿਆਂ ਚਾਲੂ ਜਨਵਰੀ ਮਹੀਨੇ ਤੋਂ ਸੱਤਵਾਂ ਪੇ-ਸਕੇਲ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ। ਜਦੋਂ ਹਿਮਾਚਲ ਪ੍ਰਦੇਸ਼ ਵੀ ਇਹ ਫੈਸਲਾ ਲਾਗੂ ਕਰਨ ’ਚ ਪੰਜਾਬ ਨੂੰ ਪਿਛਾੜ ਗਿਆ ਤਾਂ ਇਹ ਪੰਜਾਬ ਸਰਕਾਰ ਦੇ ਮੂੰਹ ’ਤੇ ਕਰਾਰੀ ਚਪੇੜ ਹੈ।’’ 
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ’ਚ ਸੱਤਵਾਂ ਤਨਖ਼ਾਹ ਕਮਿਸ਼ਨ ਲਾਗੂ ਨਾ ਕੀਤੇ ਜਾਣ ਕਾਰਨ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਅਤੇ ਕਾਲਜਾਂ ਦੇ ਅਧਿਆਪਕ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਭੁੱਖ ਹੜਤਾਲ, ਮਰਨ ਵਰਤ, ਰੋਸ ਮੁਜ਼ਾਹਰੇ ਕਰ ਰਹੇ ਹਨ ਪਰ ਪੰਜਾਬ ਸਰਕਾਰ ਦਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ, ਜਿਸ ’ਤੇ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਉੱਚ ਸਿੱਖਿਆ ਨੂੰ ਬਚਾਉਣ ਲਈ ਕਿੰਨੀ ਕੁ ਗੰਭੀਰ ਹੈ।

ਇਹ ਵੀ ਪੜ੍ਹੋ : ਜਾਣੋ ਕੌਣ ਹਨ ਪੰਜਾਬ ਦੇ ਨਵੇਂ DGP ਵੀਰੇਸ਼ ਕੁਮਾਰ ਭਾਵਰਾ

ਹਰਪਾਲ ਸਿੰਘ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪ੍ਰੋਫੈਸਰਾਂ/ਲੈਕਚਰਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਆਮ ਆਦਮੀ ਪਾਰਟੀ ਹਰ ਫਰੰਟ ’ਤੇ ਆਪਣਾ ਯੋਗਦਾਨ ਦੇਵੇਗੀ ਕਿਉਂਕਿ ਚੰਗੀ ਅਤੇ ਮਿਆਰੀ ਸਿੱਖਿਆ ਦੇਸ਼ ਦੇ ਬੱਚਿਆਂ ਨੂੰ ਪ੍ਰਦਾਨ ਕਰਨਾ ‘ਆਪ’ ਦਾ ਮੁੱਖ ਮੰਤਵ ਹੈ। ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਕੇਂਦਰ ਸਰਕਾਰ ਦੇ ਸੱਤਵੇਂ ਤਨਖਾਹ ਕਮਿਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਤਰਕਹੀਣ ਤਰੀਕੇ ਨਾਲ ਲਾਗੂ ਕੀਤੀ ਡੀਲਿੰਕਿੰਗ ਪ੍ਰਣਾਲੀ ਵੀ ਖ਼ਤਮ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਜੇ ਮੌਜੂਦਾ ਕਾਂਗਰਸ ਸਰਕਾਰ ਪੰਜਾਬੀ ਯੂਨੀਵਰਸਿਟੀ ਸਮੇਤ ਹੋਰਨਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਮਸਲੇ ਹੱਲ ਕਰਨ ’ਚ ਅਸਫ਼ਲ ਹੁੰਦੀ ਹੈ ਤਾਂ 2022 ’ਚ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਤੌਰ ’ਤੇ ਹੱਲ ਕਰੇਗੀ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ

  • Congress
  • Akali Dal
  • Harpal Cheema
  • Aam Aadmi Party
  • ਕਾਂਗਰਸ
  • ਅਕਾਲੀ ਦਲ
  • ਹਰਪਾਲ ਚੀਮਾ
  • ਆਮ ਆਦਮੀ ਪਾਰਟੀ

ਚੋਣ ਜ਼ਾਬਤਾ ਲੱਗਣ ਮਗਰੋਂ ਬੋਲੇ CM ਚੰਨੀ, ਕਿਹਾ-ਲੋਕਾਂ ਦੀ ਫੀਡਬੈਕ ਨਾਲ ਪਾਰਟੀ ਤੈਅ ਕਰੇਗੀ CM ਉਮੀਦਵਾਰ (ਵੀਡੀਓ)

