ਲੌਂਗੋਵਾਲ (ਵਸ਼ਿਸ਼ਟ) : ਪਿੰਡ ਤਕੀਪੁਰ ’ਚ ਸਿਹਤ ਮਹਿਕਮੇ ਵੱਲੋਂ ਭਾਵੇਂ ਵੱਡੇ ਪੱਧਰ ’ਤੇ ਲੋਕਾਂ ਦੀ ਕੋਵਿਡ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਨਤੀਜੇ ਵੀ ਨੈਗੇਟਿਵ ਆ ਰਹੇ ਹਨ ਪਰ ਇਸ ਭਿਆਨਕ ਬਿਮਾਰੀ ਦੀ ਮਾਰ ਕਾਰਨ ਕਸਬਾ ਲੌਂਗੋਵਾਲ ’ਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਜਿਸ ਕਾਰਨ ਕਸਬਾ ਲੌਂਗੋਵਾਲ ਦੇ ਲੋਕਾਂ ਦੀ ਚਿੰਤਾ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅੱਜ ਇੱਥੋਂ ਦੇ ਸਾਬਕਾ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ)ਦੇ ਸਰਗਰਮ ਆਗੂ ਮਿੱਠੂ ਸਿੰਘ ਡੈਲੀਗੇਟ ਦੀ ਕੋਰੋਨਾ ਕਾਰਨ ਮੌਤ ਹੋ ਗਈ, ਜਿਸ ਦੇ ਚਲਦਿਆਂ ਵਡਿਆਣੀ ਪੱਤੀ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਚੇਅਰਮੈਨ ਜੀਤ ਸਿੰਘ ਸਿੱਧੂ ਦੇ ਨਜ਼ਦੀਕੀ ਮਿੱਠੂ ਸਿੰਘ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਸਨ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਵਲੋਂ ਦਿੱਤੀ 2 ਕਰੋੜ ਦੀ ਮਦਦ ’ਤੇ ਜਾਗੋ ਪਾਰਟੀ ਨੇ ਜਤਾਇਆ ਇਤਰਾਜ਼, ਜੀ. ਕੇ. ਨੇ ਕੀਤਾ ਵੱਡਾ ਐਲਾਨ
ਉਨ੍ਹਾਂ ਦੇ ਸਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਉਹ ਦਮ ਤੋੜ ਗਏ। ਇਸ ਤੋਂ ਇਲਾਵਾ ਮੰਡੇਰ ਕਲਾਂ ਦੀ ਮਲਕੀਤ ਬੇਗਮ (54) ਜੋ ਕਿ ਪਿਛਲੇ ਦਿਨਾਂ ਤੋਂ ਰਾਜਿੰਦਰਾ ਹਸਪਤਾਲ ’ਚ ਜ਼ੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ। ਪੱਤੀ ਰੰਧਾਵਾ ਦੇ 45 ਸਾਲਾ ਨੌਜਵਾਨ ਮੇਜਰ ਸਿੰਘ ਦੀ ਵੀ ਕੱਲ੍ਹ ਕੋਰੋਨਾ ਨਾਲ ਮੌਤ ਹੋ ਗਈ ਸੀ। ਵਰਨਣਯੋਗ ਹੈ ਕਿ ਇਕ ਮੁਹੱਲੇ (ਪੱਤੀ ਰੰਧਾਵਾ ) ’ਚ ਹੁਣ ਤਕ ਕੋਰੋਨਾ ਨਾਲ ਲਗਭਗ ਅੱਧੀ ਦਰਜਨ ਮੌਤਾਂ ਹੋ ਚੁੱਕੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਲੌਂਗੋਵਾਲ ਬਲਾਕ ’ਚ ਕੋਰੋਨਾ ਦੇ 100 ਦੇ ਕਰੀਬ ਐਕਟਿਵ ਕੇਸ ਹਨ। ਦੂਜੇ ਪਾਸੇ ਵਿਭਾਗੀ ਜਾਣਕਾਰੀ ਅਨੁਸਾਰ ਅੱਜ ਪਿੰਡ ਤਕੀਪੁਰ ’ਚ ਲਗਾਏ ਗਏ ਕੈਂਪ ਦੌਰਾਨ 83 ਮਰੀਜ਼ਾਂ ਦੇ ਸੈਂਪਲ ਲੈ ਗਏ ਜੋ ਕਿ ਸਾਰੇ ਹੀ ਨੇਗੈਟਿਵ ਪਾਏ ਗਏ।
ਇਹ ਵੀ ਪੜ੍ਹੋ : ਕਿਸਾਨੀ ਲਹਿਰ ’ਚ ਹੋਇਆ ਗੈਂਗਰੇਪ, ਦੋਸ਼ੀਆਂ ਨੂੰ ਮਿਲੇ ਮੌਤ ਦੀ ਸਜ਼ਾ : ਅਸ਼ਵਨੀ ਸ਼ਰਮਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਿੱਧੀ ਅਦਾਇਗੀ ਨੂੰ ਲੈ ਕੇ ਖ਼ੁਸ਼ ਕਿਸਾਨ, ਖਾਤਿਆਂ 'ਚ ਪੈਸੇ ਆਉਣ ਦੀ ਕਵਾਇਦ ਸ਼ੁਰੂ
NEXT STORY