ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਪੁਲਸ ਚੌਕੀ ਬਿਲਾਸਪੁਰ ਦੇ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਚਹਿਲ ਵੱਲੋਂ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਇਕ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਚੌਕੀ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭਾਗੀਕੇ ਤੇ ਮਾਛੀਕੇ ਵਿਚਕਾਰ ਚੌਰਸਤੇ ਨੇਡ਼ੇ ਮਿੱਟੀ ਦੇ ਟਿੱਬੇ ਕੋਲ ਛੁਪੇ 6 ਅਣਪਛਾਤੇ ਵਿਅਕਤੀਆਂ ਦੀ ਮੁਖਬਰ ਨੇ ਜਾਣਕਾਰੀ ਦਿੱਤੀ, ਜਿਸ ’ਦੇ ਅਾਧਾਰ ’ਤੇ ਕੀਤੀ ਕਾਰਵਾਈ ਦੌਰਾਨ ਪੁਲਸ ਨੇ ਅਮਨਾ ਵਾਸੀ ਮੋਗਾ, ਜਸਪ੍ਰੀਤ ਸਿੰਘ ਲਾਡੀ ਨਿਹਾਲ ਸਿੰਘ ਵਾਲਾ, ਚਰਨਜੀਤ ਸਿੰਘ ਧੂਡ਼ਕੋਟ, ਕਾਲੂ ਸਿੰਘ ਬਿਲਾਸਪੁਰ ਨੂੰ ਕਾਬੂ ਕਰ ਲਿਆ ਅਤੇ ਸੱਤਪਾਲ ਸਿੰਘ ਸੱਤੀ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ। ਕਾਬੂ ਵਿਅਕਤੀਆਂ ਤੋਂ ਮੋਟਰਸਾਈਕਲ ਤੇ ਮਾਰੂ ਹਥਿਆਰ ਬਰਾਮਦ ਹੋਏ।
ਸਰਕਾਰ ਦੀ ਵਾਦਾਖਿਲਾਫੀ ਦੇ ਰੋਸ ਵੱਜੋਂ ਮੁਲਾਜ਼ਮਾਂ ਨੇ ਦਿੱਤਾ ਧਰਨਾ
NEXT STORY