ਲੁਧਿਆਣਾ (ਹਿਤੇਸ਼) : ਕਾਂਗਰਸ ਵੱਲੋਂ ਪੰਜਾਬ ਦੇ ਸੰਸਥਾਗਤ ਢਾਂਚੇ ਦੇ ਦੁਬਾਰਾ ਗਠਨ ਦੀ ਜੋ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਸ ਦੇ ਤਹਿਤ ਲੁਧਿਆਣਾ ਦੀ ਪ੍ਰਧਾਨਗੀ ਦੋ ਹਿੱਸਿਆਂ 'ਚ ਵੰਡੀ ਜਾ ਸਕਦੀ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕਾਂਗਰਸ ਵੱਲੋਂ ਤਾਲਾਬੰਦੀ ਤੋਂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਸੰਸਥਾਗਤ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਸੀ। ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਨਵੇਂ ਸਿਰੇ ਤੋਂ ਅਹੁਦੇਦਾਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਓ. ਪੀ. ਸੋਨੀ ਵੱਲੋਂ ਕੋਰੋਨਾ ਤੋਂ ਜੰਗ ਜਿੱਤੇ ਲੋਕਾਂ ਨੂੰ ਪਲਾਜ਼ਮਾ ਥੈਰੇਪੀ ਲਈ ਅੱਗੇ ਆਉਣ ਦੀ ਅਪੀਲ
ਜਿਸ ਸਬੰਧੀ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਨਾਲ ਆਸ਼ਾ ਕੁਮਾਰੀ ਦੀ ਮੀਟਿੰਗ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਸ ਮੀਟਿੰਗ ਦੌਰਾਨ ਪੰਜਾਬ ਦੇ ਅਹੁਦੇਦਾਰਾਂ ਦੇ ਇਲਾਵਾ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਨਾਮ ਫਾਈਨਲ ਕਰ ਕੇ ਲਿਸਟ ਜਾਰੀ ਕਰਨ ਦੀ ਮਨਜ਼ੂਰੀ ਲੈਣ ਲਈ ਹਾਈਕਮਾਨ ਕੋਲ ਭੇਜ ਦਿੱਤੀ ਗਈ ਹੈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੁਧਿਆਣਾ ਦੀ ਪ੍ਰਧਾਨਗੀ ਦੋ ਹਿੱਸਿਆਂ ’ਚ ਵੰਡੀ ਜਾ ਸਕਦੀ ਹੈ, ਜਿਸ 'ਚ ਅਸ਼ਵਨੀ ਸ਼ਰਮਾ ਦੀ ਕੁਰਸੀ ਬਹਾਲ ਰਹੇਗੀ ਅਤੇ ਉਨ੍ਹਾਂ ਨਾਲ ਕਿਸੇ ਦਲਿਤ ਚਿਹਰੇ ਨੂੰ ਪ੍ਰਧਾਨ ਬਣਾਉਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਦੋ ਜ਼ਿਲ੍ਹਾ ਪ੍ਰਧਾਨ ਲਗਾਉਣ ਦਾ ਫਾਰਮੂਲਾ ਪਹਿਲਾਂ ਅਕਾਲੀ ਦਲ ਵੱਲੋਂ ਵਰਤਿਆ ਗਿਆ ਸੀ, ਜਿਸ 'ਚ ਯੂਥ ਵਿੰਗ ਦੇ ਪ੍ਰਧਾਨ ਵੀ ਇਸੇ ਪੈਟਰਨ ’ਤੇ ਲਾਏ ਗਏ ਸਨ। ਹੁਣ ਅਕਾਲੀ ਦਲ ਵੱਲੋਂ ਵੀ ਸੰਸਥਾਗਤ ਢਾਂਚੇ 'ਚ ਫੇਰਬਦਲ ਕੀਤਾ ਜਾ ਰਿਹਾ ਤਾਂ ਇਹ ਗੱਲ ਦੇਖਣ ਯੋਗ ਹੋਵੇਗੀ ਕਿ ਕੀ ਇਹ ਪੁਰਾਣਾ ਫਾਰਮੂਲਾ ਵਰਤਦੇ ਹਨ ਜਾਂ ਕਾਂਗਰਸ ਦੇ ਉਲਟ ਪੈਟਰਨ ਲਾਗੂ ਕਰਦੇ ਹਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ 12ਵੀਂ ਜਮਾਤ ਦੀ ਪਾਈ ਡੇਟਸ਼ੀਟ ਫਰਜ਼ੀ
ਵੱਡੀ ਵਾਰਦਾਤ : ਸਬ-ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ
NEXT STORY