ਚੰਡੀਗੜ੍ਹ (ਬਿਊਰੋ) - ਪੰਜਾਬ ਕਾਂਗਰਸ 'ਚ ਚੱਲ ਰਿਹਾ ਕਾਟੋ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਈਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਹੁਣ ਕਾਂਗਰਸ ਦੇ ਬਾਗੀ ਧੜੇ ਦੇ ਆਗੂਆਂ ਅਤੇ ਕੈਪਟਨ ਖੇਮੇ ਦੇ ਆਗੂਆਂ ਨੂੰ ਮਸਲਾ ਸੁਲਝਾਉਣ ਲਈ ਦਿੱਲੀ ਸੱਦਿਆ ਹੈ ਅਤੇ ਉਨ੍ਹਾਂ ਨਾਲ ਬੈਠਕਾਂ ਜਾਰੀ ਹਨ।ਇਸੇ ਦੌਰਾਨ ਮਾਝੇ ਤੋਂ ਕਾਗਰਸੀ ਆਗੂ ਅਸ਼ਵਨੀ ਸੇਖੜੀ ਨੇ ਵੀ ਆਪਣੀ ਹੀ ਪਾਰਟੀ ਖ਼ਿਲਾਫ਼ ਗੁੱਸੇ ਗਿਲੇ ਜ਼ਾਹਿਰ ਕਰਨੇ ਸ਼ੁਰੂ ਕਰ ਦਿੱਤੇ ਸਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਦਿੱਤਾ ਬਿਆਨ ਕਿ ਪੰਜਾਬ ਕਾਂਗਰਸ ਹਿੰਦੂ ਲੀਡਰਸ਼ਿਪ ਨੂੰ ਖ਼ਤਮ ਕਰ ਰਹੀ ਹੈ, ਸਿਆਸੀ ਧਿਰਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪੱਟੀ ਗੈਂਗਵਾਰ : ਕੈਨੇਡਾ ਰਹਿੰਦੇ ਲੰਡਾ ਨੇ ਸੁਪਾਰੀ ਦੇ ਕੇ ਗੈਂਗਸਟਰਾਂ ਤੋਂ ਕਰਵਾਇਆ ਸੀ ਨੌਜਵਾਨਾਂ ਦਾ ਕਤਲ
ਇਨ੍ਹਾਂ ਪੱਖਾਂ 'ਤੇ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਸੇਖੜੀ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਉਨ੍ਹਾਂ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਅੱਖ ਮੇਰੀ ਸੀਟ ’ਤੇ ਹੈ। ਉਹ ਪਿਛਲੇ ਤਿੰਨ ਸਾਲ ਤੋਂ ਮੇਰੀ ਸੀਟ ’ਤੇ ਕਬਜ਼ਾ ਕਰਕੇ ਬੈਠੇ ਹੋਏ ਹਨ। ਇਸ ਸਬੰਧ ’ਚ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ, ਜਿਸ ਕਰਕੇ ਉਹ ਅਜਿਹਾ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਲੱਗੇ ਨਵਜੋਤ ਸਿੱਧੂ ਦੀ 'ਗੁੰਮਸ਼ੁਦਗੀ' ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ 50,000 ਰੁਪਏ ਦਾ ਇਨਾਮ
ਜਗਬਾਣੀ ਦੇ ਪੱਤਰਕਾਰ ਵਲੋਂ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਬਾਜਵਾ ਮੀਡੀਆ ਨੂੰ ਕਹਿੰਦੇ ਹਨ ਕਿ ਉਹ ਬਟਾਲਾ ਤੋਂ ਚੋਣ ਨਹੀਂ ਲੜਨਗੇ ਤਾਂ ਅਸ਼ਵਨੀ ਸੇਖੜੀ ਨੇ ਕਿਹਾ ਕਿ ਬਾਜਵਾ ਅਜਿਹੀ ਗੱਲ ਕਿਉਂ ਕਰ ਰਹੇ ਹਨ, ਇਹ ਗੱਲ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਬਟਾਲਾ ਦੀ ਹਰ ਗਲੀ ’ਚ ਕਿਸੇ ਵੀ ਜਗ੍ਹਾਂ ਦਾ ਉਦਘਾਟਨ ਕਰਨ ਲਈ ਚੱਲੇ ਜਾਂਦੇ ਹਨ ਪਰ ਉਹ ਫਤਿਹਗੜ੍ਹ ਚੂੜੀਆਂ ਨਹੀਂ ਜਾਂਦੇ? ਅਸ਼ਵਨੀ ਸੇਖੜੀ ਨੇ ਬਾਜਵਾ ’ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਆਖ਼ਰ ਕਿਉਂ ਬਾਜਵਾ ਇਸ ਸ਼ਹਿਰ ’ਚ ਆ ਕੇ ਦਖ਼ਲ ਦੇ ਰਹੇ ਹਨ ਅਤੇ ਆਪਣੇ ਇਲਾਕੇ ਵੱਲ ਧਿਆਨ ਤੱਕ ਨਹੀਂ ਦੇ ਰਹੇ?
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਬਲੈਕ ਤੇ ਵ੍ਹਾਈਟ ਫੰਗਸ ਦੇ ਸਾਹਮਣੇ ਆਏ 2 ਹੋਰ ਨਵੇਂ ਮਾਮਲੇ, 1 ਮਰੀਜ਼ ਦੀ ਮੌਤ
ਅਸ਼ਵਨੀ ਸੇਖੜੀ ਨੇ ਕਿਹਾ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੋ ਵੀ ਕਰ ਰਹੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲੈ ਕੇ ਕਰ ਰਹੇ ਹਨ, ਕਿਉਂਕਿ ਹਾਈਕਮਾਨ ਅਜਿਹਾ ਕੰਮਾਂ ਦੇ ਖ਼ਿਲਾਫ਼ ਹੈ। ਬਾਜਵਾ ਕਹਿੰਦੇ ਹਨ ਕਿ ਉਹ ਕੈਪਟਨ ਦੇ ਕਹਿਣ ’ਤੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦਾ ਸਾਰਾ ਕੰਮ ਕਰਦੇ ਹਨ ਅਤੇ ਕਿਸੇ ਨੂੰ ਕੁਝ ਨਹੀਂ ਕਰਦੇ, ਇਸ ਦੇ ਬਾਵਜੂਦ ਉਨ੍ਹਾਂ ਨਾਲ ਸਹੀ ਨਹੀਂ ਹੋ ਰਿਹਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਗੇਟ ਹਕੀਮਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ, 10 ਲੋਕਾਂ ਨੇ ਕੀਤਾ ਜਾਨਲੇਵਾ ਹਮਲਾ, ਘਟਨਾ CCTV ’ਚ ਕੈਦ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ’ਚ ਕਈ ਵਾਰ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਨੂੰ ਸੁਨੇਹੇ ਭੇਜੇ ਹਨ ਕਿ ਉਹ ਉਸ ਨਾਲ ਗੱਲਬਾਤ ਕਰਨ। ਉਨ੍ਹਾਂ ਨੇ ਹਾਈਕਮਾਂਡ ਨੂੰ ਵੀ ਇਸ ਸਬੰਧੀ ਸੁਨੇਹੇ ਭੇਜੇ ਹਨ, ਜਿਸ ਦੇ ਬਾਵਜੂਦ ਉਹ ਬੈਠ ਕੇ ਗੱਲ ਕਰਨ ਨੂੰ ਤਿਆਰ ਨਹੀਂ। ਕੋਰੋਨਾ ਦੇ ਸਬੰਧ ’ਚ ਬੋਲਦੇ ਹੋਏ ਅਸ਼ਵਨੀ ਸੇਖੜੀ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਰਹੀ ਹੈ। ਪੰਜਾਬ ਸਰਕਾਰ ਨੂੰ ਇਸ ਸਮੇਂ ਕੋਰੋਨਾ ਦੀ ਰੋਕਥਾਮ ਲਈ ਕਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਲੋਕਾਂ ਦੀ ਮਦਦ ਲਈ ਖੜੇ ਹੋਣਾ ਚਾਹੀਦਾ ਹੈ, ਜੋ ਉਹ ਨਹੀਂ ਕਰ ਰਹੇ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਕੋਰੋਨਾ ਪੀੜਤ ਮਰੀਜ਼ ਦਾ ਪੰਜਾਬ ’ਚ ਹੋਇਆ ਪਹਿਲਾ ਪੋਸਟਮਾਰਟਮ
4 ਸਾਲ ਦੀ ਮਾਸੂਮ ਨਾਲ 12 ਸਾਲਾ ਮੁੰਡੇ ਵੱਲੋਂ ਜਬਰ-ਜ਼ਿਨਾਹ
NEXT STORY