ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੇ ਫੈਲ ਰਹੇ ਖਤਰਨਾਕ ਪ੍ਰਕੋਪ ਤੋਂ ਬਚਣ ਦੇ ਲਈ ਪੂਰੇ ਦੇਸ਼ ’ਚ ਲਾਕਡਾਊਨ ਜਾਰੀ ਹੈ। ਉੜੀਸਾ ਭਾਰਤ ਦਾ ਪਹਿਲਾਂ ਸੂਬਾ ਬਣ ਚੁੱਕਾ ਹੈ, ਜਿਸ ਨੇ ਲਾਕਡਾਊਨ ਦੀ ਮਿੱਤੀ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਉਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਬਿਆਨ ਮੁਤਾਬਕ ਕੈਬਨਿਟ ਮੀਟਿੰਗ ’ਚ ਮਿਲ ਕੇ ਇਹ ਫੈਸਲਾ ਲਿਆ ਗਿਆ। ਹਾਲਾਂਕਿ ਯੂ.ਪੀ ਅਤੇ ਦਿੱਲੀ ਸਰਕਾਰ ਨੇ ਲਾਕਡਾਊਨ ਤੋਂ ਇਕ ਕਦਮ ਵੱਧਦੇ ਹੋਏ ਸੂਬੇ ਦੇ ਕਈ ਇਲਾਕਿਆਂ ਨੂੰ ਹੋਟਸਪੋਰਟ ਐਲਾਨ ਕਰ ਦਿੱਤਾ, ਜਿਸ ਸਦਕਾ ਬੈਂਕਾਂ ਤੋਂ ਲੈ ਕੇ ਰਾਸ਼ਨ ਅਤੇ ਮੈਡੀਕਲ ਸਟੋਰ ਵੀ ਬੰਦ ਕਰ ਦਿੱਤੇ ਗਏ ਹਨ।
ਰਾਜਧਾਨੀ ਦਿੱਲੀ ਦੇ 21 ਇਲਾਕੇ ਹੋਟਸਪੋਰਟ ਘੋਸ਼ਿਤ ਕਰ ਦਿੱਤੇ ਗਏ ਹਨ ਅਤੇ ਉੱਤਰ ਪ੍ਰਦੇਸ਼ ਦੇ 15 ਜ਼ਿਲੇ ਇਸ ਸ਼੍ਰੇਣੀ ’ਚ ਰੱਖੇ ਗਏ ਹਨ। ਇਥੇ ਦਵਾਈਆਂ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਮੀਡੀਆ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਆਪਣੇ ਪੱਧਰ ’ਤੇ ਕੋਰੋਨਾ ਵਾਇਰਸ ਦਾ ਡੱਟ ਕੇ ਸਾਹਮਣਾ ਕਰ ਰਹੀਆਂ ਹਨ। ਇਸ ਦੇ ਲਈ ਉਹ ਗੰਭੀਰਤਾ ਨਾਲ ਕਦਮ ਚੁੱਕ ਰਹੀਆਂ ਹਨ ਤਾਂ ਜੋ ਇਸ ਵਾਇਰਸ ਨੂੰ ਸਮਾਂ ਰਹਿੰਦਿਆਂ ਹਰਾਇਆ ਜਾ ਸਕੇ। ਸਰਕਾਰਾਂ ਵਲੋਂ ਸਿਹਤ-ਸੇਵਾਵਾਂ ਦਾ ਵੀ ਉੱਚਿਤ ਪ੍ਰਬੰਧ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ ਵੱਖ-ਵੱਖ ਸੂਬਾਂ ਸਰਕਾਰਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ, ਆਓ ਜਾਣਦੇ ਹਾਂ...
ਵਿਧਾਇਕ ਚੀਮਾ ਵੱਲੋਂ 6 ਮਹੀਨੇ ਦੀ ਤਨਖਾਹ ਦਾ 30 ਫੀਸਦੀ ਮੁੱਖ ਮੰਤਰੀ ਰਿਲੀਫ ਫੰਡ 'ਚ ਦੇਣ ਦਾ ਐਲਾਨ
NEXT STORY