NEXT STORY

Stories You May Like

  • gas leaking from cylinder causes havoc
    PUNJAB : ਸਿਲੰਡਰ ਤੋਂ ਲੀਕ ਹੋਈ ਗੈਸ ਨੇ ਮਚਾਈ ਤਬਾਹੀ, ਘਰ ਛੱਡ ਗਲੀਆਂ ਵੱਲ ਦੌੜੇ ਲੋਕ
  • taiwan to restrict six chinese apps on campus networks over security concerns
    ਤਾਈਵਾਨ ਦਾ ਵੱਡਾ ਐਕਸ਼ਨ: ਸਕੂਲਾਂ-ਕਾਲਜਾਂ 'ਚ 6 ਚੀਨੀ ਐਪਸ 'ਤੇ ਲਗਾਈ ਪਾਬੰਦੀ
  • aam aadmi party government school color congress
    ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਸਕੂਲਾਂ ਨੂੰ ਪਾਰਟੀ ਰੰਗ ’ਚ ਰੰਗਣ ਦਾ ਫ਼ੈਸਲਾ ਸ਼ਰਮਨਾਕ : ਪਰਗਟ ਸਿੰਘ
  • manik goyal aap government
    ਪੰਜਾਬ ਦੇ ਸਰਕਾਰੀ ਸਕੂਲਾਂ-ਹਸਪਤਾਲਾਂ 'ਤੇ 'ਆਪ' ਦਾ ਰੰਗ, ਮਾੜੀ ਪਿਰਤ ਪਾ ਰਹੇ ਨੇ 'ਝਾੜੂ' ਵਾਲੇ : ਗੋਇਲ
  • delhi five schools threat  students
    ਦਿੱਲੀ ਦੇ ਪੰਜ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਘਰਾਂ ਨੂੰ ਦੌੜੇ ਵਿਦਿਆਰਥੀ
  • india orders first shipment of crude oil from guyana
    ਰੂਸ ’ਤੇ ਨਿਰਭਰਤਾ ਘਟੀ, ਭਾਰਤ ਨੇ ਗੁਆਨਾ ਤੋਂ ਮੰਗਵਾਈ ਕੱਚੇ ਤੇਲ ਦੀ ਪਹਿਲੀ ਸ਼ਿਪਮੈਂਟ
  • congress on president s speech
    ''ਖੋਖਲੇ ਵਾਅਦਿਆਂ ਨਾਲ ਭਰਿਆ ਰਿਹਾ ਰਾਸ਼ਟਰਪਤੀ ਦਾ ਭਾਸ਼ਣ..!, ਕਾਂਗਰਸ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
  • pannu republic day schools blasts
    ਖਾਲਿਸਤਾਨੀ ਅੱਤਵਾਦੀ ਪੰਨੂ ਦੀ ਧਮਕੀ: ਗਣਤੰਤਰ ਦਿਵਸ ’ਤੇ ਸਕੂਲਾਂ ਤੇ CM ਮਾਨ ਦੇ ਪ੍ਰੋਗਰਾਮ ’ਚ ਕਰਾਂਗੇ ਧਮਾਕੇ
  • tractor trolly overturned
    ਜਲੰਧਰ ਦੇ DAV ਫ਼ਲਾਈਓਵਰ 'ਤੇ ਪਲਟੀ ਟਰਾਲੀ, ਆਵਾਜਾਈ ਪ੍ਰਭਾਵਿਤ
  • long power cut to be experienced in these areas of punjab tomorrow
    ਕੱਲ੍ਹ PUNJAB ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT, ਹੁਣ ਤੋਂ ਹੀ...
  • sukhpal khaira on gurinder dhillon
    'ਬਾਬਾ ਗੁਰਿੰਦਰ ਢਿੱਲੋਂ ਤੇ ਡੇਰਾ ਬਿਆਸ ਦੀ ਸੰਗਤ ਤੋਂ ਮੁਆਫ਼ੀ ਮੰਗੇ ਭਗਵੰਤ...
  • bjp leader manoranjan kalia condemned the statements
    ਡੇਰਾ ਬਿਆਸ ਮੁਖੀ ਬਾਰੇ CM ਮਾਨ ਤੇ ਚੀਮਾ ਦੇ ਬਿਆਨ ਦੀ ਭਾਜਪਾ ਆਗੂ ਮਨੋਰੰਜਨ ਕਾਲੀਆ...
  • man attack case
    ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਹਮਲਾ, ਹਮਲਾਵਰ ਮੌਕੇ ਤੋਂ ਫ਼ਰਾਰ
  • sukhpal khaira reply on bhagwant mann
    'ਸੂਬੇ ਦਾ ਸੱਚੀਂ ਰੱਬ ਰਾਖਾ...', ਖਹਿਰਾ ਨੇ CM ਮਾਨ ਨੂੰ ਉਸੇ ਅੰਦਾਜ਼ 'ਚ ਦਿੱਤਾ...
  • accident on highway
    ਜਲੰਧਰ-ਭੋਗਪੁਰ ਹਾਈਵੇਅ 'ਤੇ ਭਿਆਨਕ ਹਾਦਸਾ, ਕੰਡਕਟਰ ਦੀ ਹੋਈ ਮੌਤ
  • manik goyal bhagwant mann liquor scam
    CM ਦੇ ਅੰਦਾਜ਼ 'ਚ ਮਾਣਕ ਗੋਇਲ ਦਾ 'ਆਪ' ਤੇ ਤੰਜ, ...ਜਦੋਂ ਸ਼ਰਾਬ ਘੁਟਾਲੇ ਆਲੇ"...
Trending
Ek Nazar
boycott pakistan

