ਫਤਿਹਗੜ੍ਹ ਸਾਹਿਬ (ਵੀਡੀਓ) - ਵਿਆਹ ਸਮਾਗਮ 'ਚ ਹਵਾਈ ਫਾਇਰ ਕਰ ਰਿਹਾ ਇਹ ਕਾਂਗਰਸੀ ਆਗੂ ਅਤੇ ਸਰਹਿੰਦ ਦੇ ਵਾਰਡ ਨੰਬਰ 10 ਦਾ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਹੈ, ਜਿਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ 'ਚ ਇਹ ਵਿਧਾਇਕ ਕੁਲਜੀਰ ਸਿੰਘ ਨਾਗਰਾ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸ ਵੀਡੀਓ 'ਚ ਕਾਂਗਰਸੀ ਆਗੂ ਲਾਲੀ ਸਮਾਗਮ 'ਚ ਹਵਾਈ ਫਾਇਰ ਕਰਦਾ ਨਜ਼ਰ ਆ ਰਿਹਾ ਹੈ ਅਤੇ ਜਿਸ ਨੂੰ ਕਈ ਲੋਕ ਅਜਿਹਾ ਕਰਨ ਤੋਂ ਰੋਕ ਰਹੇ ਹਨ।
ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਫਤਿਹਗੜ੍ਹ ਸਾਹਿਬ ਦੀ ਏ. ਐੱਸ. ਪੀ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਵਾਇਰਲ ਹੋਈ ਇਸ ਵੀਡੀਓ ਦਾ ਮਾਮਲਾ ਪੁਲਸ ਦੇ ਧਿਆਨ 'ਚ ਹੈ ਅਤੇ ਇਸ ਦੀ ਜਾਂਚ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਾਂਗਰਸੀ ਆਗੂ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਹਿੰਦ ਦੇ ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰਘ ਅਤੇ ਭਾਜਪਾ ਆਗੂ ਨੇ ਇਸ ਦੀ ਨਿੰਦਾ ਕੀਤੀ ਹੈ। ਇਸ ਸਬੰਧ 'ਚ ਜ਼ਿਲਾ ਜ. ਸਕੱਤਰ ਭਾਜਪਾ ਦੇ ਆਗੂ ਸ਼ਸ਼ੀ ਭੂਸ਼ਣ ਗੁਪਤਾ ਨੇ ਅਜਿਹਾ ਕਾਨੂੰਨ ਤੋੜਨ ਵਾਲਿਆਂ 'ਤੇ ਸਖਤੀ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਮੈਰਿਜ ਪੈਲੇਸਾਂ 'ਚ ਸਮਾਗਮਾਂ 'ਚ ਹਥਿਆਰ ਲਿਜਾਉਣ 'ਤੇ ਰੋਕ ਲਗਾ ਚੁੱਕੀ ਹੈ ਅਤੇ ਗੀਤਾਂ 'ਚ ਵੀ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਸਰਕਾਰ ਕਾਫੀ ਗੰਭੀਰ ਹੈ ਪਰ ਜੇਕਰ ਸਰਕਾਰ ਦੇ ਆਗੂ ਹੀ ਕਾਨੂੰਨ ਦੀਆਂ ਧੱਜੀਆਂ ਉਡਾਣਗੇ ਤਾਂ ਆਮ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਦਾ ਪਾਠ ਕੀ ਪੜ੍ਹਾਇਆ ਜਾਵੇਗਾ?
ਭ੍ਰਿਸ਼ਟਾਚਾਰ ਮਾਮਲੇ 'ਚ ਖਾਲਿਦਾ ਜ਼ਿਯਾ ਨੂੰ ਮਿਲੀ ਜਮਾਨਤ
NEXT STORY