ਚੰਡੀਗੜ੍ਹ — ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਸਮੇਤ ਤਰਨਤਾਰਨ ਜ਼ਿਲੇ ਦੇ ਕਾਂਗਰਸੀ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਰਮਨਜੀਤ ਸਿੰਘ ਸਿੱਕੀ ਤੇ ਧਰਮਪਾਲ ਅਗਨੀਹੋਤਰੀ ਨੇ ਐਤਵਾਰ ਨੂੰ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਧਮਕਾਉਣ ਲਈ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਦੀ ਅਲੋਚਨਾ ਕੀਤੀ। ਐਤਵਾਰ ਨੂੰ ਇਥੇ ਜਾਰੀ ਸਾਂਝੇ ਬਿਆਨ 'ਚ ਵਿਧਾਇਕਾਂ ਨੇ ਕਿਹਾ ਕਿ ਵਲਟੋਹਾ ਦੀ ਅਕਾਲੀ-ਭਾਜਪਾ ਦੇ 10 ਸਾਲਾ ਦੇ ਰਾਜ ਦੀ ਖੁਮਾਰੀ ਅਜੇ ਉਤਰੀ ਨਹੀਂ ਹੈ।
ਉਨ੍ਹਾਂ ਵਲਟੋਹਾ ਨੂੰ ਕਿਹਾ ਕਿ ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰ ਬਦਲ ਚੁੱਕੀ ਹੈ ਤੇ ਹੁਣ ਪੰਜਾਬ 'ਚ ਕਾਨੂੰਨ ਦਾ ਰਾਜ ਹੈ। ਕਾਂਗਰਸ ਆਗੂਆਂ ਨੇ ਦੋਸ਼ ਲਗਾਇਆ ਕਿ ਬੀਤੇ 10 ਸਾਲਾ ਦੌਰਾਨ ਵਲਟੋਹਾ ਨੇ ਬਹੁਤ ਧਨ-ਦੌਲਤ 'ਚ ਕਾਨੂੰਨ ਦਾ ਰਾਜ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਬੀਤੇ 10 ਸਾਲਾ ਦੌਰਾਨ ਵਲਟੋਹਾ ਨੇ ਬੁਹਤ ਧਨ-ਦੌਲਤ ਇੱਕਠਾ ਕੀਤਾ ਸੀ ਤੇ ਇਸ 'ਚ ਜ਼ਿਆਦਾਤਰ ਦੌਲਤ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਹਾਸਲ ਕੀਤੀ ਹੈ ਕਿਉਂਕਿ ਵਲਟੋਹਾ ਦੇ ਅੰਤਰਰਾਸ਼ਟਰੀ ਤੇ ਸੀਮਾਵਰਤੀ ਤਸਕਰਾਂ ਨਾਲ ਨਜ਼ਦੀਕੀ ਸਬੰਧ ਸਨ। ਕਾਂਗਰਸੀ ਨੇਤਾਵਾਂ ਨੇ ਮੰਗ ਉਠਾਈ ਕਿ ਵਲਟੋਹਾ ਦੀ ਜਾਇਦਾਦ ਇਕੱਠੀ ਕਰਨ ਦੇ ਸਰੋਤਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਵਲਟੋਹਾ ਨੂੰ ਕਿਹਾ ਕਿ ਤੁਹਾਡੇ ਸਾਰੇ ਰਿਕਾਰਡ ਸਾਹਮਣੇ ਲਿਆਂਦੇ ਜਾਣ ਦੀ ਤਿਆਰੀ ਹੈ ਤੇ ਤੁਹਾਨੂੰ ਸਿਰਫ ਲੋਕਾਂ ਦੇ ਸਾਹਮਣੇ ਹੀ ਬੇਪਰਦਾ ਨਹੀਂ ਕੀਤਾ ਜਾਵੇਗਾ, ਸਗੋਂ ਕਾਨੂੰਨ ਦਾ ਵੀ ਜਵਾਬਦੇਹ ਬਣਾਇਆ ਜਾਵੇਗਾ।
ਬਿੱਟੂ ਨੇ ਭਾਜਪਾ 'ਤੇ ਜੰਮ ਕੇ ਸਾਧੇ ਨਿਸ਼ਾਨੇ ਕਿਹਾ, ਵਿਕਾਸ ਤੋਂ ਵੱਧ ਵਿਦੇਸ਼ੀ ਸੈਰ 'ਤੇ ਦਿੱਤਾ ਧਿਆਨ (ਵੀਡੀਓ)
NEXT STORY