ਲੁਧਿਆਣਾ (ਸਹਿਗਲ) : ਨਿੱਜੀ ਹਸਪਤਾਲਾਂ ਵਿਚ ਅੱਜ ਵੈਕਸੀਨੇਸ਼ਨ ਦਾ ਕੰਮ ਰੁਕ ਸਕਦਾ ਹੈ ਕਿਉਂਕਿ ਵੈਕਸੀਨੇਸ਼ਨ ਦੇ ਸਟੇਟ ਇੰਚਾਰਜ ਵਿਕਾਸ ਗਰਗ ਨੇ ਇਕ ਪੱਤਰ ਜਾਰੀ ਕਰ ਕੇ ਸਾਰੇ ਜ਼ਿਲ੍ਹਿਆਂ ਦੇ ਡੀ. ਸੀਜ਼. ਅਤੇ ਸਿਵਲ ਸਰਜਨਾਂ ਨੂੰ ਨਿੱਜੀ ਹਸਪਤਾਲਾਂ ਤੋਂ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਭੇਜੀ ਗਈ ਵੈਕਸੀਨ ਤੁਰੰਤ ਵਾਪਸ ਮੰਗਣ ਲਈ ਕਿਹਾ ਹੈ। ਬੀਤੀ ਦੇਰ ਸ਼ਾਮ ਇਹ ਮੁੱਦਾ ਹਸਪਤਾਲ ਪ੍ਰਬੰਧਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹੁਣ ਜਦੋਂ ਸ਼ਨੀਵਾਰ ਸਵੇਰੇ ਹਜ਼ਾਰਾਂ ਲੋਕ ਘਰਾਂ ਤੋਂ ਵੈਕਸੀਨ ਲਗਵਾਉਣ ਨਿਕਲਣਗੇ ਤਾਂ ਉਨ੍ਹਾਂ ਨੂੰ ਜ਼ਿਆਦਾਤਰ ਹਸਪਤਾਲਾਂ ਤੋਂ ਵਾਪਸ ਮੋੜਨਾ ਪਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਮਿਲੇਗਾ ਨਵਾਂ 'ਇੰਚਾਰਜ', ਹਰੀਸ਼ ਰਾਵਤ ਨੇ ਕਹੀ ਇਹ ਗੱਲ
ਇਸ ਸਿਲਸਿਲੇ ਵਿਚ ਜਦੋਂ ਡੀ. ਸੀ. (ਵਿਕਾਸ) ਸੰਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਅਮਰਜੈਂਸੀ ਦਾ ਵਿਸ਼ਾ ਨਹੀਂ ਹੈ। ਇਸ ਲਈ ਉਹ ਰਾਤ 9.15 ਵਜੇ ਇਸ ਦਾ ਜਵਾਬ ਨਹੀਂ ਦੇਣਗੇ। ਦੂਜੇ ਪਾਸੇ ਸੰਪਰਕ ਕਰਨ ’ਤੇ ਸਿਵਲ ਸਰਜਨ ਨੇ ਕਿਹਾ ਕਿ ਜਿਨ੍ਹਾਂ ਹਸਪਤਾਲਾਂ ਨੇ ਪੰਜਾਬ ਸਰਕਾਰ ਜ਼ਰੀਏ ਵੈਕਸੀਨ ਪ੍ਰਾਪਤ ਕੀਤੀ ਹੈ, ਉਨ੍ਹਾਂ ਨੂੰ ਵੈਕਸੀਨ ਵਾਪਸ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਹਸਪਤਾਲਾਂ ਨੇ ਵੈਕਸੀਨ ਸਿੱਧੇ ਵੈਕਸੀਨ ਨਿਰਮਾਤਾਵਾਂ ਤੋਂ ਮੰਗਵਾਈ ਹੈ, ਉਹ ਉਸ ਦੀ ਆਪਣੇ ਪੱਧਰ ’ਤੇ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ : ਕਾਂਸਟੇਬਲ ਭਰਜਾਈ ਤੋਂ ਤੰਗ ਮੁੰਡੇ ਨੇ ਚੜ੍ਹਦੀ ਜਵਾਨੀ 'ਚ ਚੁੱਕਿਆ ਖ਼ੌਫਨਾਕ ਕਦਮ, ਡੂੰਘੇ ਸਦਮੇ 'ਚ ਪਰਿਵਾਰ
ਕੋਰੋਨਾ ਨਾਲ 10 ਮਰੀਜ਼ਾਂ ਦੀ ਮੌਤ, 239 ਨਵੇਂ ਪਾਜ਼ੇਟਿਵ
ਮਹਾਨਗਰ ’ਚ ਪਿਛਲੇ 24 ਘੰਟੇ ’ਚ ਕੋਰੋਨਾ ਦੇ 10 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 239 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕ ਮਰੀਜ਼ਾਂ ਵਿਚ 8 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਦੋਂ ਕਿ ਇਕ ਜਲੰਧਰ ਅਤੇ ਇਕ ਮੋਹਾਲੀ ਦਾ ਰਹਿਣ ਵਾਲਾ ਸੀ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ 239 ਪਾਜ਼ੇਟਿਵ ਮਰੀਜ਼ਾਂ ਵਿਚ 200 ਮਰੀਜ਼ ਜ਼ਿਲ੍ਹੇ ਦੇ, ਜਦੋਂ ਕਿ 39 ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 50050 ਹੋ ਗਈ ਹੈ। ਇਨ੍ਹਾਂ ’ਚੋਂ 2021 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਨੈਸ਼ਨਲ ਖਿਡਾਰਣ ਨਾਲ ਪੁਲਸ ਮੁਲਾਜ਼ਮ ਨੇ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਬਣਾ 12 ਵਾਰ ਕੀਤਾ ਜਬਰ-ਜ਼ਿਨਾਹ
ਜ਼ਿਲ੍ਹੇ ਤੋਂ ਇਲਾਵਾ 11117 ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਰਹਿਣ ਵਾਲੇ ਸਨ, ਜੋ ਇਲਾਜ ਦੌਰਾਨ ਪਾਜ਼ੇਟਿਵ ਆਏ, ਇਨ੍ਹਾਂ ’ਚੋਂ 1000 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਜ਼ਿਲ੍ਹੇ ਦੇ ਪਾਜ਼ੇਟਿਵ ਮਰੀਜ਼ਾਂ ’ਚ 79965 ਮਰੀਜ਼ ਠੀਕ ਹੋ ਚੁੱਕੇ ਹਨ। ਸਰਗਰਮ ਮਰੀਜ਼ਾਂ ਦੀ ਗਿਣਤੀ 3064 ਰਹਿ ਗਈ ਹੈ। ਬੀਤੇ ਦਿਨ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚੋਂ 9 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਕਾਰਨ ਪਾਜ਼ੇਟਿਵ ਹੋਏ। ਹਸਪਤਾਲਾਂ ਦੀ ਓ. ਪੀ. ਡੀ. ਵਿਚ 44 ਜਦੋਂ ਕਿ ਫਲੂ ਕਾਰਨਰ ’ਤੇ 98 ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਜਿਨ੍ਹਾਂ ’ਚੋਂ ਇਕ ਅੰਡਰਟ੍ਰਾਇਲ ਵੀ ਸ਼ਾਮਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਵੱਡੀ ਖ਼ਬਰ : ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਮਿਲੇਗਾ ਨਵਾਂ 'ਇੰਚਾਰਜ', ਹਰੀਸ਼ ਰਾਵਤ ਨੇ ਕਹੀ ਇਹ ਗੱਲ
NEXT STORY