ਫਿਰੋਜ਼ਪੁਰ (ਸੰਨੀ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਹੋਰ ਮੰਤਰੀ ਖਿਲਾਫ ਵਿਧਾਇਕਾਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦੋਵੇ ਵਿਧਾਇਕਾਂ ਨੇ ਗੁਰਮੀਤ ਸੋਢੀ 'ਤੇ ਇਲਜ਼ਾਮ ਲਗਾਏ ਹਨ ਕਿ ਉਹ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਅਕਾਲੀ ਦਲ ਦੇ ਆਗੂ ਨੂੰ ਚੇਅਰਮੈਨ ਬਣਾਉਣਾ ਚਾਹੁੰਦੇ ਹਨ। ਇਸੇ ਕਾਰਨ ਉਕਤ ਦੋਵੇਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੋਨਿਆ ਗਾਂਧੀ ਨੂੰ ਗੁਰਮੀਤ ਸੋਢੀ ਨੂੰ 6 ਸਾਲ ਦੇ ਲਈ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧੜਾ ਕਾਂਗਰਸ ਪਾਰਟੀ ਦੇ ਧੜੇ ਨਾਲੋਂ ਵੱਖ ਹੈ।
MBBS ਵਿਦਿਆਰਥੀਆਂ ਦਾ ਸਟਾਈਪੈਂਡ 4 ਹਫਤਿਆਂ ਦੇ ਵਿਆਜ ਸਮੇਤ ਜਾਰੀ ਕਰਨ ਮੈਡੀਕਲ ਕਾਲਜ: ਹਾਈਕੋਰਟ
NEXT STORY