T20 ਵਿਸ਼ਵ ਕੱਪ : ICC ਨੇ ਪਾਕਿਸਤਾਨ ਨੂੰ ਸੁਣਾ'ਤਾ 'ਫਾਈਨਲ ਅਲਟੀਮੇਟਮ'!

big change in test cricket

ਟੈਸਟ ਕ੍ਰਿਕਟ ਦੇ ਨਿਯਮਾਂ 'ਚ ਹੋਇਆ ਇਤਿਹਾਸਕ ਬਦਲਾਅ

t20 world cup drama ind vs pak

'ਤੁਹਾਡੀ ਇਕ ਪੀੜ੍ਹੀ ਬਰਬਾਦ ਹੋ ਜਾਵੇਗੀ', T20 ਵਰਲਡ ਕੱਪ ਨੂੰ ਲੈ ਕੇ ਪਾਕਿ ਦੀ...

world bank president ajay banga visited his ancestral home in pakistan

ਪਾਕਿਸਤਾਨ ਸਥਿਤ ਆਪਣੇ ਪੁਰਖਿਆਂ ਦੇ ਘਰ ਪੁੱਜੇ World Bank ਪ੍ਰਧਾਨ ਬੰਗਾ,...

bjp leader yumnam khemchand singh become new manipur cm

ਮਣੀਪੁਰ ਨੂੰ ਮਿਲਿਆ ਨਵਾਂ ਮੁੱਖ ਮੰਤਰੀ, ਯੁਮਨਾਮ ਖੇਮਚੰਦ ਸਿੰਘ ਸੰਭਾਲਣਗੇ ਸੂਬੇ ਦੀ...

alcohol meat  chicken or fish

ਸ਼ਰਾਬ ਨਾਲ ਮੀਟ, ਮੁਰਗਾ ਜਾਂ ਮੱਛੀ ਦਾ ਸ਼ੌਕ ਪੈ ਸਕਦੈ ਭਾਰੀ! ਨਾ ਕਰੋ ਅਜਿਹੀ ਗਲਤੀ

13 year old swims for hours to save family swept out to sea

ਵਾਹ ਓਏ ਮੁੰਡਿਆ ! ਸਮੁੰਦਰ 'ਚ ਡੁੱਬ ਰਿਹਾ ਸੀ ਪਰਿਵਾਰ, 13 ਸਾਲਾ ਜਵਾਕ ਨੇ ਬਚਾਈ...

drinking ritual  why some people sprinkle alcohol before drinking

ਸ਼ਰਾਬ ਪੀਣ ਤੋਂ ਪਹਿਲਾਂ ਜ਼ਮੀਨ 'ਤੇ ਕਿਉਂ ਸੁੱਟੀਆਂ ਜਾਂਦੀਆਂ ਹਨ ਕੁਝ ਬੂੰਦਾਂ?

india  digital  upi  rajya sabha

ਭਾਰਤ ਦੀ ਵੱਡੀ Digital ਪੁਲਾਂਘ ! UPI ਰਾਹੀਂ 230 ਲੱਖ ਕਰੋੜ ਦਾ ਲੈਣ-ਦੇਣ

shani sade sati 2026 to 2027

3 ਰਾਸ਼ੀਆਂ ਦਾ ਪਿੱਛਾ ਨਹੀਂ ਛੱਡੇਗੀ 'ਸ਼ਨੀ ਦੀ ਸਾਢਸਤੀ'! 2026 ਹੀ ਨਹੀਂ 2027 ਤਕ...

man arrested for killing friend over a loan

ਵਿਆਹ ਤੋਂ ਇਕ ਦਿਨ ਪਹਿਲਾਂ ਦੋਸਤ ਦਾ ਕਤਲ, 1.5 ਲੱਖ ਦਾ ਕਰਜ਼ ਬਣਿਆ ਕਾਰਨ

extortion  dacoity and gang war have increased the concern of punjab

ਜਬਰੀ ਵਸੂਲੀ, ਡਕੈਤੀ ਤੇ ਗੈਂਗਵਾਰ ਨੇ ਵਧਾਈ ਪੰਜਾਬ ਦੀ ਚਿੰਤਾ, ਪੁਲਸ ਘਾਟ ਨਾਲ ਲੋਕ...

