ਜੈਤੋ (ਰਘੁਨੰਦਨ ਪਰਾਸ਼ਰ) - ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸੜਕਾਂ ਖੋਲ੍ਹਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਫਿਰ ਤੋਂ ਦਿੱਲੀ ਮਾਰਚ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ 2024 ਨੂੰ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ 'ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਕਾਫਲਿਆਂ ਵਿੱਚ ਦਿੱਲੀ ਲਈ ਰਵਾਨਾ ਹੋਏ ਸਨ। ਜਿਸ ਨੂੰ ਹਰਿਆਣਾ ਦੀ ਖੱਟਰ ਸਰਕਾਰ ਨੇ ਖੁਦ ਹਰਿਆਣਾ ਦੀਆਂ ਸਰਹੱਦਾਂ 'ਤੇ ਵੱਡੇ ਪੱਥਰ ਬੈਰੀਕੇਡ ਲਗਾ ਕੇ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ- ਸਹੁਰਾ ਪਰਿਵਾਰ ਤੋਂ ਤੰਗ ਲੜਕੀ ਨੇ ਖੁਦ ਨੂੰ ਅੱਗ ਲਾ ਕੀਤੀ ਖੁਦਕੁਸ਼ੀ
ਜਿਸ ਤੋਂ ਬਾਅਦ ਕਿਸਾਨਾਂ ਨੇ ਹਰਿਆਣਾ ਦੇ ਖਨੌਰੀ ਬਾਰਡਰ, ਸ਼ੰਭੂ ਬਾਰਡਰ, ਸੰਗਰੀਆ ਅਤੇ ਕਿੱਲਿਆਂਵਾਲੀ (ਡੱਬਵਾਲੀ) ਦੀਆਂ ਸਰਹੱਦਾਂ 'ਤੇ ਮੋਰਚੇ ਲਗਾਏ ਸਨ ਅਤੇ ਹੁਣ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ ਵੱਲ ਕੂਚ ਕਰਨ ਲਈ ਕਿਸਾਨਾਂ ਦਾ ਮਨੋਬਲ ਫਿਰ ਵਧ ਗਿਆ ਹੈ। ਅੱਜ ਜਦੋ 16 ਜੁਲਾਈ ਨੂੰ ਸਵੇਰੇ 11 ਵਜੇ ਹਰਿਆਣਾ-ਪੰਜਾਬ ਸਰਹੱਦ ’ਤੇ ਪੈਂਦੇ ਪਿੰਡ ਕਿੱਲਿਆਂਵਾਲੀ (ਡੱਬਵਾਲੀ) ਮੋਰਚੇ ਤੋਂ ਕਿਸਾਨ ਨੇ ਵਾਹਨਾਂ ਅਤੇ ਟਰੈਕਟਰ-ਟਰਾਲੀਆਂ ਦੇ ਕਾਫਲੇ ਨਾਲ ਖਨੌਰੀ ਬਾਰਡਰ ਲਈ ਕੂਚ ਕਰਨੀ ਚਾਹਿਆ ਤਾਂ ਸਵੇਰੇ 11 ਵਜੇ ਤੋਂ ਹੀ ਹਰਿਆਣਾ ਪੁਲਸ ਨੇ ਆਪਣੀਆਂ ਗੱਡੀਆਂ ਸੜਕ 'ਤੇ ਪਾਰਕ ਕਰਕੇ ਅਤੇ ਵੱਡੇ-ਵੱਡੇ ਪੱਥਰ ਲਗਾ ਕੇ ਰਸਤਾ ਰੋਕ ਦਿੱਤਾ।
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਏਕਤਾ ਬੀ.ਕੇ.ਈ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਅਸੀਂ ਪੁਲਸ ਅਧਿਕਾਰੀਆਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਇਸ ਸਮੇਂ ਅਸੀਂ ਇਸ ਮੋਰਚੇ ਨੂੰ ਪੰਜਾਬ ਦੇ ਖਨੌਰੀ ਬਾਰਡਰ ਵੱਲ ਹੀ ਤਬਦੀਲ ਕਰ ਰਹੇ ਹਾਂ। ਅਸੀਂ ਦਿੱਲੀ ਉਦੋਂ ਹੀ ਜਾਵਾਂਗੇ ਜਦੋਂ ਹਰਿਆਣਾ ਸਰਕਾਰ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਰਾਹ ਖੋਲ੍ਹੇਗੀ। ਅਸੀਂ ਘੋਸ਼ਣਾ ਕਰਨ ਤੋਂ ਬਾਅਦ ਜਾਵਾਂਗੇ ਅਤੇ ਗੁਪਤ ਤੌਰ 'ਤੇ ਦਿੱਲੀ ਦੀ ਯਾਤਰਾ ਨਹੀਂ ਕਰਾਂਗੇ। ਪਰ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਹਰਿਆਣਾ ਪੁਲਸ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ। ਇਸ ਦੌਰਾਨ ਪੁਲਸ ਵੱਲੋਂ ਲਾਏ ਜਾਮ ਵਿੱਚ ਇੱਕ ਐਂਬੂਲੈਂਸ ਵੀ ਫਸ ਗਈ ਪਰ ਡੱਬਵਾਲੀ (ਹਰਿਆਣਾ) ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ’ਤੇ ਤਰਸ ਨਾ ਖਾ ਕੇ ਉਨ੍ਹਾਂ ਨੂੰ ਮੋੜ ਦਿੱਤਾ। ਦੁਪਹਿਰ 3 ਵਜੇ ਤੋਂ ਬਾਅਦ ਕਿਸਾਨਾਂ ਦੇ ਵਧਦੇ ਦਬਾਅ ਕਾਰਨ ਪੁਲਸ ਨੂੰ ਕਿਸਾਨਾਂ ਲਈ ਰਸਤਾ ਖੋਲ੍ਹਣਾ ਪਿਆ ਅਤੇ ਕਿਸਾਨਾਂ ਨੇ ਖਨੌਰੀ ਸਰਹੱਦ ਵੱਲ ਮਾਰਚ ਕੀਤਾ।
ਇਹ ਵੀ ਪੜ੍ਹੋ- ਫੈਲ ਗਿਆ ਨਵਾਂ ਵਾਇਰਸ, ਹੋ ਗਈ 8 ਲੋਕਾਂ ਦੀ ਮੌਤ, ਘਰੋਂ ਨਿਕਲਣ ਤੋਂ ਪਹਿਲਾਂ ਰੱਖੋ ਧਿਆਨ
ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਕੇਯੂ ਸਿੱਧੂਪੁਰ ਜੱਥੇਬੰਦੀ ਨਾਲ ਜੁੜੇ ਕਿਸਾਨ ਪਿੱਛਲੇ 155 ਦਿਨਾਂ ਤੋਂ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਡੱਬਵਾਲੀ ਮੋਰਚੇ ਉੱਪਰ ਆਰਜ਼ੀ ਘਰ ਬਣਾ ਕੇ ਡਟੇ ਹੋਏ ਸਨ ਅਤੇ ਕਿਸਾਨਾਂ ਦਾ ਵੱਡਾ ਕਾਫਲਾ ਆਪਣੇ ਟਰੈਕਟਰ ਟਰਾਲੀ ਆ ਗੱਡੀਆਂ ਅਤੇ ਜੋ ਆਰਜੀ ਘਰ ਬਣਾਏ ਸਨ ਉਹਨਾਂ ਨੂੰ ਟਰਾਲੀਆਂ ਵਿੱਚ ਲੱਦ ਕੇ ਅੱਜ ਰਾਤ ਤੱਕ ਕਿੱਲਿਆਂਵਾਲੀ ਮੋਰਚੇ ਤੋਂ ਖਨੌਰੀ ਬਾਰਡਰ ਉੱਪਰ ਪਹੁੰਚ ਜਾਵੇਗਾ ਅਤੇ ਅਗਲੇ ਦਿਨ 17 ਜੁਲਾਈ ਨੂੰ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨਵਦੀਪ ਸਿੰਘ ਜਲਬੇੜਾ ਦੀ ਰਿਹਾਈ ਲਈ ਅੰਬਾਲਾ ਦੇ ਐਸ.ਪੀ ਦਫ਼ਤਰ ਪਹੁੰਚਣਗੇ ਅਤੇ ਜਿਵੇਂ ਹੀ ਹਰਿਆਣਾ ਦੀਆਂ ਸਰਹੱਦਾਂ ਖੁੱਲ੍ਹਣਗੀਆਂ ਤਾਂ ਦੋਵੇਂ ਮੋਰਚਿਆ ਤੋਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ। ਇਸ ਮੌਕੇ ਉਹਨਾਂ ਨਾਲ ਰੇਸ਼ਮ ਸਿੰਘ ਯਾਤਰੀ, ਹਰਭਗਵਾਨ ਸਿੰਘ ਲੰਬੀ, ਅਵਤਾਰ ਸਿੰਘ ਮਿਠੜੀ, ਹਰਜਿੰਦਰ ਸਿੰਘ, ਗੋਰਾ ਸਿੰਘ ਗਿੱਦੜਬਾਹਾ, ਬਲਵਿੰਦਰ ਸਿੰਘ ਜੋਧਪੁਰ, ਗੁਰਲਾਲ ਸਿੰਘ ਭੰਗੂ, ਅੰਗਰੇਜ਼ ਸਿੰਘ ਕੋਟਲੀ, ਨੱਥਾ ਸਿੰਘ, ਨਛੱਤਰ ਸਿੰਘ ਚਕੇਰੀਆ, ਕਾਕਾ ਸਿੰਘ ਪੰਜੂਆਣਾ ਆਦਿ ਕਿਸਾਨ ਆਗੂ ਹਾਜਰ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲਵੇ ਬੋਰਡ ਨੇ ਟਿਕਟ ਚੈਕਿੰਗ ਦੌਰਾਨ 148 ਯਾਤਰੀਆਂ ਤੋਂ ਵਸੂਲਿਆ 90,000 ਰੁਪਏ ਜੁਰਮਾਨਾ
NEXT STORY