ਲੁਧਿਆਣਾ (ਵਿੱਕੀ): ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਕਲਾਸ ਦੀ ਲਿਖਤੀ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਉੱਥੇ ਹੀ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਇਸ ਦੌਰਾਨ ਬਾਕੀ ਰਹਿੰਦੇ ਪੇਪਰਾਂ ਦੀ ਤਿਆਰੀ ਕਰਨ ਲਈ ਉਨ੍ਹਾਂ ਨੂੰ ਅਭਿਆਸ ਪੇਪਰ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'
ਇਸ ਸਬੰਧ 'ਚ ਸੋਸ਼ਲ ਮੀਡੀਆ 'ਤੇ ਵਾਇਰਸ ਸਿੱਖਿਆ ਸਕੱਤਰ ਦੇ ਇਕ ਸਕੱਤਰ ਕ੍ਰਿਸ਼ਨ ਕੁਮਾਰ ਦੇ ਇਸ ਸੰਦੇਸ਼ 'ਚ ਕਿਹਾ ਗਿਆ ਹੈ ਕਿ ਸਕੂਲ ਪ੍ਰਮੁੱਖਾਂ ਅਧਿਆਪਕਾਂ ਅਤੇ ਅਧਿਕਾਰੀਆਂ ਵਲੋਂ ਪਿਛਲੇ ਕੁਝ ਮਹੀਨੇ ਤੋਂ ਮਿਸ਼ਨ-ਸ਼ਤ-ਪ੍ਰਤੀਸ਼ਤ ਦੇ ਲਈ ਬਹੁਤ ਮਿਹਨਤ ਕੀਤੀ ਗਈ ਹੈ। ਵਿਦਿਆਰਥੀਆਂ ਦੇ ਵਧੀਆ ਨਤੀਜਿਆਂ ਦੇ ਲਈ ਬਹੁਤ ਸਾਰੇ ਅਧਿਆਪਕਾਂ ਨੇ ਐਕਸਟਰਾ ਕਲਾਸਾਂ ਲਗਾ ਕੇ ਬੱਚਿਆਂ ਨੂੰ ਮਿਹਨਤ ਕਰਵਾਈ ਹੈ ਪਰ ਕੋਰੋਨਾ ਵਾਇਰਸ ਦੇ ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ 5ਵੀਂ ਕਲਾਸ ਦੀਆਂ ਸਲਾਨਾ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰਨਾ ਪਿਆ। 5ਵੀਂ ਕਲਾਸ ਦੇ ਗਣਿਤ ਅਤੇ ਹਿੰਦੀ ਵਿਸ਼ੇ ਦੇ ਰਹਿੰਦੇ ਪੇਪਰਾਂ ਦੇ ਸਬੰਧ 'ਚ ਬਹੁਤ ਸਾਰੇ ਅਧਿਆਪਕਾਂ ਵਲੋਂ ਦਿੱਤੇ ਗਏ ਸੁਝਾਅ ਦੇ ਮੁਤਾਬਕ 5ਵੀਂ ਕਲਾਸ ਦੇ ਮੁਲਤਵੀ ਕੀਤੇ ਗਏ ਪੇਪਰਾਂ 'ਚੋਂ ਰੋਜ਼ਾਨਾਂ ਇਕ ਪੇਪਰ ਬੱਚਿਆਂ ਦੇ ਮਾਪਿਆਂ ਦੇ ਗਰੁੱਪ 'ਚ ਸ਼ੇਅਰ ਕਰਦੇ ਹੋਏ ਸਾਰਿਆਂ ਅਧਿਆਪਕਾਂ ਸਕੂਲ ਪ੍ਰਮੁੱਖਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪੇਪਰ ਨੂੰ ਸੋਸ਼ਲ ਮੀਡੀਆ ਰਾਹੀਂ ਵੱਡੇ ਪੱਧਰ 'ਤੇ ਬੱਚਿਆਂ ਨਾਲ ਸਾਂਝਾ ਕਰਨ ਤਾਂਕਿ ਬੱਚੇ ਘਰ ਬੈਠ ਕੇ ਰੋਜ਼ਾਨਾ ਆਪਣਾ ਅਭਿਆਸ ਕਰਦੇ ਰਹਿਣ।
ਇਹ ਵੀ ਪੜ੍ਹੋ: ਮੋਗਾ 'ਚ ਕੋਰੋਨਾ ਵਾਇਰਸ ਦੀ ਦਸਤਕ, 22 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਨੈਲਸਨ ਮੰਡੇਲਾ ਦਾ ਬਚਪਨ
NEXT STORY