two policemen suspended bribe from farmer

ਘਰ ਦਾ ਟੋਆ ਭਰਦੇ ਬੰਦੇ 'ਤੇ ਮਾਈਨਿੰਗ ਦਾ ਪਰਚਾ ਪਾਉਣ ਦੀ ਧਮਕੀ! ਲਏ 30 ਹਜ਼ਾਰ,...

house theft alcohol potato chips lipstick note

'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ...

hrtc bus full of passengers falls into deep gorge

ਵੱਡੀ ਖ਼ਬਰ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ, 3 ਲੋਕਾਂ ਦੀ...

weather rainfall snowfall imd

ਅਗਲੇ 24 ਘੰਟੇ ਅਹਿਮ! ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, ਆਵੇਗਾ ਤੇਜ਼...

pakistan govt addicted to imf borrowing like a drug addict  report

Pakistan ਬਣਿਆ ਕਰਜ਼ੇ ਦਾ 'ਨਸ਼ੇੜੀ'! IMF ਤੋਂ ਉਧਾਰ ਦੀ ਪਈ ਆਦਤ, ਨਵੀਂ ਰਿਪੋਰਟ...

cold wave continues in haryana and punjab

ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਜਾਰੀ! ਬਠਿੰਡਾ 6.2 ਡਿਗਰੀ ਨਾਲ ਸਭ ਤੋਂ ਠੰਡਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • long power cut to be experienced in these areas of punjab tomorrow
      ਕੱਲ੍ਹ PUNJAB ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT, ਹੁਣ ਤੋਂ ਹੀ...
    • big weather forecast from the meteorological department in punjab
      ਪੰਜਾਬ 'ਚ 7 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੜ੍ਹੋ ਤਾਜ਼ਾ ਅਪਡੇਟ
    • bhagwant mann  alcohol  majithia
      ਬਿਆਸ ਵਾਲੇ ਬਾਬਾ ਜੀ ਨੂੰ ਬੇਨਤੀ ਭਗਵੰਤ ਮਾਨ ਦੇ ਛੇ ਮਹੀਨੇ ਡੇਰੇ 'ਚ ਲਵਾ ਕੇ...
    • dera beas  gurinder singh dhillon  bikram majithia
      ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੂੰ ਲੈ ਕੇ ਕੀ ਬੋਲੇ ਬਿਕਰਮ ਸਿੰਘ ਮਜੀਠੀਆ
    • sukhpal khaira on gurinder dhillon
      'ਬਾਬਾ ਗੁਰਿੰਦਰ ਢਿੱਲੋਂ ਤੇ ਡੇਰਾ ਬਿਆਸ ਦੀ ਸੰਗਤ ਤੋਂ ਮੁਆਫ਼ੀ ਮੰਗੇ ਭਗਵੰਤ...
    • bikram majithia  bhagwant mann  punjab government
      ਜੇਲ੍ਹ 'ਚੋਂ ਬਾਹਰ ਆ ਬੋਲੇ ਬਿਕਰਮ, ਭਗਵੰਤ ਮਾਨ ਨੂੰ ਆਖ ਦਿਓ 'ਨਾ ਮਜੀਠੀਆ...
    • bikram majithia  bhagwant mann  fake fir
      ਜੇਲ੍ਹ ਤੋਂ ਬਾਹਰ ਆਉਂਦਿਆਂ ਬੋਲੇ ਬਿਕਰਮ ਮਜੀਠੀਆ, ਪੰਜਾਬ ਕੇਸਰੀ ਗਰੁੱਪ ਉਪਰ ਝੂਠਾ...
    • bikram singh majithia  nabha jail  akali dal
      Big Breaking : ਨਾਭਾ ਜੇਲ੍ਹ 'ਚੋਂ ਬਾਹਰ ਆਏ ਬਿਕਰਮ ਮਜੀਠੀਆ
    • sukhbir badal on majithia
      'ਮਾਨ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਖੁੱਲ੍ਹੀ ਪੋਲ', ਮਜੀਠੀਆ ਨੂੰ ਜ਼ਮਾਨਤ ਮਿਲਣ...
    • sunil jakhar s big attack on cm mann
      'ਸਾਧੂ ਬੋਲੇ ਸਹਿਜ ਸੁਭਾਅ, ਸਾਧ ਕਾ ਕਿਹਾ...', ਹੁਣ ਸੁਨੀਲ ਜਾਖੜ ਦਾ CM ਮਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +