ਚੰਡੀਗੜ੍ਹ : ਬੇਅਦਬੀ ਮਾਮਲੇ ’ਤੇ ਇਕ ਪਾਸੇ ਜਿੱਥੇ ਕਾਂਗਰਸ ਸਰਕਾਰ ਦਾ ਲਗਾਤਾਰ ਕਿਰਕਿਰੀ ਹੋ ਰਹੀ ਹੈ, ਉਥੇ ਹੀ ਸਾਬਕਾ ਮੰਤਰੀ ਨਵਜੋਤ ਸਿੱਧੂ ਵਲੋਂ ਆਪਣੀ ਹੀ ਸਰਕਾਰ ’ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ’ਤੇ ਵੀ ਸਭ ਦੀਆਂ ਨਜ਼ਰੀਆਂ ਟਿਕੀਆਂ ਹੋਈਂ ਹਨ। ਸੋਸ਼ਲ ਮੀਡੀਆ ’ਤੇ ਲਗਾਤਾਰ ਹਮਲਾਵਰ ਰੁਖ ਅਖਤਿਆਰ ਕਰਨ ਵਾਲੇ ਸਿੱਧੂ ਨੇ ਮੰਗਲਵਾਰ ਫਿਰ ਆਪਣੀ ਸਰਕਾਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਾਰਾ ਪੰਜਾਬ ਇਕ ਆਵਾਜ਼ ਵਿਚ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਬਾਦਲ ਰਾਜ ਵਿਚ ਪੁਲਸ ਵਲੋਂ ਅੰਨਾ ਤਸ਼ੱਦਦ ਸਹਿਣ ਵਾਲੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਲ ਸਾਲ 2018 ਵਿਚ ਮੈਂ ਤੇ ਮੇਰੇ ਹੋਰ ਪਾਰਟੀ ਦੇ ਸਾਥੀਆਂ ਨੇ ਮੁਲਾਕਾਤ ਕੀਤੀ ਸੀ। ਅਫਸੋਸ ! ਅਸੀਂ ਅੱਜ ਵੀ ਇਨਸਾਫ ਨੂੰ ਉਡੀਕ ਰਹੇ ਹਾਂ। ਤੰਜ ਕੱਸਦੇ ਹੋਏ ਸਿੱਧੂ ਨੇ ਆਖਿਆ ਕਿ ਜੰਗਲ ਕੱਟ ਕੇ ਹਰੇ ਹੋ ਜਾਂਦੇ ਹਨ, ਤਲਵਾਰ ਦੇ ਘੌ ਭਰ ਜਾਂਦਾ ਹਨ, ਪਰ ਆਤਮਾ ’ਤੇ ਕੀਤਾ ਵਾਰ ਕਦੇ ਨਾ ਭਰਨ ਵਾਲਾ ਨਾਸੂਰ ਬਣ ਕੇ ਰਿਸਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੀ ਤਰਥੱਲੀ, ਹੁਣ ਕੈਪਟਨ ਦੇ ਮੰਤਰੀਆਂ ਨੇ ਨਵਜੋਤ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ
ਇਸ ਤੋਂ ਪਹਿਲਾਂ ਕੀਤੇ ਟਵੀਟ ਵਿਚ ਸਿੱਧੂ ਨੇ ਕਿਹਾ ਸੀ ਕਿ ‘ਗੁਰੂ ਤੋਂ ਬੇਮੁੱਖ ਹਾਕਮਾਂ ਦੀ ਬਦਨੀਅਤ ਜਗ-ਜ਼ਾਹਿਰ ਹੈ, ਪਿਛਲੇ ਸਾਢੇ ਚਾਰ ਸਾਲ ਤੱਕ ਕਿਸੇ ਹਾਈਕੋਰਟ ਨੇ ਨਹੀਂ ਸੀ ਰੋਕਿਆ ! ਜਦੋਂ ਡੀ.ਜੀ.ਪੀ. ਜਾਂ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ’ਤੇ ਰੋਕ ਲੱਗੀ ਤਾਂ ਘੰਟਿਆਂ ’ਚ ਹੀ ਹੁਕਮਾਂ ਨੂੰ ਉਪਰਲੀ ਅਦਾਲਤ ’ਚ ਚਣੌਤੀ ਦੇ ਦਿੱਤੀ ਗਈ ਅਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਤੁਸੀਂ ਹਾਈਕੋਰਟ ਦੇ ਹੁਕਮਾਂ ’ਤੇ ਤਿੱਖੇ ਸਵਾਲ ਚੁੱਕੇ ਅਤੇ ਫਿਰ ਪਿਛਲੇ ਦਰਵਾਜ਼ੇ ਰਾਹੀਂ ਹੁਕਮਾਂ ਨੂੰ ਮੰਨ ਵੀ ਲਿਆ।
ਇਹ ਵੀ ਪੜ੍ਹੋ : ਬੇਅਦਬੀ ’ਤੇ ਕਾਂਗਰਸ ’ਚ ਘਮਸਾਨ, ਸਾਂਸਦਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਤੋਂ ਬਾਅਦ ਕੈਪਟਨ ਖੇਮੇ ’ਚ ਖਲਬਲੀ
ਇਕ ਹੋਰ ਟਵੀਟ ਵਿਚ ਸਿੱਧੂ ਨੇ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ’ਤੇ ਸਹਿਮਤੀ ਹੈ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਇਥੇ ਹੀ ਬਸ ਨਹੀਂ ਸਿੱਧੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਦੀ ਬਜਾਏ ਅਫ਼ਸਰਸ਼ਾਹੀ ਅਤੇ ਪੁਲਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ। ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਬੋਲਿਆ ਕੈਪਟਨ ’ਤੇ ਹਮਲਾ, ਸੋਸ਼ਲ ਮੀਡੀਆ ’ਤੇ ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੇਅਦਬੀ ਮਾਮਲੇ 'ਚ ਅਕਾਲੀ ਦਲ ਨੇ ਕੈਪਟਨ-ਸਿੱਧੂ ਨੂੰ ਘੇਰਿਆ, ਦੱਸਿਆ ਬਰਾਬਰ ਦੇ ਦੋਸ਼ੀ
NEXT STORY