ਦੇਵੀਗੜ੍ਹ (ਨੌਗਾਵਾਂ)- ਸਿਵਲ ਹਸਪਤਾਲ ਦੂਧਨਸਾਧਾਂ ਅਧੀਨ ਪਿੰਡ ਚੂਹਟ ਵਿਖੇ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਔਰਤ ਸੀਲੂ ਕੌਰ ਦੀ ਮੌਤ ਹੋ ਗਈ ਸੀ, ਜਿਸ ਦਾ ਸਸਕਾਰ ਕਰਵਾਉਣ ਸਮੇਂ ਡਿਊਟੀ ’ਤੇ ਗਏ ਡਾਕਟਰ ਦੀ ਮ੍ਰਿਤਕਾ ਦੇ ਰਿਸ਼ਤੇਦਾਰਾਂ ਵੱਲੋਂ ਕੁੱਟ-ਮਾਰ ਕੀਤੀ ਗਈ ਸੀ, ਜਿਸ ਕਰ ਕੇ ਪੁਲਸ ਨੇ ਸੀਲੂ ਕੌਰ ਦੇ ਕੁਝ ਅਣਪਛਾਤੇ ਰਿਸ਼ਤੇਦਾਰਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੀਲੂ ਜਿਸ ਦੀ ਕੋਰੋਨਾ ਕਾਰਣ ਮੌਤ ਹੋ ਗਈ ਸੀ ਅਤੇ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦਾ ਸਸਕਾਰ ਕਰਨ ਲਈ ਡਾ. ਕਿਰਨ ਵਰਮਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਦੂਧਨਸਾਧਾਂ ਵੱਲੋਂ ਡਾ. ਹਿਤੇਸ਼ ਦੀ ਅਗਵਾਈ ਹੇਠ ਇਕ ਟੀਮ ਭੇਜੀ ਗਈ ਸੀ, ਜਿਸ ਤੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਮ੍ਰਿਤਕਾ ਦਾ ਮੂੰਹ ਦੇਖਣ ਦੀ ਇਜਾਜ਼ਤ ਮੰਗੀ ਗਈ ਸੀ ਪਰ ਡਾਕਟਰਾਂ ਨੇ ਮੂੰਹ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਰਿਸ਼ਤੇਦਾਰਾਂ ਨੇ ਉਸ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਡਾ. ਹਿਤੇਸ਼ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਡਾ. ਹਿਤੇਸ਼ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟ-ਮਾਰ ਕੀਤੀ ਅਤੇ ਸਰਕਾਰੀ ਡਿਊਟੀ ’ਚ ਵਿਘਨ ਪਾਇਆ, ਜਿਸ ’ਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਦੂਧਨਸਾਧਾਂ ਡਾ. ਕਿਰਨ ਵਰਮਾ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਅਣਪਛਾਤੇ ਰਿਸ਼ਤੇਦਾਰਾਂ ’ਤੇ ਥਾਣਾ ਜੁਲਕਾਂ ਦੀ ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੋਰੋਨਾ ਨਿਯਮਾਂ ਦੀਆਂ ਸਕੂਲਾਂ ਵਾਲੇ ਉਡਾ ਰਹੇ ਧੱਜੀਆਂ, ਬੱਚਿਆਂ ਨੂੰ ਬੁਲਾਇਆ ਜਾ ਰਿਹੈ ਸਕੂਲ
NEXT STORY