ਗੁਰਦਾਸਪੁਰ - ਪੰਜਾਬ 'ਚ ਸੱਤਾ ਪਰਿਵਰਤਨ ਤੋਂ ਬਾਅਦ ਰਾਜਨੀਤਿਕ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਗੁਰਦਾਸਪੁਰ ਜ਼ਿਲੇ ਦੇ ਪਿੰਡ ਛਿੱਤ 'ਚ ਦੇਖਣ ਨੂੰ ਮਿਲਿਆ। ਸਾਬਕਾ ਕਾਂਗਰਸੀ ਸਰਪੰਚ ਨੇ ਮੌਜੂਦਾ ਅਕਾਲੀ ਸਰਪੰਚ ਦੇ ਘਰ ਆਪਣੇ ਬੇਟੇ ਨਾਲ ਧਾਵਾ ਬੋਲਦੇ ਹੋਏ ਰਿਵਾਲਵਰछਅਕਾਲੀ ਸਰਪੰਚ 'ਤੇ ਤਾਨ ਦਿੱਤੀ। ਪਿਤਾ ਦੀ ਜਾਨ ਖਤਰੇ 'ਚ ਦੇਖਦੇ ਅਕਾਲੀ ਸਰਪੰਚ ਦੀਆਂ ਬੇਟੀਆਂ ਨੇ ਆਪਣੇ ਪਿਤਾ ਦੀ ਜਾਨ ਬਚਾਉਂਦੇ ਹੋਏ ਹਮਲਾ ਕਰਨ ਆਏ ਕਾਂਗਰਸੀ ਸਰਪੰਚ ਅਤੇ ਉਸ ਦੇ ਬੇਟੇ ਨਾਲ ਉਲਝ ਪਈਆਂ ਅਤੇ ਰਿਵਾਲਵਰ ਵੀ ਖੋਹ ਲਈ। ਆਪਣੇ 'ਤੇ ਹਮਲਾ ਹੁੰਦੇ ਦੇਖ ਪਿਓ-ਪੁੱਤ ਉੱਥੋਂ ਭੱਜ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਰਿਵਾਲਵਰ ਕਬਜ਼ੇ 'ਚ ਲੈ ਕੇ ਕਾਂਗਰਸੀ ਸਰਪੰਚ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਾਨ ਸਭਾ ਹਲਕਾ ਫਤਿਗੜ੍ਹ ਚੂੜੀਆ ਦੇ ਪਿੰਡ ਛਿੱਤ ਦੇ ਸਰਪੰਚ ਬਲਵੰਤ ਸਿੰਘ ਜੋਕਿ ਅਕਾਲੀ ਪਾਰਟੀ ਨਾਲ ਸਬੰਧਤ ਹੈ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਿੰਡ ਦੇ ਹੀ ਸਾਬਕਾ ਸਰਪੰਚ ਹਰਜੀਤ ਸਿੰਘ ਅਤੇ ਉਸ ਦੇ ਬੇਟੇ ਜੋ ਕਾਂਗਰਸ ਨਾਲ ਸਬੰਧਤ ਹੈ ਨੇ ਉਨ੍ਹਾਂ ਦੇ ਘਰ 'ਚ ਵੜ ਕੇ ਉਨ੍ਹਾਂ ਧਮਕਾਇਆ ਅਤੇ ਉਸ 'ਤੇ ਰਿਵਾਲਵਰ ਤਾਨ ਦਿੱਤੀ। ਉਸ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਨਾ ਕਰਵਾਈ ਜਾਣ ਕਾਰਨ ਉਸ ਨੇ ਮੈਨੂੰ ਧਮਕਾਇਆ।
ਸੂਚਨਾ ਮਿਲਦੇ ਸਾਰ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਨਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਗੁੱਟਾਂ 'ਚ ਤਕਰਾਰ ਹੋ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਜ਼ਮ ਦੇ ਬਿਆਨ 'ਤੇ ਦਲਜੀਤ ਸਿੰਘ ਚੀਮਾ ਨੇ ਕੀਤੀ ਟਿੱਪਣੀ ਕਿਹਾ...
NEXT STORY