ਲੁਧਿਆਣਾ, (ਸਿਆਲ)— ਤਾਜਪੁਰ ਰੋਡ ਦੀ ਮਹਿਲਾ ਜੇਲ੍ਹ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਬੰਦ ਹਵਾਲਾਤੀ ਔਰਤ ਭਜਨ ਕੌਰ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਉਣ ਨਾਲ ਹਫੜਾ-ਦਫੜੀ ਮਚ ਗਈ। ਜੇਲ ਦੀ ਮੈਡੀਕਲ ਅਧਿਕਾਰੀ ਡਾ. ਨੇਹਾ ਨੇ ਦੱਸਿਆ ਕਿ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਹੋਣ 'ਤੇ 28 ਮਾਰਚ ਨੂੰ ਔਰਤ ਜੇਲ੍ਹ 'ਚ ਆਈ ਸੀ। ਉਸ ਦੀ ਮੈਡੀਕਲ ਜਾਂਚ ਕਰਨ ਬੁਖਾਰ ਜਾਂ ਖਾਂਸੀ ਦੀ ਸ਼ਿਕਾਇਤ ਨਹੀਂ ਪਾਈ ਗਈ। ਉਕਤ ਨਵੀਂ ਹਵਾਲਾਤੀ ਔਰਤ ਨੂੰ 16 ਹੋਰਨਾਂ ਔਰਤਾਂ ਦੀ ਬੈਰਕ 'ਚ ਕੁਅਰੰਟਾਈਨ ਕਰ ਦਿੱਤਾ ਗਿਆ। ਉਸੇ ਦਿਨ ਉਸ ਦਾ ਕੋਰੋਨਾ ਵਾਇਰਸ ਜਾਂਚ ਸੈਂਪਲ ਵੀ ਸਿਵਲ ਹਸਪਤਾਲ ਭੇਜਿਆ ਗਿਆ, ਜਿਸ ਦੀ ਵੀਰਵਾਰ ਰਿਪੋਰਟ ਪਾਜ਼ੇਟਿਵ ਆਉਣ ਨਾਲ ਉਸ ਦੇ ਨਾਲ ਰਹਿ ਰਹੀਆਂ ਹਵਾਲਾਤੀ ਔਰਤਾਂ ਨੂੰ ਸਿਵਲ ਹਸਪਤਾਲ ਭੇਜਿਆ ਹੈ। ਉਕਤ ਹਵਾਲਾਤੀ ਔਰਤ ਦੀ ਟ੍ਰੈਵਲ ਹਿਸਟਰੀ ਵੀ ਨਹੀਂ ਸੀ। ਉਕਤ ਕੁਆਰੰਟਾਈਨ ਬੈਰਕ 'ਚ ਡਿਊਟੀ ਕਰਨ ਵਾਲੀਆਂ ਮੁਲਾਜ਼ਮ ਔਰਤਾਂ ਨੂੰ ਵੀ ਕੁਆਰੰਟਾਈਨ ਕੀਤਾ ਜਾ ਸਕਦਾ ਹੈ।
ਕੋਰੋਨਾ ਮਾਮਲੇ 'ਚ ਜਲੰਧਰ ਨੂੰ ਟੱਪਿਆ ਅੰਮ੍ਰਿਤਸਰ, ਪਾਜ਼ੇਟਿਵ ਮਰੀਜ਼ਾਂ ਦੀ ਵਧੀ ਗਿਣਤੀ
NEXT STORY