ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬੇਅਦਬੀ ਮਾਮਲੇ ’ਤੇ ਸਿਆਸਤ ਕਰ ਰਹੇ ਹਨ। ਬੇਅਦਬੀ ਮਾਮਲੇ ਵਿਚ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਤੇ ਸਜ਼ਾ ਦਿਵਾਉਣ ਵਿਚ ਅਸਫ਼ਲ ਰਹਿਣ ਵਿਚ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਦੋਵੇਂ ਬਰਾਬਰ ਰੂਪ 'ਚ ਦੋਸ਼ੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਚਾਰ ਸਾਲ ਦੇ ਸ਼ਾਸਨ ਵਿਚ ਰਹਿਣ ਦੇ ਬਾਜਵੂਦ ਨਵਜੋਤ ਸਿੱਧੂ ਬੇਅਦਬੀ ਦਾ ਮੁੱਦਾ ਪੂਰੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹਣ ਲਈ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬਰਡ ਫਲੂ ਮਗਰੋਂ 31,600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ, 7200 ਆਂਡੇ ਕੀਤੇ ਨਸ਼ਟ
ਨਵਜੋਤ ਸਿੱਧੂ ਨੇ ਪਿਛਲੇ ਚਾਰ ਸਾਲ ਵਿਚ ਕਦੇ ਵੀ ਬੇਅਦਬੀ ਮਾਮਲੇ ਵਿਚ ਨਿਆਂ ਹਾਸਲ ਕਰਨ ਲਈ ਕੁੱਝ ਵੀ ਨਹੀ ਕੀਤਾ ਅਤੇ ਆਪਣੀ ਭਾਰਤ-ਪਾਕਿ ਦੋਸਤੀ ਵਿਚ ਰੁੱਝੇ ਰਹੇ। ਜੇਕਰ ਉਨ੍ਹਾਂ ਨੇ ਉਦੋਂ ਇਸ ਮਾਮਲੇ ਵਿਚ ਮਿਹਨਤ ਕੀਤੀ ਹੁੰਦੀ, ਹੋ ਸਕਦਾ ਹੈ ਇਹ ਮਾਮਲਾ ਹੁਣ ਤੱਕ ਸੁਲਝ ਗਿਆ ਹੁੰਦਾ। ਭੂੰਦੜ ਨੇ ਕਿਹਾ ਕਿ ਸਿੱਧੂ ਜਾਣਦੇ ਹਨ ਕਿ ਲੋਕ ਉਨ੍ਹਾਂ ਨੂੰ 2022 ਵਿਚ ਪੁੱਛਣਗੇ ਕਿ ਉਨ੍ਹਾਂ ਨੇ ਵਿਧਾਨਸਭਾ ਵਿਚ ਪਵਿੱਤਰ ਸ਼ਹਿਰ ਦੀ ਤਰਜ਼ਮਾਨੀ ਕਰਨ ਦੇ ਬਾਵਜੂਦ ਇਸ ਮਾਮਲੇ ਵਿਚ ਨਿਆਂ ਯਕੀਨੀ ਕਰਨ ਲਈ ਕੁੱਝ ਕਿਉਂ ਨਹੀ ਕੀਤਾ ਅਤੇ ਇਹੀ ਕਾਰਨ ਹੈ ਕਿ ਉਹ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਬੇਅਦਬੀ ਦਾ ਮੁੱਦਾ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਟਕਪੂਰਾ ਮਾਮਲੇ' ਦੀ ਜਾਂਚ ਸਬੰਧੀ SIT ਵੱਲੋਂ ਈਮੇਲ ਤੇ ਵਟਸਐਪ ਨੰਬਰ ਜਾਰੀ
ਭੂੰਦੜ ਨੇ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਅਤੇ ਉਸ ਦੀ ਸੀਨੀਅਰ ਲੀਡਰਸ਼ਿਪ ਨੂੰ ਫਸਾਉਣ ਦਾ ਕਾਂਗਰਸੀ ਗੇਮ ਪਲਾਨ ਸਫ਼ਲ ਨਹੀ ਹੋ ਸਕਿਆ। ਹਾਲ ਹੀ ਵਿਚ ਇਸ ਸਾਜਿਸ਼ ਨੂੰ ਉੱਚ ਅਦਾਲਤ ਨੇ ਵੀ ਉਜਾਗਰ ਕੀਤਾ ਸੀ, ਜਿਸ ਨੇ ਕੋਟਕਪੂਰਾ ਫਾਇਰਿੰਗ ਕੇਸ ਵਿਚ ਕੁੰਵਰ ਵਿਜੇ ਪ੍ਰਤਾਪ ਦੇ ਤੱਤਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਸਾਬਕਾ ਆਈ. ਜੀ. ਖ਼ਿਲਾਫ਼ ਸਖ਼ਤੀ ਦੇ ਨਾਲ-ਨਾਲ ਜਾਂਚ ਦੇ ਪੂਰੇ ਤਰੀਕੇ ਤੋਂ ਇਲਾਵਾ ਐੱਸ. ਆਈ. ਟੀ. ਨੂੰ ਭੰਗ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਕੋਰੋਨਾ ਦਰਮਿਆਨ PGI ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਇਸ ਵਾਰ ਵੀ ਰੱਦ ਕੀਤੀਆਂ 'ਡਾਕਟਰਾਂ' ਦੀਆਂ ਛੁੱਟੀਆਂ
ਭੂੰਦੜ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿਚ ਜਲਦੀ ਜਾਂਚ ਲਈ ਖੜ੍ਹਾ ਹੈ ਅਤੇ ਐੱਸ. ਆਈ. ਟੀ. ਨੂੰ ਜਾਂਚ ਨੂੰ ਜਿੰਨਾ ਜਲਦੀ ਹੋ ਸਕੇ, ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਆਪਣੀ ਰਿਪੋਰਟ ਪੇਸ਼ ਕਰਨ ਲਈ 6 ਮਹੀਨੇ ਲੰਘਣ ਦੀ ਉਡੀਕ ਨਹੀ ਕਰਨੀ ਚਾਹੀਦੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਮਾਨਸਾ ’ਚ ਵੱਡੀ ਵਾਰਦਾਤ, ਪ੍ਰੇਮ ਵਿਆਹ ਦੀ ਜ਼ਿੱਦ ’ਤੇ ਅੜੀ ਧੀ ਦਾ ਪਿਓ ਵਲੋਂ ਕਤਲ
NEXT STORY