ਮੋਹਾਲੀ (ਪਰਦੀਪ) : ਚੀਨ ਦੇ ਸ਼ਹਿਰ ਵੂਹਾਨ ਤੋਂ ਦੁਨੀਆਂ ਭਰ ਦੇ ਕਈ ਦੇਸ਼ਾਂ 'ਚ ਬੁਰੀ ਤਰ੍ਹਾਂ ਫੈਲ ਚੁੱਕੀ ਕੋਰੋਨਾ ਵਾਇਰਸ ਰੂਪੀ ਮਹਾਂਮਰੀ ਨੇ ਜਿਥੇ ਅੱਜ ਲੋਕਾਂ ਨੂੰ ਘਰਾਂ 'ਚ ਡੱਕ ਦਿੱਤਾ ਹੈ, ਉਥੇ ਇਸ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਦਾ ਸਥਾਈ ਇਲਾਜ ਲੱਭਣ 'ਚ ਇਸ ਲਈ ਵੀ ਦੇਰੀ ਹੋ ਰਹੀ ਹੈ ਕਿ ਇਹ ਬਿਲਕੁੱਲ ਨਵਾਂ ਵਾਇਰਸ ਹੈ, ਜਿਸ 'ਤੇ ਰਿਸਰਚ ਚੱਲ ਰਹੀ ਹੈ।
ਭਾਵੇਂ ਕਿ ਅੱਜ ਕੋਰੋਨਾ ਵਾਇਰਸ ਮਹਾਂਮਾਰੀ ਦੇ ਪੀੜਤ ਲੋਕਾਂ ਦਾ ਇਲਾਜ ਡਬਲਿਊ. ਐੱਚ. ਓ. ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਨੌਰਬਜ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਫੇਫੜਿਆਂ ਨਾਲ ਸਬੰਧਤ ਇਸ ਬੀਮਾਰੀ ਦੇ ਮੁੱਢਲੇ ਲੱਛਣਾਂ ਦੀ ਸੂਰਤ 'ਚ ਉਸ ਮਰੀਜ਼ ਦੇ ਟੈਸਟ ਕਰਕੇ ਸੈਂਪਲ ਲਏ ਜਾਂਦੇ ਹਨ। ਉਂਝ ਕਰਫਿਊ ਦੀ ਸੂਰਤ 'ਚ ਘਰਾਂ 'ਚ ਰਹਿਣ ਵਾਲੇ ਮਨੁੱਖ ਦੀ ਇਮਿਊਨਿਟੀ ਠੀਕ ਅਤੇ ਤਾਕਤਵਰ ਰੱਖਣ ਦੇ ਲਈ ਦੇਸੀ ਇਲਾਜ ਨੂੰ ਵੀ ਅਮਲ 'ਚ ਲਿਆਉਣਾ ਚਾਹੀਦਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਕੀਤੇ ਗਏ ਆਪਣੇ ਸੰਬੋਧਨ ਦੌਰਾਨ ਕਹਿ ਚੁੱਕੇ ਹਨ ਕਿ ਘਰਾਂ 'ਚ ਰਹਿਣ ਦੌਰਾਨ ਗਰਮ ਪਾਣੀ ਅਤੇ ਕਾੜ੍ਹੇ ਦਾ ਨਿਰੰਤਰ ਸੇਵਨ ਕਰਦੇ ਰਹਿਣਾ ਚਾਹੀਦਾ ਹੈ।
ਆਯੂਰਵੇਦ ਨਾਲ ਵੀ ਕੀਤਾ ਜਾ ਸਕਦਾ ਹੈ ਮਰੀਜ਼ ਨੂੰ ਠੀਕ : ਅਚਾਰੀਆ ਮੁਨੀਸ਼ ਗਰੋਵਰ
ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਮਰੀਜ਼ਾਂ ਦਾ ਇਲਾਜ ਆਯੂਰਵੇਦਾ 'ਚ ਵੀ ਸੰਭਵ ਹੈ ਅਤੇ ਇਸ ਸਬੰਧੀ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਯੂਰਵੇਦਾ ਦੇ ਸਪੈਸ਼ਲਿਸਟ ਡਾਕਟਰਾਂ ਦੇ ਵਫਦ ਵਲੋਂ ਇਕ ਪੱਤਰ ਲਿਖ ਕੇ ਇਹ ਮੰਗ ਵੀ ਕਰ ਚੁੱਕੇ ਹਾਂ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਸਾਨੂੰ ਮੌਕਾ ਦਿੱਤਾ ਜਾਵੇ। ਇਹ ਗੱਲ ਅਚਾਰੀਆ ਮੁਨੀਸ਼ ਗਰੋਵਰ ਮੈਨੇਜਿੰਗ ਡਾਇਰਕਟਰ ਜੀਨਾ ਸਿੱਖੋ ਨੇ ਗੱਲਬਾਤ ਕਰਦਿਆਂ ਕਹੀ। ਮੁਨੀਸ਼ ਗਰੋਵਰ ਨੇ ਕਿਹਾ ਕਿ ਬਹੁਤੀ ਵਾਰ ਸਾਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਆਪਣੀ ਖਾਣ-ਪੀਣ ਦੀ ਅਵਸਥਾ ਦੇ ਦੌਰਾਨ ਹੀ ਕਈ ਹਾਨੀਕਾਰਕ ਤੱਤ ਮਤਲਬ ਕਿ ਬੈਕਟੀਰੀਆ ਅਤੇ ਵਾਇਰਸ ਵੀ ਆਪਣੇ ਅੰਦਰ ਲੈ ਜਾਂਦੇ ਹਾਂ ਅਤੇ ਆਯੂਰਵੇਦਾ ਨਾਲ ਕਿਸੇ ਵੀ ਬਿਮਾਰੀ ਦਾ ਇਲਾਜ ਸੰਭਵ ਹੈ।
ਆਯੂਰਵੇਦਾ ਪੈਥੀ ਕਿਸੇ ਵੀ ਬਿਮਾਰੀ ਨੂੰ ਠੱਲ ਪਾ ਦਿੰਦੀ ਹੈ ਅਤੇ ਇਸ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਕਰਨ ਲਈ ਕੁੱਝ ਸਮਾਂ ਜ਼ਰੂਰ ਲਗਦਾ ਹੈ ਪਰ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਐਮਰਜੈਂਸੀ ਹਾਲਾਤਾਂ 'ਚ ਆਯੂਰਵੇਦਾ ਨਾਲ ਸਬੰਧਤ ਸਰਕਾਰੀ ਡਿਸਪੈਂਸਰੀਆਂ ਦੇ ਆਯੂਰਵੇਦਿਕ ਮਾਹਿਰਾਂ ਦੀ ਅਗਵਾਈ ਹੇਠ ਅਜਿਹੇ ਮਰੀਜ਼ਾਂ ਦਾ ਇਲਾਜ ਕਰਨ ਦਾ ਜਿੰਮਾ ਦੇਵੇ ਅਤੇ ਇਨ੍ਹਾਂ 14 ਦਿਨਾਂ ਦੇ ਦੌਰਾਨ ਦੇਸੀ ਅਤੇ ਕਾਰਾਗਰ ਤਰੀਕੇ ਨਾਲ ਆਯੂਰਵੇਦਿਕ ਨਾਲ ਸਬੰਧਤ ਡਾਕਟਰਾਂ ਦੀ ਟੀਮ ਇਨ੍ਹਾਂ ਮਰੀਜ਼ਾਂ ਨੂੰ 14 ਦਿਨਾਂ ਦੇ ਵਿਚ-ਵਿਚ ਠੀਕ ਕਰ ਸਕਦੀ ਹੈ, ਜੋ ਕਿ ਸਮੁੱਚੀ ਮਨੁੱਖਤਾ ਦੇ ਭਲੇ ਲਈ ਇਕ ਵੱਡਾ ਉਪਰਾਲਾ ਹੋਵੇਗਾ। ਇਹ ਗੱਲ ਰਿਸਰਚ ਸਕਾਲਰ, ਮੁੱਖ ਸਲਾਹਕਾਰ ਵਰਦਾਨ ਆਯੂਰਵੇਦਾ ਹਰਬਲ ਮੈਡੀਸਨ ਪਾਈਵੇਟ ਲਿਮਟਿਡ ਅਤੇ ਵਰਦਾਨ ਕੰਪਨੀ ਦੇ ਪ੍ਰਬੰਧਕ ਸੁਭਾਸ਼ ਗੋਇਲ ਨੇ ਸਾਂਝੇ ਤੌਰ ਤੇ ਕਹੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਹੋਈ ਦੀਪਮਾਲਾ (ਤਸਵੀਰਾਂ)
NEXT STORY