ਬਟਾਲਾ, (ਬੇਰੀ)- ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਨਸ਼ੇ ਵਾਲੀਅਾਂ ਗੋਲੀਆਂ, ਕੈਸਪੂਲਾਂ ਅਤੇ ਟੀਕਿਆਂ ਸਮੇਤ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਡੇਰਾ ਬਾਬਾ ਨਾਨਕ ਦੇ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੌਰਾਨੇ ਗਸ਼ਤ ਪੁਲਸ ਪਾਰਟੀ ਸਮੇਤ ਬਾਈਪਾਸ ਫਤਿਹਗਡ਼੍ਹ ਚੂਡ਼ੀਆਂ ਤੋਂ ਤਰਸੇਮ ਮਸੀਹ ਪੁੱਤਰ ਸਰਦਾਰ ਮਸੀਹ ਵਾਸੀ ਪਿੰਡ ਵੈਰੋਕੇ ਨੂੰ 170 ਨਸ਼ੇ ਵਾਲੇ ਕੈਪਸੂਲਾਂ, ਥਾਣਾ ਕੋਟਲੀ ਸੂਰਤ ਮੱਲੀ ਦੇ ਏ. ਐੱਸ. ਆਈ. ਬਲਰਾਜ ਸਿੰਘ ਨੇ ਦੌਰਾਨੇ ਗਸ਼ਤ ਸਾਥੀ ਕਰਮਚਾਰੀਆਂ ਸਮੇਤ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਰਾਏਚੱਕ ਨੂੰ 180 ਨਸ਼ੇ ਵਾਲੀਅਾਂ ਗੋਲੀਆਂ ਅਤੇ ਥਾਣਾ ਰੰਗਡ਼ ਨੰਗਲ ਦੇ ਏ. ਐੱਸ. ਆਈ. ਮੇਜਰ ਸਿੰਘ ਨੇ ਦੌਰਾਨੇ ਗਸ਼ਤ ਪਿੰਡ ਭੰਬੋਈ ਤੋਂ ਪੁਲਸ ਪਾਰਟੀ ਸਮੇਤ ਰਣਜੋਧ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਭੰਬੋਈ ਨੂੰ 6 ਨਸ਼ੇ ਵਾਲੇ ਟੀਕਿਆਂ ਬਿਨਾਂ ਲੇਬਲ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਉਕਤ ਤਿੰਨਾਂ ਨੌਜਵਾਨਾਂ ਵਿਰੁੱਧ ਇਨ੍ਹਾਂ ਦੇ ਸੰਬੰਧਤ ਥਾਣਿਆਂ ’ਚ ਵੱਖ-ਵੱਖ ਕੇਸ ਦਰਜ ਕਰ ਦਿੱਤੇ ਗਏ ਹਨ।
2 ਧਿਰਾਂ ’ਚ ਹੋਇਅਾ ਝਗਡ਼ਾ, ਪਤੀ ਤੇ ਸੱਸ ਜ਼ਖਮੀ
NEXT STORY