ਲੁਧਿਆਣਾ (ਵੈੱਬ ਡੈਸਕ) : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜਿਆਂ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਨੇ ਲੀਡ ਬਣਾਈ ਹੋਈ ਹੈ, ਉੱਥੇ ਹੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਲਗਾਤਾਰ ਦੂਜੇ ਨੰਬਰ 'ਤੇ ਚੱਲ ਰਹੇ ਹਨ। ਜੇਕਰ ਕਾਂਗਰਸ ਵਿਚਾਲੇ ਚੱਲ ਰਹੇ ਕਾਟੋ-ਕਲੇਸ਼ ਦੀ ਗੱਲ ਕਰੀਏ ਤਾਂ ਇਨ੍ਹਾਂ ਵੋਟਾਂ ਦੌਰਾਨ ਭਾਰਤ ਭੂਸ਼ਣ ਆਸ਼ੂ ਦਾ ਪ੍ਰਦਰਸ਼ਨ ਕਿਤੇ ਨਾ ਕਿਤੇ ਠੀਕ ਚੱਲ ਰਿਹਾ ਹੈ। ਜੇਕਰ ਆਸ਼ੂ ਇਸੇ ਤਰ੍ਹਾਂ ਦੂਜੇ ਨੰਬਰ 'ਤੇ ਰਹੇ ਤਾਂ ਕਿਤੇ ਨਾ ਕਿਤੇ ਕਾਂਗਰਸ ਦੀ ਇੱਜ਼ਤ ਬਚਾ ਲੈਣ 'ਚ ਕਾਮਯਾਬ ਹੋ ਸਕਦੇ ਹਨ ਪਰ ਇਹ ਸਥਿਤੀ ਕਿਸੇ ਵੀ ਵੇਲੇ ਬਦਲ ਸਕਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ 'ਚ ਆਈ ਵੱਡੀ ਖ਼ਰਾਬੀ, ਰੋਕ ਲਈ ਗਈ FLIGHT (ਵੀਡੀਓ)
ਇਨ੍ਹਾਂ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਖੋ-ਵੱਖ ਦਿਖਾਈ ਦਿੱਤੀ ਸੀ ਅਤੇ ਪਾਰਟੀ 'ਚ ਸਾਫ ਧੜ੍ਹੇਬੰਦੀ ਨਜ਼ਰ ਆਈ। ਇੱਥੋਂ ਤੱਕ ਕਿ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਭੂਪੇਸ਼ ਬਘੇਲ ਵਰਗੇ ਆਗੂ ਵੀ ਇਸ ਚੋਣ ਤੋਂ ਵੱਖ ਨਜ਼ਰ ਆਏ ਸਨ। ਇਸੇ ਲਈ ਜਿੰਨਾ ਵੱਡਾ ਕਾਂਗਰਸ ਦਾ ਪ੍ਰਦਰਸ਼ਨ ਹੋਣਾ ਚਾਹੀਦਾ ਸੀ, ਇਨ੍ਹਾਂ ਚੋਣਾਂ ਦੌਰਾਨ ਉਹ ਦਿਖਾਈ ਨਹੀਂ ਦਿੱਤਾ। ਜੇਕਰ ਕਾਂਗਰਸ ਇਕੱਠੀ ਮਿਲ ਕੇ ਚੱਲਦੀ ਤਾਂ ਹੋ ਸਕਦਾ ਹੈ ਕਿ ਅੱਜ ਚੋਣ ਨਤੀਜਿਆਂ ਦੌਰਾਨ ਸਥਿਤੀ ਕੁੱਝ ਹੋਰ ਹੁੰਦੀ। ਫਿਲਹਾਲ ਚੋਣ ਨਤੀਜਿਆਂ ਤੋਂ ਬਾਅਦ ਵੀ ਕਾਂਗਰਸ ਨੂੰ ਕਈ ਗੱਲਾਂ 'ਤੇ ਮੰਥਨ ਕਰਨ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ਜ਼ਿਮਨੀ ਚੋਣ : ਪਲਟ ਗਈ ਬਾਜ਼ੀ, ਕਾਂਗਰਸ-ਭਾਜਪਾ ਵਿਚਾਲੇ ਫਸਵਾਂ ਮੁਕਾਬਲਾ (ਵੀਡੀਓ)
ਛੇਵੇਂ ਰਾਊਂਡ ਤੋਂ ਬਾਅਦ ਸਥਿਤੀ
ਫਿਲਹਾਲ ਛੇਵੇਂ ਰਾਊਂਡ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ 2286 ਵੋਟਾਂ ਦੇ ਫ਼ਰਕ ਨਾਲ 14486 ਵੋਟਾਂ ਹਾਸਲ ਕਰ ਚੁੱਕੇ ਹਨ, ਉੱਥੇ ਹੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ 'ਤੇ ਬਣੇ ਹੋਏ ਹਨ ਅਤੇ ਉਨ੍ਹਾਂ ਨੇ 12,200 ਵੋਟਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਜੀਵਨ ਗੁਪਤਾ 10703 ਵੋਟਾਂ ਨਾਲ ਤੀਜੇ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ 3283 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹੁਤਾ ਕੁੜੀ ਦੀ ਭੇਦਭਰੇ ਤਰੀਕੇ ਨਾਲ ਮੌਤ, ਗਲੇ ਵਿਚ ਪਏ ਰੱਸੇ ਦੇ ਨਿਸ਼ਾਨ
NEXT STORY