ਜਲੰਧਰ, ਭੋਗਪੁਰ, ਕਪੂਰਥਲਾ, ਹੁਸ਼ਿਆਰਪੁਰ, ਟਾਂਡਾ (ਦੀਪਕ, ਜਸਪ੍ਰੀਤ, ਰਾਣਾ, ਮੋਮੀ, ਵਰਿੰਦਰ) : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਗਏ ਬੰਦ ਦੇ ਸੱਦੇ 'ਜਨਤਾ ਕਰਫਿਊ' ਕਾਰਨ ਦੁਆਬਾ ਮੁਕੰਮਲ ਤੌਰ 'ਤੇ ਬੰਦ ਰਿਹਾ। ਸ਼ਹਿਰ ਦੇ ਰੇਲਵੇ ਸਟੇਸ਼ਨ, ਬਸ ਸਟੈਂਡ ਤੇ ਸਮੁੱਚੇ ਬਜ਼ਾਰਾਂ ਵਿਚ ਸੰਨਾਟਾ ਛਾਇਆ ਹੋਇਆ ਹੈ। ਆਲਮ ਇਹ ਸੀ ਕਿ ਸਵੇਰ ਤੋਂ ਹੀ ਲੋਕ ਘਰਾਂ ਵਿਚ ਬੰਦ ਹੋ ਗਏ। ਜਿਹੜੀਆਂ ਥਾਵਾਂ 'ਤੇ ਚਹਿਲ-ਪਹਿਲ ਹੁੰਦੀ ਸੀ, ਉਨ੍ਹਾਂ ਥਾਵਾਂ 'ਤੇ ਦਿਨ ਚੜ੍ਹਦੇ ਹੀ ਸੁੰਨ ਪਸਰੀ ਨਜ਼ਰ ਆਈ। ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਭੋਗਪੁਰ, ਨਕੋਦਰ 'ਚ ਸੜਕਾਂ 'ਤੇ ਸੁੰਨ ਪਸਰੀ ਦੇਖੀ ਗਈ। ਅਹਿਤਿਆਤ ਵਜੋਂ ਪੁਲਸ ਦੇ ਜਵਾਨ ਹਰ ਚੌਂਕ 'ਤੇ ਖੜ੍ਹੇ ਨਜ਼ਰ ਆਏ। ਲੋਕਾਂ ਵਲੋਂ ਬੰਦ ਦੇ ਸੱਦੇ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਬੰਦ ਦੌਰਾਨ ਸਿਰਫ ਹਸਪਤਾਲ ਅਤੇ ਮੈਡੀਕਲ ਸ਼ਾਪਸ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਜਲੰਧਰ ਦੇ ਗੁਰੂ ਰਵਿਦਾਸ ਧਾਮ ਦਾ ਦ੍ਰਿਸ਼
ਜਲੰਧਰ ਦੇ ਨਕੋਦਰ ਚੌਕ ਦਾ ਦ੍ਰਿਸ਼
ਜਲੰਧਰ 'ਚ 'ਜਨਤਾ ਕਰਫਿਊ' ਦਾ ਅਸਰ
ਜਲੰਧਰ ਵੀ 'ਜਨਤਾ ਕਰਫਿਊ' ਕਾਰਨ ਮੁਕੰਮਲ ਤੌਰ 'ਤੇ ਬੰਦ ਰਿਹਾ। ਸਰਕਾਰ ਦੇ ਹੁਕਮਾਂ ਮੁਤਾਬਕ ਸਾਰੇ ਬਾਜ਼ਾਰ ਬੰਦ ਰੱਖੇ ਗਏ ਅਤੇ ਸੜਕਾਂ ਪੂਰੀ ਤਰ੍ਹਾਂ ਖਾਲ੍ਹੀ ਸਨ। ਹੁਕਮਾਂ ਮੁਤਾਬਕ ਐਮਰਜੈਂਸੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਗਈ ਹੈ ਜਦਕਿ ਬਾਕੇ ਸਾਰੇ ਅਦਾਰੇ ਅਤੇ ਜਨਤਕ ਥਾਵਾਂ ਨੂੰ ਬੰਦ ਰੱਖਈਆਂ ਗਈਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ 31 ਮਾਰਚ ਤਕ 'ਪੰਜਾਬ ਲੌਕ ਡਾਊਨ'
ਫਗਵਾੜਾ 'ਚ 'ਜਨਤਾ ਕਰਫਿਊ' ਦਾ ਅਸਰ
ਫਗਵਾੜਾ ਵਿਚ ਵੀ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਲੋਕਾਂ ਨੇ ਘਰਾਂ ਵਿਚ ਹੀ ਬੈਠੇ ਰਹੇ।
