ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਦੇ ਚਲਦੇ ਇਕ ਪਾਸੇ ਜਿੱਥੇ ਸਿੱਖਿਆ ਵਿਭਾਗ ਪੰਜਾਬ ਆਨ ਲਾਈਨ ਪੜ੍ਹਾਈ ਸ਼ੁਰੂ ਕਰਵਾ ਕੇ ਵਾਹ-ਵਾਹੀ ਲੁੱਟ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਆਨਲਾਈਨ ਪੜ੍ਹਾਈ ਬੱਚਿਆਂ ਦੇ ਮਾਪਿਆ ਲਈ ਜੀਅ ਦਾ ਜੰਜਾਲ ਬਣ ਚੁੱਕੀ ਹੈ। ਇਸ ਸਬੰਧੀ ਵੱਖ-ਵੱਖ ਆਡੀਓ ਮੈਸੇਜ ਸੋਸ਼ਲ ਮੀਡੀਆ 'ਤੇ ਵੱਖ-ਵੱਖ ਗਰੁੱਪਾਂ ਵਿਚ ਵਾਇਰਲ ਹੋ ਰਹੇ ਹਨ ਜਿਸ ਵਿਚ ਮਾਪਿਆਂ ਵੱਲੋਂ ਜਿੱਥੇ ਆਨਲਾਈਨ ਪੜ੍ਹਾਈ ਨੂੰ ਲੈ ਕੇ ਵਿਭਾਗ ਅਤੇ ਅਧਿਆਪਕਾਂ ਨੂੰ ਕੋਸਿਆ ਜਾ ਰਿਹਾ ਹੈ, ਉੱਥੇ ਹੀ ਵਿਭਾਗ/ਅਧਿਆਪਕਾਂ ਤੋਂ ਇਸ ਪੜ੍ਹਾਈ ਲਈ ਸਮਾਰਟ ਫੋਨਾਂ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਮਾਪਿਆਂ ਦਾ ਕਹਿਣਾ ਹੈ ਵਿਭਾਗ ਵੱਲੋਂ ਕੋਈ ਵੀ ਕਿਤਾਬ ਉਪਲੱਬਧ ਨਹੀਂ ਕਰਵਾਈ ਗਈ ਤਾਂ ਬੱਚੇ ਪੜ੍ਹਾਈ ਕਿਸ ਤਰ੍ਹਾਂ ਕਰ ਸਕਦੇ ਹਨ? ਇਨ੍ਹਾਂ ਵਾਇਰਲ ਆਡੀਓ ਵਿਚ ਮਾਪਿਆਂ ਵੱਲੋਂ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਪੜ੍ਹਾਈ ਨੂੰ ਘਰ ਵਿਚ ਲੜਾਈ ਦਾ ਕਾਰਣ ਵੀ ਦੱਸਿਆ ਜਾ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ਼ ਖਾਣ ਲਈ ਅੰਨ ਨਹੀਂ ਅਤੇ ਸਾਨੂੰ ਦੋ ਵਕਤ ਦੇ ਖਾਣੇ ਦਾ ਜੁਗਾੜ ਕਰਨ ਲਈ ਵੀ ਭਾਰੀ ਮੁਸ਼ਕਲ ਆ ਰਹੀ ਹੈ। ਦੂਜੇ ਪਾਸੇ ਅਧਿਆਪਕਾਂ ਨੇ ਉਨ੍ਹਾਂ 'ਤੇ ਵਾਧੂ ਬੋਝ ਪਾ ਦਿੱਤਾ ਹੈ।
ਕੀ ਚੀਨ ਦੇ ਸ਼ਹਿਰ ਵੁਹਾਨ 'ਚ ਵਾਪਸ ਪਰਤ ਰਹੀ ਜ਼ਿੰਦਗੀ ਲਈ ਤਿਆਰ ਹਨ ਲੋਕ ?
NEXT STORY