ਲੁਧਿਆਣਾ (ਅਭਿਸ਼ੇਕ ਬਹਿਲ) : ਐੱਨ. ਆਈ. ਸੀ. ਯੂ. ਦੇ ਪ੍ਰਧਾਨ ਨੂੰ ਨਿਯੁਕਤੀ ਪੱਤਰ ਦੇਣ ਲਈ ਰੱਖੇ ਗਏ ਪ੍ਰੋਗਰਾਮ ਵਿਚ ਕਾਂਗਰਸੀ ਵਰਕਰਾਂ ਦਾ ਇਕ ਗਰੁੱਪ ਸ਼ਰੇਆਮ ਹਥਿਆਰ ਲੈ ਕੇ ਘੁੰਮਦਾ ਨਜ਼ਰ ਆਇਆ। ਨੌਜਵਾਨਾਂ ਕੋਲ ਦੋਨਾਲੀਆਂ, ਰੀਵਾਲਵਰਾਂ ਵੀ ਦੇਖੀਆਂ ਗਈਆਂ। ਉਧਰ ਵਿਧਾਇਕ ਸੁਰਿੰਦਰ ਡਾਬਰ ਨੇ ਇਸ 'ਤੇ ਹੈਰਾਨ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਇਹ ਸਿਰਫ ਆਪਣੀ ਹਿਫਾਜ਼ਤ ਕਰਨ ਲਈ ਹਥਿਆਰ ਚੁੱਕੀ ਫਿਰਦੇ ਹਨ ਪਰ ਸਵਾਲ ਇਥੇ ਇਹ ਖੜਾ ਹੁੰਦਾ ਹੈ ਕਿ ਜੇ ਇਹ ਆਪਣੀ ਰੱਖਿਆ ਲਈ ਸ਼ਰੇਆਮ ਹਥਿਆਰ ਚੁੱਕਣਗੇ ਤਾਂ ਪੁਲਸ ਦਾ ਕੀ ਕੰਮ ਹੈ। ਉਧਰ ਐੱਨ. ਆਈ. ਸੀ. ਯੂ. ਦੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਪਤਾ ਹੀ ਨਹੀਂ ਹੈ ਕਿ ਉਨ੍ਹਾਂ ਦੇ ਸਮਾਗਮ 'ਚ ਹਥਿਆਰਾਂ ਦਾ ਮੇਲਾ ਲੱਗਿਆ ਹੋਇਆ ਸੀ।
ਇਥੇ ਹੀ ਬਸ ਨਹੀਂ ਰੇਲ ਲਾਈਨਾਂ 'ਤੇ ਲੱਗਿਆ ਇਹ ਟੈਂਟ ਵੀ ਕਾਂਗਰਸ ਦੇ ਇਸੇ ਵਿਵਾਦਿਤ ਪ੍ਰੋਗਰਾਮ ਦਾ ਹੈ। ਇਥੇ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਸਰ ਵਿਚ ਵਾਪਰੇ ਭਿਆਨਕ ਹਾਦਸੇ ਤੋਂ ਵੀ ਸਬਕ ਨਹੀਂ ਲਿਆ ਜਾ ਰਿਹਾ। ਗੱਡੀਆਂ ਮੋਟਰਸਾਈਕਲ ਪੱਟੜੀ ਦੇ ਬਿਲਕੁਲ ਨਜ਼ਦੀਕ ਖੜੇ ਕੀਤੇ ਗਏ ਸਨ। ਲੱਗਦਾ ਹੈ ਕਿ ਰੇਲਵੇ ਪੁਲਸ ਵੀ ਇਕ ਵਾਰ ਫਿਰ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ।
ਅੰਮ੍ਰਿਤਸਰ ਹਾਦਸਾ ਵੀ ਕਾਂਗਰਸ ਦੀ ਅਗਵਾਈ 'ਚ ਹੋਇਆ ਅਤੇ ਇਕ ਵਾਰ ਫਿਰ ਦੋਬਾਰ ਉਹੀ ਗਲਤੀ ਦੁਹਰਾਈ ਗਈ। ਰੇਲ ਹਾਦਸੇ 'ਚ ਜਾਨਾਂ ਤਾਂ ਆਮ ਲੋਕਾਂ ਨੇ ਗੁਆਈਆਂ ਹਨ ਪਰ ਸਰਕਾਰਾਂ ਅਜੇ ਵੀ ਇਸ ਤੋਂ ਸਬਕ ਲੈਣ ਲਈ ਤਿਆਰ ਨਹੀਂ ਜਾਪ ਰਹੀਆਂ।
ਜਲੰਧਰ 'ਚ ਮਸਾਜ ਪਾਰਲਰਾਂ ਦੀ ਆੜ 'ਚ ਚੱਲ ਰਿਹੈ ਜਿਸਮਫਰੋਸ਼ੀ ਦਾ ਧੰਦਾ!
NEXT STORY