ਕਪੂਰਥਲਾ 'ਚ 'ਜਨਤਾ ਕਰਫਿਊ' ਦਾ ਅਸਰ
ਕਪੂਰਥਲਾ ਵਿਚ ਵੀ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਲੋਕਾਂ ਨੇ ਘਰਾਂ ਵਿਚ ਹੀ ਬੈਠੇ ਰਹੇ।
ਭੋਗਪੁਰ 'ਚ 'ਜਨਤਾ ਕਰਫਿਊ' ਦਾ ਅਸਰ
ਭੋਗਪੁਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਜ਼ਬਰਦਸਤ ਸਮਰਥਨ ਮਿਲਿਆ।। ਸ਼ਹਿਰ ਅਤੇ ਪਿੰਡਾਂ 'ਚ ਮੁਕੰਮਲ ਸੰਨਾਟਾ ਪਸਰਿਆ ਰਿਹਾ। ਭੋਗਪੁਰ ਜੀ. ਟੀ. ਰੋਡ ਪੂਰੀ ਤਰ੍ਹਾਂ ਨਾਲ ਖਾਲ੍ਹੀ ਨਜ਼ਰ ਆਇਆ। ਲੋਕ ਆਪਣੇ-ਆਪਣੇ ਘਰਾਂ 'ਚ ਹੀ ਠਹਿਰੇ ਰਹੇ। ਜ਼ਿੰਦਗੀ ਦਾ ਪਹੀਆ ਪੂਰੀ ਤਰ੍ਹਾਂ ਨਾਲ ਠਹਿਰਿਆ ਹੀ ਨਜ਼ਰੀ ਆਇਆ।
ਹੁਸ਼ਿਆਰਪੁਰ 'ਚ 'ਜਨਤਾ ਕਰਫਿਊ' ਦਾ ਅਸਰ
ਕਪੂਰਥਲਾ ਵਿਚ ਵੀ 'ਜਨਤਾ ਕਰਫਿਊ' ਦਾ ਖਾਸਾ ਅਸਰ ਆ ਰਿਹਾ ਹੈ। ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ ਅਤੇ ਲੋਕਾਂ ਨੇ ਘਰਾਂ ਵਿਚ ਬੈਠਣਾ ਹੀ ਮਹਿਫੂਜ਼ ਸਮਝਿਆ।
ਨਵਾਂਸ਼ਹਿਰ 'ਚ 'ਜਨਤਾ ਕਰਫਿਊ' ਦਾ ਅਸਰ
ਨਵਾਂਸ਼ਹਿਰ ਵਿਚ ਵੀ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ।
ਟਾਂਡਾ 'ਚ 'ਜਨਤਾ ਕਰਫਿਊ' ਦਾ ਅਸਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਾ ਕਰਫਿਊ ਦਾ ਉੜਮੁੜ ਵਿਚ ਪ੍ਰਭਾਵਸ਼ਾਲੀ ਅਸਰ ਦਿਖਾਈ ਦਿੱਤਾ। ਸ਼ਹਿਰ ਵਿਚ ਅਜ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿਚ ਬੰਦ ਕਰ ਲਿਆ। ਸ਼ਹਿਰ ਦੇ ਰੇਲਵੇ ਸਟੇਸ਼ਨ, ਬਸ ਸਟੈਂਡ ਤੇ ਸਮੁੱਚੇ ਬਜ਼ਾਰਾਂ ਵਿਚ ਸੰਨਾਟਾ ਛਾਇਆ ਹੋਇਆ ਹੈ। ਜੇਕਰ ਕੋਈ ਬਾਹਰ ਦਿਖਾਈ ਦੇ ਰਿਹਾ ਹੈ ਤਾਂ ਸਿਰਫ ਪੁਲਸ ਮੁਲਾਜ਼ਾਮ ਜਾਂ ਫੇਰ ਇੱਕਾ ਦੁੱਕਾ ਮੰਦਰ ਜਾ ਗੁਰਦੁਆਰਾ ਸਾਹਿਬ ਜਾਣ ਵਾਲਾ ਸਰਧਾਲੂ ਹੀ ਦਿਖਾਈ ਦਿੱਤਾ। ਇਸ ਦਾ ਵਪਾਰ ਮੰਡਲ ਵੱਲੋਂ ਵੀ ਸਮਰਥਨ ਕਰਦੇ ਹੋਏ ਸਮੁੱਚੇ ਦੁਕਾਨਦਾਰਾਂ ਨੂੰ ਦੁਕਾਨਾ ਨਾ ਖੋਲਣ ਦੀ ਅਪੀਲ ਵੀ ਕੀਤੀ ਗਈ ਹੈ।
'ਜਨਤਾ ਕਰਫਿਊ' ਦਾ ਮਾਝੇ 'ਚ ਭਰਪੂਰ ਅਸਰ, ਚਾਰੇ ਪਾਸੇ ਛਾਇਆ ਸੰਨਾਟਾ (ਤਸਵੀਰਾਂ)
NEXT STORY