ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਗੜ੍ਹੀ ਤਰਖਾਣਾ ਦੇ ਨੌਜਵਾਨ ਰਾਜਪਾਲ ਸਿੰਘ (23) ਨੇ ਨੇੜੇ ਵਗਦੀ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ ਹੇਠ ਮਾਛੀਵਾੜਾ ਪੁਲਸ ਵੱਲੋਂ ਉਸ ਦੀ ਭਰਜਾਈ ਕਾਂਸਟੇਬਲ ਰਜਿੰਦਰ ਕੌਰ, ਪੁਲਸ ਇੰਸਪੈਕਟਰ ਦਵਿੰਦਰ ਸਿੰਘ, ਰਿਸ਼ਤੇ ’ਚ ਲੱਗਦੇ ਮਾਸੜ ਵਰਿੰਦਰ ਸਿੰਘ ਵਾਸੀ ਖੰਨਾ ਅਤੇ ਉਸ ਦੇ ਪੁੱਤਰ ਲੱਖੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਏ 'ਮਿਲਖਾ ਸਿੰਘ' ਦੀ ਫਿਰ ਵਿਗੜੀ ਸਿਹਤ, PGI 'ਚ ਕਰਵਾਇਆ ਦਾਖ਼ਲ
ਮ੍ਰਿਤਕ ਰਾਜਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਕਾਂਸਟੇਬਲ ਰਜਿੰਦਰ ਕੌਰ ਨਾਲ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਪਰਿਵਾਰ ਵਿਚ ਮਾਤਾ ਤੇ ਭਰਾ ਰਾਜਪਾਲ ਸਿੰਘ ਨਾਲ ਕਾਫ਼ੀ ਲੜਾਈ-ਝਗੜਾ ਕਰਦੀ ਸੀ। ਉਸ ਦੀ ਪਤਨੀ ਨੇ ਉਸ ਦੇ ਪਰਿਵਾਰ ਖ਼ਿਲਾਫ਼ ਖੰਨਾ ਵਿਖੇ ਵੀ ਸ਼ਿਕਾਇਤਾਂ ਵੀ ਦਰਜ ਕਰਵਾਈਆਂ। ਹਰਪ੍ਰੀਤ ਸਿੰਘ ਨੇ ਦੱਸਇਆ ਕਿ ਉਸ ਦੀ ਪਤਨੀ ਰਜਿੰਦਰ ਕੌਰ, ਪੁਲਸ ਕੰਟਰੋਲ ਰੂਮ ’ਚ ਤਾਇਨਾਤ ਇੰਸਪੈਕਟਰ ਦਵਿੰਦਰ ਸਿੰਘ, ਪਤਨੀ ਦਾ ਮਾਸੜ ਵਰਿੰਦਰ ਸਿੰਘ ਅਤੇ ਉਸਦਾ ਪੁੱਤਰ ਲੱਖੀ ਉਸ ਦੀ ਮਾਂ ਅਤੇ ਭਰਾ ਰਾਜਪਾਲ ਸਿੰਘ ਨੂੰ ਕਾਫ਼ੀ ਬੇਇੱਜ਼ਤ ਕਰਦੇ ਸਨ।
ਇਹ ਵੀ ਪੜ੍ਹੋ : ਸਿਆਸੀ ਬਿਸਾਤ 'ਤੇ 'ਕੈਪਟਨ' ਨੇ ਖੇਡਿਆ 'ਮਾਸਟਰ ਸਟ੍ਰੋਕ', ਸਿੱਧੂ ਸਣੇ ਵਿਰੋਧੀਆਂ ਨੂੰ ਕੀਤਾ ਚਾਰੇ ਖਾਨੇ ਚਿੱਤ
ਕੁੱਝ ਦਿਨ ਪਹਿਲਾਂ ਵੀ ਉਕਤ ਵਿਅਕਤੀਆਂ ਨੇ ਮੇਰੀ ਮਾਂ ਤੇ ਰਾਜਪਾਲ ਸਿੰਘ ਨੂੰ ਕਾਫ਼ੀ ਬੇਇੱਜ਼ਤ ਕੀਤਾ, ਜਿਸ ਕਾਰਨ ਰਾਜਪਾਲ ਸਿੰਘ ਨੇ ਪਿੰਡ ਨੇੜੇ ਹੀ ਵਗਦੀ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਨੀਲੋਂ ਪੁਲ ਕੋਲੋਂ ਬਰਾਮਦ ਕਰ ਲਈ ਗਈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹੱਥ ਜੋੜ 'ਕੈਪਟਨ' ਕੋਲੋਂ ਜ਼ਿੰਦਗੀ ਮੰਗਣ ਵਾਲੇ ਪੁਲਸ ਅਫ਼ਸਰ ਦਾ ਜਲਦ ਸ਼ੁਰੂ ਹੋਵੇਗਾ ਇਲਾਜ
ਮਾਛੀਵਾੜਾ ਪੁਲਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ ਉਕਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵਿਪਨ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਰਖਵਾ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਜਲੰਧਰ ਸ਼ਹਿਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਥਾਂ-ਥਾਂ ਹੋ ਰਹੀ ਚੈਕਿੰਗ
NEXT STORY