ਅੰਮ੍ਰਿਤਸਰ (ਦਲਜੀਤ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਖ਼ਿਰਕਾਰ ਕੋਰੋਨਾ ਵਾਇਰਸ ਕਾਰਨ ਮੌਤ ਦਾ ਗ੍ਰਾਸ ਬਣੀ 65 ਸਾਲਾ ਜਨਾਨੀ ਦਾ 3 ਦਿਨਾਂ ਬਾਅਦ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਕਰਨ ਵਾਲੀ ਟੀਮ ਵੱਲੋਂ ਮ੍ਰਿਤਕਾਂ ਦਾ ਵਿਸਰਾ ਕੱਢ ਕੇ ਜਾਂਚ ਲਈ ਖਰਡ਼ ਲੈਬ ’ਚ ਭੇਜਿਆ ਜਾ ਰਿਹਾ ਹੈ। ਪੰਜਾਬ ’ਚ ਇਹ ਪਹਿਲਾ ਮਾਮਲਾ ਹੈ ਕਿ ਕੋਰੋਨਾ ਪੀੜਤ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ ਹੋਵੇ। ਜਾਣਕਾਰੀ ਅਨੁਸਾਰ 65 ਸਾਲਾ ਇਸ ਮਨੋਰੋਗੀ 10 ਸਾਲ ਪਹਿਲਾਂ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਮਨੋਰੋਗ ਹਸਪਤਾਲ ’ਚ ਭੇਜੀ ਗਈ ਸੀ। ਇਸਦਾ ਨਾਂ ਪਤਾ ਕਿਸੇ ਨੂੰ ਪਤਾ ਨਹੀਂ ਸੀ ਅਤੇ ਨਾ ਹੀ ਇਸ ਮਿਆਦ ’ਚ ਉਸ ਤੋਂ ਮਿਲਣ ਕੋਈ ਆਇਆ।
ਮਨੋਰੋਗ ਹਸਪਤਾਲ ਪ੍ਰਸ਼ਾਸਨ ਨੇ ਇਸ ਗੱਲ ਦੀ ਜਾਣਕਾਰੀ ਐੱਸ. ਡੀ. ਐੱਮ. ਇਨਾਇਤ ਨੂੰ ਦਿੱਤੀ ਸੀ, ਨਾਲ ਹੀ ਇਹ ਕਿਹਾ ਸੀ ਕਿ ਕੋਰੋਨਾ ਇਨਫ਼ੈਕਸ਼ਨ ਦਾ ਪੋਸਟਮਾਰਟਮ ਕਰਨਾ ਹੈ ਜਾਂ ਨਹੀਂ। ਇਸ ਸਬੰਧ ’ਚ ਗਾਈਡਲਾਈਨ ਜਾਰੀ ਕਰੋ । ਤਿੰਨ ਦਿਨ ਤੱਕ ਔਰਤ ਦਾ ਮ੍ਰਿਤਕਾਂ ਮੈਡੀਕਲ ਕਾਲਜ ਸਥਿਤ ਡੈੱਡ ਹਾਊਸ ’ਚ ਰੱਖਿਆ ਗਿਆ ਸੀ। ਪ੍ਰਬੰਧਕੀ ਅਧਿਕਾਰੀ ਸ਼ਸ਼ੋਪੰਜ਼ ’ਚ ਸਨ ਕਿ ਕੀ ਕੀਤਾ ਜਾਵੇ? ਸੋਮਵਾਰ ਨੂੰ ਪ੍ਰਸ਼ਾਸਨ ਨੇ ਹਰ ਪਹਿਲੂ ’ਤੇ ਮੰਥਨ ਕਰਨ ਅਤੇ ਐਕਸਪਰਟ ਦੀ ਰਾਏ ਲੈ ਕੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਨ ਦਾ ਹੁਕਮ ਜਾਰੀ ਕੀਤਾ। ਸ਼ਾਮ ਤਕਰੀਬਨ ਸਾਢੇ 6 ਵਜੇ ਮ੍ਰਿਤਕਾਂ ਦਾ ਪੋਸਟਮਾਰਟਮ ਕਰ ਦਿੱਤਾ ਗਿਆ । ਹਾਲਾਂਕਿ ਸ਼ਾਮ ਹੋਣ ਦੀ ਵਜ੍ਹਾ ਨਾਲ ਅੰਤਮ ਸੰਸਕਾਰ ਨਹੀਂ ਕੀਤਾ ਜਾ ਸਕਿਆ ।
ਕੈਪਟਨ ਨੇ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਬਣਾਈ ਰਣਨੀਤੀ, ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ
NEXT STORY