ਚੰਡੀਗੜ੍ਹ (ਰਮਨਜੀਤ ਸਿੰਘ) : ਆਮ ਆਦਮੀ ਪਾਰਟੀ ਕੌਮੀ ਪੱਧਰ ’ਤੇ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਸਖ਼ਤ ਵਿਰੋਧੀ ਧਿਰ ਹੋਣ ਦੇ ਅਕਸ ਨੂੰ ਬਣਾਉਣ ਦੇ ਨਾਲ-ਨਾਲ ਪੰਜਾਬ ਵਿਚ ਭਾਜਪਾ ਨੂੰ ਦੋਤਰਫ਼ਾ ਦਾਅ ਵਿਚ ਉਲਝਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਹਾਲ ਹੀ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾ ਕੇ ਮੌਜੂਦਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿਚ ਤਕੜਾ ਝਟਕਾ ਦੇਣ ਤੋਂ ਬਾਅਦ ਹੁਣ ਪੰਜਾਬ ਭਾਜਪਾ ਵਿਚ ਵਧ ਰਹੇ ਅੰਦਰੂਨੀ ਗੁੱਸੇ ਦਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪਹਿਲਾਂ ਲਾਹਾ ਲੈਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ ਤਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਅਾਸੀ ਸਥਿਤੀ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ
ਪਾਰਟੀ ਸੂਤਰਾਂ ਮੁਤਾਬਕ ਪੰਜਾਬ ਵਿਚ ਲਗਾਤਾਰ ਕੀਤੇ ਜਾ ਰਹੇ ਭਾਜਪਾ ਦੇ ਪੈਰ ਜਮਾਉਣ ਦੇ ਯਤਨਾਂ ਨੂੰ ਸਾਬੋਤਾਜ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਆਪਣੀ ਨੌਜਵਾਨ ਬ੍ਰਿਗੇਡ ਨੂੰ ਇਕ ਪਾਸੇ ਜਿੱਥੇ ਸੋਸ਼ਲ ਮੀਡੀਆ ਦੇ ਰਣ ਵਿਚ ਉਤਾਰਿਆ ਗਿਆ ਹੈ, ਉਥੇ ਹੀ ਵੱਖ-ਵੱਖ ਸ਼ਹਿਰਾਂ ਵਿਚ ਸਰਗਰਮ ਨੌਜਵਾਨ ਨੇਤਾਵਾਂ ਨੂੰ ਭਾਜਪਾ ਦੇ ਨਾਰਾਜ਼ ‘ਚੰਗੇ ਨੇਤਾਵਾਂ’ ਨਾਲ ਸੰਪਰਕ ਸਾਧਣ ਲਈ ਕਿਹਾ ਗਿਆ ਹੈ। ਲੁਧਿਆਣਾ ਨਾਲ ਜੁੜੇ ਅਜਿਹੇ ਹੀ ਇਕ ਨੌਜਵਾਨ ਨੇਤਾ, ਜਿਸ ਦੀਆਂ ਨਾ ਸਿਰਫ਼ ਪੰਜਾਬ ਹਾਈਕਮਾਨ, ਬਲਕਿ ਆਮ ਆਦਮੀ ਪਾਰਟੀ ਸੰਗਠਨ ਦੇ ਅਹਿਮ ਅਹੁਦੇਦਾਰ ਡਾ. ਸੰਦੀਪ ਪਾਠਕ ਦੇ ਨਾਲ ਵੀ ਕਾਫ਼ੀ ਨਜ਼ਦੀਕੀਆਂ ਹਨ, ਨੇ ਪਾਰਟੀ ਨੂੰ ਪਹਿਲਾਂ ਬ੍ਰੇਕ ਥਰੂ ਦਿੱਤਾ ਤੇ ਸਾਬਕਾ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਇਹ ਇਸ ਲਈ ਵੀ ਅਹਿਮੀਅਤ ਵਾਲਾ ਕਦਮ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਅਬੋਹਰ ਦੇ ਰਹਿਣ ਵਾਲੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ ਹੈ ਤੇ ਅਰੁਣ ਨਾਰੰਗ ਵੀ ਅਬੋਹਰ ਤੋਂ ਹੀ ਵਿਧਾਇਕ ਬਣੇ ਸਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ
ਪਤਾ ਲੱਗਿਆ ਹੈ ਕਿ ਰਾਜ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਸੂਬੇ ਦੀ ਉਸ ਧਾਰਣਾ ਨੂੰ ਵੀ ਖ਼ਤਮ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ, ਜਿਸ ਮੁਤਾਬਕ ਅਕਸਰ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਭਾਜਪਾ ਦਾ ਚੰਗਾ ਵੋਟ ਬੈਂਕ ਮੌਜੂਦ ਹੈ। ਪਾਰਟੀ ਦੇ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਨਗਰ ਨਿਗਮ ਚੋਣਾਂ ਵਿਚ ਚੰਗੀ ਪਰਫਾਰਮੈਂਸ ਦੇ ਕੇ ਭਾਜਪਾ ਦੇ ਲੋਕ ਸਭਾ ਚੋਣਾਂ ਦੇ ਸੁਫ਼ਨਿਆਂ ਨੂੰ ਵੀ ਚਕਨਾਚੂਰ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ। ਆਮ ਆਦਮੀ ਪਾਰਟੀ ਭਾਜਪਾ ਦੇ ਅਜਿਹੇ ਨੇਤਾਵਾਂ ਨਾਲ ਸੰਪਰਕ ਸਾਧਣ ਦੇ ਯਤਨ ਕਰ ਰਹੀ ਹੈ, ਜੋ ਕਿ ਹਾਲ ਹੀ ਵਿਚ ਪਾਰਟੀ ਲੀਡਰਸ਼ਿਪ ਵਿਚ ਹੋਏ ਬਦਲਾਅ ਤੋਂ ਬਾਅਦ ਤੋਂ ਖ਼ੁਦ ਨੂੰ ਅਸਹਿਜ ਮਹਿਸੂਸ ਕਰ ਰਹੇ ਹਨ ਤੇ ਖੁੱਲ੍ਹ ਕੇ ਵਿਰੋਧ ਵੀ ਜਤਾ ਰਹੇ ਹਨ।
ਇਹ ਵੀ ਪੜ੍ਹੋ : ਤਲਾਕ ਲੈਣ ਦੀ ਜ਼ਿੱਦ 'ਚ ਪਤੀ ਨਾਲ ਕੀਤੀ ਜੱਗੋਂ ਤੇੇਰ੍ਹਵੀਂ, ਸਹੇਲੀ ਨਾਲ ਮਿਲ ਟੱਪੀਆਂ ਸਾਰੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਆਪ’ ਨੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਖੂਨਦਾਨ ਕੈਂਪ ਲਗਾ ਕੇ ਮਨਾਇਆ CM ਮਾਨ ਦਾ 50ਵਾਂ ਜਨਮ ਦਿਨ
NEXT STORY