ਖੰਨਾ (ਸ਼ਾਹੀ) : ਪਿਛਲੇ 4-5 ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪੁਲਸ ਜ਼ਿਲਾ ਐਲਾਨਿਆ ਖੰਨਾ 'ਚ ਕੋਈ ਵੀ ਮੰਤਰੀ ਜਾਂ ਸੰਸਦੀ ਸਕੱਤਰ ਆਜ਼ਾਦੀ ਦਿਵਸ 'ਤੇ ਝੰਡਾ ਲਹਿਰਾਉਣ ਨੂੰ ਰਾਜ਼ੀ ਨਹੀਂ ਹੋਇਆ ਅਤੇ ਖੰਨਾ ਵਿਚ ਤਾਇਨਾਤ ਕੀਤੇ ਗਏ ਏ. ਡੀ. ਸੀ. ਮੁੱਖ ਮਹਿਮਾਨ 'ਤੇ ਤੌਰ 'ਤੇ ਝੰਡਾ ਰਸਮ ਅਦਾ ਕਰਦੇ ਆ ਰਹੇ ਸੀ ।
ਹੁਣ ਕਾਂਗਰਸ ਸਰਕਾਰ ਆਉਣ ਦੇ ਬਾਅਦ ਪੁਲਸ ਜ਼ਿਲਾ ਖੰਨਾ 'ਚ ਉਮੀਦ ਕੀਤੀ ਜਾ ਰਹੀ ਸੀ ਕਿ 15 ਅਗਸਤ ਆਜ਼ਾਦੀ ਦਿਵਸ 'ਤੇ ਕੋਈ ਮੰਤਰੀ ਦੀ ਡਿਊਟੀ ਲਗੇਗੀ ਪਰ ਇਥੇ ਤਾਂ ਹੋਰ ਵੀ ਮੰਦਾ ਹਾਲ ਹੋ ਗਿਆ, ਜਦੋਂ ਖੰਨਾ ਵਿਚ ਤਾਇਨਾਤ ਏ. ਡੀ. ਸੀ. ਵੀ ਨਹੀਂ ਆ ਰਹੇ ਅਤੇ ਸਰਕਾਰੀ ਮੁੱਖ ਸਮਾਰੋਹ 'ਚ ਖੰਨਾ ਦੇ ਐੱਸ. ਡੀ. ਐੱਮ. ਸੰਦੀਪ ਸਿੰਘ ਝੰਡੇ ਦੀ ਰਸਮ ਅਦਾ ਕਰਨਗੇ । ਉਧਰ ਖੰਨਾ ਦੇ ਲੋਕ ਇਕ ਹੋਰ ਉਮੀਦ ਲਾਏ ਬੈਠੇ ਸੀ ਕਿ 15 ਅਗਸਤ ਨੂੰ ਈਸੜੂ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਦੇ ਅਨੁਸਾਰ ਖੰਨਾ ਨੂੰ ਜ਼ਿਲਾ ਬਣਾਉਣ ਦਾ ਐਲਾਨ ਕਰਨਗੇ ਪਰ ਹੁਣ ਫੈਸਲਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਈਸੜੂ 'ਚ ਆ ਹੀ ਨਹੀਂ ਰਹੇ। ਉਨ੍ਹਾਂ ਦੀ ਜਗ੍ਹਾ 'ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕਾਂਗਰਸ ਕਾਨਫਰੰਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ।
ਹੁਣ ਈਸੜੂ 'ਚ ਖੰਨਾ ਨੂੰ ਜ਼ਿਲਾ ਬਣਾਉਣ ਦਾ ਐਲਾਨ ਹੋਣਾ ਹੈ ਜਾਂ ਨਹੀਂ ਇਸਦੇ ਲਈ ਲੋਕ ਸਥਾਨਕ ਐੱਮ. ਐੱਲ. ਏ. ਗੁਰਕੀਰਤ ਸਿੰਘ ਕੋਟਲੀ 'ਤੇ ਨਜ਼ਰਾਂ ਟਿਕਾਏ ਹੋਏ ਹਨ ।
ਅਕਾਲੀ ਭਾਜਪਾ ਨੇ ਦੱਸਾਂ ਸਾਲਾਂ 'ਚ ਸਾਡੀ ਨੌਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ - ਵਿਧਾਇਕ ਭੁੱਲਰ
NEXT STORY