ਪਟਿਆਲਾ (ਪਰਮੀਤ): ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਭਾਵ ਨੂੰ ਰੋਕਣ ਲਈ ਪਬਲਿਕ ਇਕੱਠ ਤੇ ਮਨਾਹੀ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਜ਼ਿਲਾ ਮੈਜਿਸਟਰੇਟ ਪਟਿਆਲਾ ਨੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲਾ ਪਟਿਆਲਾ 'ਚ ਅੱਜ ਤੋਂ ਕੋਚਿੰਗ ਇੰਸਟੀਚਿਊਟ ਅਤੇ ਆਈਲੈਟਸ ਸੈਂਟਰਾਂ ਨੂੰ ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਸਿਨੇਮਾ ਹਾਲ, ਜਿੰਮ ਅਤੇ ਸਵਿਮਿੰਗ ਪੁਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ।
ਇਹ ਵੀ ਪੜ੍ਹੋ: ਡਾ. ਓਬਰਾਏ ਦਾ ਇਕ ਹੋਰ ਵੱਡਾ ਉਪਰਾਲਾ, ਰਾਜਿੰਦਰਾ ਹਸਪਤਾਲ 'ਚ ਲਗਵਾਈਆਂ ਮਸ਼ੀਨਾਂ
ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 131 ਤਕ ਪਹੁੰਚ ਗਈ ਹੈ। 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 13 ਮਰੀਜ਼ ਠੀਕ ਹੋ ਚੁੱਕੇ ਹਨ। ਦੁਨੀਆ ਭਰ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,175 ਤਕ ਪਹੁੰਚ ਗਈ ਹੈ ਅਤੇ 1 ਲੱਖ 83 ਹਜ਼ਾਰ ਲੋਕ ਵਾਇਰਸ ਦੀ ਲਪੇਟ 'ਚ ਹਨ। ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਦੁਨੀਆ ਦੇ ਕਰੀਬ 160 ਦੇਸ਼ਾਂ 'ਚ ਆਪਣੇ ਪੈਰ ਪਸਾਰ ਚੁੱਕਾ ਹੈ।
ਇਹ ਵੀ ਪੜ੍ਹੋ ਸਾਵਧਾਨ! ਬਾਜ਼ਾਰ 'ਚ ਐਕਪਾਇਰੀ ਡੇਟ ਦੇ ਵਿਕ ਰਿਹੈ ਹਨ ਸੈਨੇਟਾਈਜ਼ਰ ਤੇ ਮਾਸਕ
ਡਾ. ਓਬਰਾਏ ਦਾ ਇਕ ਹੋਰ ਵੱਡਾ ਉਪਰਾਲਾ, ਰਾਜਿੰਦਰਾ ਹਸਪਤਾਲ 'ਚ ਲਗਵਾਈਆਂ ਮਸ਼ੀਨਾਂ
NEXT STORY