ਖਮਾਣੋ (ਅਰੋੜਾ) : ਖਮਾਣੋ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਇਕ ਤੋਂ ਬਾਅਦ ਇਕ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਵਾਰਡ ਨੰਬਰ ਪੰਜ ਤੋਂ 13 ਸਾਲਾ ਬੱਚਾ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਦੀ ਰਿਪੋਰਟ ਅੱਜ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਖਮਾਣੋ ਡਾਕਟਰ ਹਰਭਜਨ ਰਾਮ ਨੇ ਦੱਸਿਆ ਇਸ ਬੱਚੇ ਸਮੇਤ ਇਸ ਦੇ ਹੋਰ ਪਰਿਵਾਰਕ ਮੈਂਬਰ ਜਿਨ੍ਹਾਂ 'ਚ ਇਸ ਦੇ ਮਾਤਾ -ਪਿਤਾ ਅਤੇ ਦਾਦਾ -ਦਾਦੀ ਸ਼ਾਮਲ ਹਨ ਜੋਕਿ ਮਿਤੀ 6 ਤਾਰੀਖ ਨੂੰ ਆਪਣੇ ਮੂਲ ਸੂਬੇ ਹਿਮਾਚਲ ਪ੍ਰਦੇਸ਼ ਤੋ ਪਰਤੇ ਸਨ, ਜਿਨ੍ਹਾਂ ਦੇ ਉਸੇ ਦਿਨ ਕੋਰੋਨਾ ਸਬੰਧੀ ਸੈਂਪਲ ਲਏ ਗਏ ਸਨ।
ਇਹ ਵੀ ਪੜ੍ਹੋ : ਕੋਰੋਨਾ ਖਿਲਾਫ ਜੰਗ 'ਚ ਮਰਨ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਲਈ ਕੈਪਟਨ ਦਾ ਵੱਡਾ ਐਲਾਨ
ਇਨ੍ਹਾਂ 'ਚ ਬਾਕੀ ਪਰਿਵਾਰਕ ਮੈਂਬਰ ਨੈਗੇਟਿਵ ਆਏ ਹਨ ਜਦਕਿ ਇਹ ਬੱਚਾ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਖਮਾਣੋ ਦੇ ਵਾਰਡ ਨੰ 5 'ਚ ਰਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਖਮਾਣੋ ਸ਼ਹਿਰ 'ਚ ਤਿੰਨ ਅਤੇ ਪਿੰਡ ਲਖਣਪੁਰ 'ਚ ਇਕ ਪਾਜ਼ੇਟਿਵ ਕੇਸ ਮਿਲਣ ਕਾਰਨ ਹੁਣ ਖਮਾਣੋ 'ਚ ਪਾਜ਼ੇਟਿਵ ਪੀੜਤਾ ਦੀ ਗਿਣਤੀ 5 ਹੋ ਗਈ । ਇਥੇ ਦੱਸਣਯੋਗ ਹੈ ਡਿਪਟੀ ਕਮਿਸ਼ਨਰ ਅਮ੍ਰਿੰਤ ਕੌਰ ਗਿੱਲ ਵਲੋਂ ਖਮਾਣੋਂ ਦੇ ਵਾਰਡ ਨੰਬਰ 4 ਨੂੰ ਹਾਟਸਪਾਟ ਏਰੀਆ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਲਈ ਰਾਹਤਮਈ ਖ਼ਬਰ, 13 ਹੋਰ ਸੈਂਪਲ ਆਏ ਨੈਗੇਟਿਵ
ਸਰਕਾਰ ਤੋਂ 3 ਹਜ਼ਾਰ ਰੁਪਏ ਗ੍ਰਾਂਟ ਦਿਵਾਉਣ ਦੇ ਨਾਮ ’ਤੇ ਹੋ ਰਹੀ ਠੱਗੀ ਦਾ ਹੋਇਆ ਪਰਦਾਫਾਸ਼
NEXT STORY