ਗੁਰੂਹਰਸਹਾਏ (ਆਵਲਾ) : ਕੋਰੋਨਾ ਸੰਕਟ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 3 ਮਈ ਤੱਕ ਕਰਫ਼ਿਊ ਲਗਾਇਆ ਗਿਆ ਹੈ, ਜਿਸ ਦੇ ਚਲਦਿਆਂ ਅੱਜ ਗੁਰੂ ਹਰਸਹਾਏ ਦੇ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਮੁਕਤਸਰ ਰੋਡ ਵਿਖੇ ਸਾਦੇ ਢੰਗ ਨਾਲ ਵਿਆਹ ਕਰਵਾਇਆ ਗਿਆ। ਵਿਆਹ ਵਿਚ ਆਏ ਲੋਕਾ ਨੇ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਸਭ ਨੇ ਆਪੋ-ਆਪਣੇ ਮੂੰਹ ਮਾਸਕ ਨਾਲ ਢਕੇ ਹੋਏ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਤੋਂ ਆਏ ਲੜਕੀ ਦੇ ਮਾਮਾ ਐਡਵੋਕੇਟ ਰੋਹਿਤ ਦਹੂਜਾ (ਟੋਨੀ) ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਡੋਲੀ ਪੁੱਤਰੀ ਪ੍ਰਦੀਪ ਗਲਹੋਤਰਾ ਗੁਰੂਹਰਸਹਾਏ ਦਾ ਵਿਆਹ 25 ਮਾਰਚ ਨੂੰ ਸੌਰਵ ਮੋਂਗਾ ਪੁੱਤਰ ਅਸ਼ਨੀ ਕੁਮਾਰ ਮੌਂਗਾ ਗੁਰੂਹਰਸਹਾਏ ਨਾਲ ਹੋਣਾ ਤੈਅ ਹੋਇਆ ਸੀ ਪਰ ਉਸ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਦੇਸ਼ ਨੂੰ ਲੋਕਡਾਊਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਵਿਆਹ ਨੂੰ ਟਾਲ ਦਿੱਤਾ ਗਿਆ, ਜਿਸ ਤੋਂ ਬਾਅਦ ਅੱਜ ਉਨ੍ਹਾਂ ਵੱਲੋਂ ਦੇਸ਼ ਵਿਚ ਚੱਲ ਰਹੀ ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋ ਦੋਹਾਂ ਪਰਿਵਾਰਿਕ ਮੈਂਬਰਾਂ ਦੇ ਪੰਜ-ਪੰਜ ਮੈਬਰਾਂ ਨੂੰ ਮਨਜ਼ੂਰੀ ਮਿਲੀ ਸੀ।
ਇਹ ਵੀ ਪੜ੍ਹੋ : ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਾਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ
ਉਨ੍ਹਾਂ ਦੱਸਿਆ ਕਿ ਸਰਕਾਰੀ ਮਨਜ਼ੂਰੀ ਲੈ ਕੇ ਆਪਣੀ ਭਾਣਜੀ ਡੋਲੀ ਦਾ ਵਿਆਹ ਗੁਰੂਹਰਸਹਾਏ ਦੇ ਸੌਰਵ ਮੋਂਗਾ ਨਾਲ ਸਾਦੇ ਮਾਹੌਲ 'ਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਹੜਾ ਇਸ ਵਿਆਹ ਵਿਚ ਖ਼ਰਚਾ ਹੋਣਾ ਸੀ ਉਹ ਦੇਸ਼ ਵਿਚ ਚੱਲ ਰਹੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੋਕਾਂ ਦੀ ਸਹਾਇਤਾ ਲਈ ਉਨ੍ਹਾਂ ਵੱਲੋਂ 11 ਹਜ਼ਾਰ ਰੁਪਏ ਪ੍ਰਧਾਨ ਮੰਤਰੀ ਰਿਲੀਫ ਫੰਡ ਵਿਚ ਦਿੱਤਾ ਜਾਵੇਗਾ। ਨਵੇਂ ਵਿਆਹੇ ਜੋੜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਬੱਚਿਆਂ ਦੇ ਵਿਆਹ ਸਾਦੇ ਢੰਗ ਨਾਲ ਕਰਨੇ ਚਾਹੀਦੇ ਹਨ ਤਾਂ ਕਿ ਫਾਲਤੂ ਖਰਚਿਆਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਮੁੰਡਾ ਬੁਲਟ 'ਤੇ ਵਿਆਹ ਲਿਆਇਆ ਲਾੜੀ, ਇਕ ਹੋਰ ਜੋੜੇ ਨੇ ਵੀ ਕਰਵਾਇਆ ਸਾਦਾ ਵਿਆਹ
ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ
NEXT STORY