ਮੋਗਾ, (ਸੰਦੀਪ ਸ਼ਰਮਾ)- ਜ਼ਿਲੇ ’ਚ ਕੋਰੋਨਾ ਦੇ ਮਾਮਲਿਆਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ। ਸਿਹਤ ਵਿਭਾਗ ਦੇ ਅਨੁਸਾਰ ਅੱਜ ਕੋਰੋਨਾ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਸਥਾਨਕ ਆਨੰਦ ਨਗਰ ਨਿਵਾਸੀ ਇਕ ਹੀ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ, ਉਥੇ ਅੱਜ ਸਾਹਮਣੇ ਆਉਣ ਵਾਲੇ ਮਰੀਜ਼ਾਂ ’ਚ 8 ਔਰਤਾਂ ਵੀ ਹਨ ਅਤੇ ਇਨ੍ਹਾਂ ’ਚ ਜਿਥੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਉਥੇ ਅੱਜ ਕੁੱਝ ਮਰੀਜ਼ ਆਸ-ਪਾਸ ਦੇ ਪਿੰਡਾਂ ਨਾਲ ਵੀ ਸਬੰਧਤ ਹਨ, ਜਿਸ ਕਾਰਣ ਅੱਜ ਕੁੱਲ ਮਰੀਜ਼ਾਂ ਦਾ ਅੰਕੜਾ 300 ਪਾਰ ਕਰਦਾ ਹੋਇਆ 305 ਹੋ ਗਿਆ ਅਤੇ ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 114 ਹੋ ਗਈ ਹੈ।
ਸ਼ਹਿਰ ’ਚ ਦਿਨੋਂ-ਦਿਨ ਵਧ ਰਹੇ ਮਾਮਲਿਆਂ ਨਾਲ ਬਣਿਆ ਸਹਿਮ ਦਾ ਮਾਹੌਲ
ਅੱਜ ਸਾਹਮਣੇ ਆਏ 17 ਪਾਜ਼ੇਟਿਵ ਮਾਮਲਿਆਂ ’ਚ ਸ਼ਹਿਰ ਦੇ ਵੇਦਾਂਤ ਨਗਰ ਦੇ 28 ਅਤੇ 42 ਸਾਲਾ 2 ਵਿਅਕਤੀ ਸ਼ਾਮਲ ਹਨ। ਉਥੇ ਸਥਾਨਕ ਨਗਰ ਇਕ ਹੀ ਪਰਿਵਾਰ ਨਾਲ ਸਬੰਧਤ 48 ਸਾਲਾ ਔਰਤ, 39 ਸਾਲਾ ਔਰਤ, 18 ਸਾਲਾ ਅਤੇ 24 ਸਾਲਾ ਲੜਕਾ ਸ਼ਾਮਲ ਹੈ। ਸ਼ਹਿਰ ਦੇ ਜ਼ੀਰਾ ਰੋਡ ’ਤੇ ਸਥਿਤ ਨਗਰ ਨਾਲ ਸਬੰਧਤ 28, 47 ਅਤੇ 25 ਸਾਲਾ ਔਰਤਾਂ, ਕੱਚਾ ਦੁਸਾਂਝ ਰੋਡ ਦੀ 35 ਸਾਲਾ ਔਰਤ ਅਤੇ ਇਕ 11 ਸਾਲਾ ਬੱਚਾ ਅਤੇ ਇਨ੍ਹਾਂ ਦੇ ਨਾਲ-ਨਾਲ ਪਿੰਡ ਖੋਸਾ ਰਣਧੀਰ ਨਿਵਾਸੀ ਇਕ 24 ਸਾਲਾ ਔਰਤ, ਪਿੰਡ ਰੋਲੀ ਦੀ 15 ਸਾਲਾ ਲੜਕੀ, ਪਿੰਡ ਨਸੀਰੇ ਵਾਲਾ ਦੇ 40 ਸਾਲਾ ਵਿਅਕਤੀ, ਪਿੰਡ ਨੱਥੂਵਾਲਾ ਦਾ 45 ਸਾਲਾ ਵਿਅਕਤੀ, ਇਕ ਕਸਬੇ ਨਾਲ ਸਬੰਧਤ 38 ਸਾਲਾ ਵਿਅਕਤੀ, ਪਿੰਡ ਮਾਣੂਕੇ ਗਿੱਲ ਨਿਵਾਸੀ 32 ਸਾਲਾ ਵਿਅਕਤੀ ਮਰੀਜ਼ ਸ਼ਾਮਲ ਹਨ।
ਵੇਦਾਂਤ ਨਗਰ ਦੀ ਗਲੀ ਨੰਬਰ 2 ਨੂੰ ਬਣਾਇਆ ਮਾਈਕ੍ਰੋ ਕੰਟੋਨਮੈਂਟ ਜ਼ੋਨ
ਸ਼ਹਿਰ ਦੇ ਵੇਦਾਂਤ ਨਗਰ ’ਚ ਪਹਿਲਾਂ ਤੋਂ ਪਾਜ਼ੇਟਿਵ ਆ ਚੁੱਕੇ ਇਕ ਮਰੀਜ਼ ਦੇ ਪਰਿਵਾਰ ਦੇ 5 ਮੈਂਬਰਾਂ ਦੇ ਪਾਜ਼ੇਟਿਵ ਆਉਣ ਨਾਲ ਮਾਈਕ੍ਰੋ ਕੰਟੋਨਮੈਂਟ ਜ਼ੋਨ ਖੇਤਰ ਐਲਾਨ ਕਰ ਦਿੱਤਾ ਗਿਆ ਸੀ, ਉਪਰੰਤ ਅੱਜ ਇਥੇ ਪੁਲਸ ਪਾਰਟੀ ਦੀ ਨਿਗਰਨੀ ’ਚ ਇਸ ਗਲੀ ਨੂੰ ਸੀਲ ਕਰ ਦਿੱਤਾ, ਉਥੇ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਆਦੇਸ਼ਾਂ ’ਤੇ ਅੱਜ ਇਥੇ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੀਆਂ ਗਈਆਂ ਟੀਮਾਂ ਨੇ ਘਰ-ਘਰ ਜਾ ਕੇ ਸਰਵੇ ਕਰਨ ਦੇ ਨਾਲ-ਨਾਲ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ। ਇਨ੍ਹਾਂ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੇ ਕੋਰੋਨਾ ਜਾਂਚ ਲਈ ਸੈਂਪਲ ਵੀ ਲਏ ਗਏ ਹਨ।
ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 65 ਨਵੇਂ ਮਾਮਲਿਆਂ ਦੀ ਵੀ ਹੋਈ ਪੁਸ਼ਟੀ
NEXT STORY