ਜਲੰਧਰ - ਪੰਜਾਬ ਕਾਂਗਰਸ ਦੀ ਤਰਜ਼ਮਾਨ ਨਿਮਿਸ਼ਾ ਮਹਿਤਾ ਨੇ ਕਿਹਾ ਹੈ ਕਿ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਵਲੋਂ ਚੰਡੀਗੜ੍ਹ 'ਚ ਮਹਿਲਾ ਨਾਲ ਕੀਤੀ ਗਈ ਛੇੜਛਾੜ ਭਾਜਪਾ ਦੇ ਸੰਸਕਾਰਾਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ। ਨਿਮਿਸ਼ਾ ਨੇ ਕਿਹਾ ਕਿ ਵਿਕਾਸ ਬਰਾਲਾ ਦੀ ਹਰਕਤ ਇਹ ਸਾਬਿਤ ਕਰਦੀ ਹੈ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਬਚਪਨ 'ਚ ਵੀ ਕਦੇ ਉਸ ਨੂੰ ਗਲਤ ਕੰਮ ਤੋਂ ਨਹੀਂ ਰੋਕਿਆ ਹੋਵੇਗਾ, ਲਿਹਾਜ਼ਾ ਵਿਕਾਸ ਵਿਗੜੇ ਸ਼ਹਿਜ਼ਾਦੇ ਦੀ ਤਰ੍ਹਾਂ ਸੜਕਾਂ 'ਤੇ ਮਹਿਲਾਵਾਂ ਨਾਲ ਬਦਤਮੀਜ਼ੀ ਕਰ ਰਿਹਾ ਹੈ। ਇਸ ਮਾਮਲੇ ਦੀ ਜਿੰਨੀ ਨਿੰਦਾ ਕੀਤੀ, ਜਾਵੇ ਘੱਟ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਇਸ ਮਾਮਲੇ 'ਚ ਵਿਕਾਸ ਖਿਲਾਫ ਦਿੱਤੇ ਗਏ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਨਿਮਿਸ਼ਾ ਨੇ ਕਿਹਾ ਕਿ ਹਰਸਿਮਰਤ ਇਸ ਬਿਆਨ ਰਾਹੀਂ ਖੁਦ ਨੂੰ ਮਹਿਲਾ ਹਿਤੈਸ਼ੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸਲ 'ਚ ਇਸ ਦੇ ਪਿੱਛੇ ਡੂੰਘੀ ਸਿਆਸਤ ਹੈ। ਬਾਦਲ ਪਰਿਵਾਰ ਦਾ ਹਰਿਆਣਾ 'ਚ ਚੌਟਾਲਾ ਪਰਿਵਾਰ ਨਾਲ ਸਿਆਸੀ ਤੇ ਕਾਰੋਬਾਰੀ ਰਿਸ਼ਤਾ ਹੈ ਤੇ ਹਰਿਆਣਾ 'ਚ ਚੌਟਾਲਾ ਪਰਿਵਾਰ ਦੀ ਸਿਆਸਤ ਨੂੰ ਇਸ ਮਾਮਲੇ ਤੋਂ ਸਿਆਸੀ ਲਾਭ ਹੁੰਦਾ ਦੇਖ ਹਰਸਿਮਰਤ ਇਸ ਮਾਮਲੇ 'ਚ ਅੱਗੇ ਆਈ ਹੈ। ਨਿਮਿਸ਼ਾ ਨੇ ਕਿਹਾ ਕਿ ਸਿਆਸੀ ਲਾਭ ਦੇ ਬਿਨਾਂ ਹਰਸਿਮਰਤ ਲੋਕ ਹਿੱਤ ਦਾ ਕੋਈ ਕੰਮ ਨਹੀਂ ਕਰਦੀ।
ਪੰਜਾਬ 'ਚ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਚੱਲ ਰਹੀ ਤਕਰਾਰ 'ਤੇ ਨਿਮਿਸ਼ਾ ਨੇ ਕਿਹਾ ਕਿ ਮਜੀਠੀਆ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਇਸਤੇਮਾਲ ਕੀਤੀ ਗਈ ਭੱਦੀ ਸ਼ਬਦਾਵਲੀ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਦੇ ਨੇਤਾ ਦਿਮਾਗੀ ਸੰਤੁਲਨ ਗੁਆ ਬੈਠੇ ਹਨ ਤੇ ਬੌਖਲਾਹਟ 'ਚ ਉਨ੍ਹਾਂ ਦਾ ਆਪਣੀ ਜ਼ੁਬਾਨ 'ਤੇ ਕੰਟਰੋਲ ਨਹੀਂ ਹੈ।
ਗੁਜਰਾਤ 'ਚ ਰਾਜ ਸਭਾ ਸੀਟ ਨੂੰ ਲੈ ਕੇ ਭਾਜਪਾ ਦੀ ਹਾਰ 'ਤੇ ਬੋਲਦਿਆਂ ਨਿਮਿਸ਼ਾ ਨੇ ਕਿਹਾ ਕਿ ਲੋਕ ਹੁਣ ਭਾਰਤੀ ਜਨਤਾ ਪਾਰਟੀ ਦੀ ਅਸਲੀਅਤ ਜਾਣ ਗਏ ਹਨ ਤੇ 2019 ਦੀਆਂ ਚੋਣਾਂ 'ਚ ਦੇਸ਼ ਦੀ ਜਨਤਾ ਭਾਜਪਾ ਨੂੰ ਮੂੰਹ ਨਹੀਂ ਲਾਏਗੀ। ਗੁਜਰਾਤ 'ਚ ਰਾਜ ਸਭਾ ਦੀ ਸੀਟ 'ਤੇ ਹਾਰ ਤੋਂ ਭਾਜਪਾ ਦੇ ਪਤਨ ਦੀ ਹਾਰ ਹੋ ਗਈ ਹੈ ਤੇ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਗੁਜਰਾਤ 'ਚ ਚੰਗਾ ਪ੍ਰਦਰਸ਼ਨ ਕਰੇਗੀ ਤੇ ਇਹ ਪ੍ਰਦਰਸ਼ਨ 2019 ਦੀਆਂ ਚੋਣਾਂ 'ਚ ਵੀ ਜਾਰੀ ਰਹੇਗਾ।
ਕਿਸਾਨਾਂ ਦੇ ਕਰਜ਼ਾ ਵਿਵਾਦਾਂ ਵਾਲੀ ਪਟੀਸ਼ਨ 'ਚ ਹਾਈਕੋਰਟ ਨੇ ਮੰਗੀ ਜਾਣਕਾਰੀ
NEXT STORY