ਅਬੋਹਰ (ਸੁਨੀਲ)-ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 25 ਜੁਲਾਈ ਤੋਂ ਜਬਰ ਵਿਰੋਧੀ ਅਭਿਆਨ ਚਲਾਉਣ 'ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਬਾਰ ਸੂਝਵਾਨ ਵੋਟਰਾਂ ਨੇ ਅਕਾਲੀ ਦਲ ਨੂੰ ਹਾਸ਼ੀਏ 'ਤੇ ਲਿਆ ਖੜ੍ਹਾ ਕੀਤਾ ਹੈ।
ਇਹ ਸਥਿਤੀ ਸਹਿਣ ਨਾ ਕਰਦੇ ਹੋਏ ਅਜਿਹੀ ਸੰਸਕ੍ਰਿਤੀ ਦੇ ਆਦੀ ਹੋ ਚੁੱਕੇ ਸੁਖਬੀਰ ਬਾਦਲ ਹੁਣ ਜਬਰ ਵਿਰੋਧੀ ਅਭਿਆਨ ਚਲਾਉਣ ਦੀ ਗੱਲ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਸ਼ਾਸਨ ਦੇ ਪਿਛਲੇ 10 ਸਾਲਾਂ ਵਿਚ ਲੋਕਾਂ ਨੇ ਬੜਾ ਦੁੱਖ ਝੇਲਿਆ ਹੈ। ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਿਰਫ 4 ਮਹੀਨੇ ਪਹਿਲਾਂ ਕਾਰਜਭਾਰ ਸੰਭਾਲਣ ਵਾਲੀ ਸਰਕਾਰ ਨੇ ਪ੍ਰਸ਼ਾਸਨ ਦਾ ਰਾਜਨੀਤੀਕਰਨ ਖਤਮ ਕਰਕੇ ਵੀ. ਆਈ. ਪੀ. ਕਲਚਰ 'ਤੇ ਰੋਕ ਲਾ ਦਿੱਤੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਸ਼ਿਅਦ-ਭਾਜਪਾ ਨੇਤਾ ਬੀਤੇ ਦਸ਼ਕ ਵਿਚ ਲੋਕਤੰਤਰ ਦੀ ਕਿਸੇ ਵੀ ਕਸੌਟੀ 'ਤੇ ਖਰੇ ਨਹੀਂ ਉਤਰੇ ਉਹ ਕਾਂਗਰਸ ਤੋਂ 4 ਮਹੀਨੇ ਦਾ ਹਿਸਾਬ ਮੰਗ ਰਹੇ ਹਨ।
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਦਿਸ਼ਾ 'ਚ ਹੋਈ ਪ੍ਰਗਤੀ ਦੀ ਚਰਚਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਮਾਮਲੇ 'ਚ ਵਧੀਆ ਮਿਸਾਲ ਪੇਸ਼ ਕੀਤੀ ਹੈ। ਪਿਛਲੀ ਸਰਕਾਰ ਪੰਜਾਬ ਦੇ ਖਜ਼ਾਨੇ 'ਤੇ ਸਵਾ 2 ਲੱਖ ਕਰੋੜ ਦਾ ਕਰਜ਼ਾ ਛੱਡ ਗਈ ਸੀ ਪਰ ਵਰਤਮਾਨ ਸਰਕਾਰ ਨੇ 8 ਲੱਖ ਕਿਸਾਨ ਪਰਿਵਾਰਾਂ ਦਾ ਪੂਰਾ ਕਰਜ਼ਾ ਮੁਆਫ ਕਰ ਦਿੱਤਾ ਹੈ ਤੇ ਸਵਾ 2 ਲੱਖ ਪਰਿਵਾਰਾਂ ਨੂੰ 2-2 ਲੱਖ ਰੁਪਏ ਤੱਕ ਦੇ ਕਰਜ਼ੇ ਤੋਂ ਮੁਆਫੀ ਮਿਲੇਗੀ। ਸਰਵੇਖਣ ਮੁਤਾਬਿਕ ਪੰਜਾਬ ਦੇ ਕੁੱਲ 13 ਲੱਖ ਪਰਿਵਾਰ ਖੇਤੀਬਾੜੀ ਕੰਮ 'ਚ ਲੱਗੇ ਹੋਏ ਹਨ। ਇਨ੍ਹਾਂ 'ਚੋਂ ਬਾਕੀ 3 ਲੱਖ ਪਰਿਵਾਰਾਂ ਨੂੰ ਵੀ ਰਾਹਤ ਦਿਵਾਉਣ ਲਈ ਭਵਿੱਖ ਵਿਚ ਯਤਨ ਕੀਤੇ ਜਾਣਗੇ।
ਅਬੋਹਰ ਦੇ ਵਿਕਾਸ ਦੀ ਚਰਚਾ ਕੀਤੇ ਜਾਣ 'ਤੇ ਜਾਖੜ ਨੇ ਕਿਹਾ ਕਿ ਹਾਰਟੀਕਲਚਰ ਯੂਨੀਵਰਸਿਟੀ ਅਬੋਹਰ ਲਈ ਮਨਜ਼ੂਰ ਕਰਨਾ ਵਰਤਮਾਨ ਸਰਕਾਰ ਦੀ ਸਭ ਤੋਂ ਵੱਡੀ ਦੇਨ ਹੈ।
ਤਿਆਰ ਰਹੋ! ਪੰਜਾਬ ਸਰਕਾਰ ਲਗਾਏਗੀ ਨਵੇਂ ਪ੍ਰਾਪਰਟੀ ਟੈਕਸ, ਇਹ ਲੋਕ ਵੀ ਆਉਣਗੇ ਹੱਦ 'ਚ
NEXT STORY