ਲੁਧਿਆਣਾ (ਗੁਪਤਾ) : ਪੰਜਾਬ 'ਚ ਰੋਜ਼ ਵੱਧ ਰਹੇ ਕੋਵਿਡ-19 ਦੇ ਕੇਸਾਂ ਨੂੰ ਲੈ ਕੇ ਪੰਜਾਬ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਰੋਜ਼ਾਨਾਂ ਪੰਜਾਬ ਭਰ 'ਚ ਕੋਰੋਨਾ ਦੇ ਸੈਂਕੜੇ ਕੇਸ ਆ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਵੇਂ ਦਾ 'ਮਿਸ਼ਨ ਫਤਹਿ' ਚਲਾ ਰਹੇ ਹਨ। ਅੱਜ 'ਜਗਬਾਣੀ' ਨਾਲ ਗੱਲ ਕਰਦਿਆਂ ਪੰਜਾਬ ਭਾਜਪਾ ਦੇ ਮਹਾਮੰਤਰੀ ਜੀਵਨ ਗੁਪਤਾ ਨੇ ਕਿਹਾ ਕਿ ਕੋਰੋਨਾ ਦੀ ਪੰਜਾਬ 'ਚ ਡਰਾਉਣੀ ਤਸਵੀਰ ਇਹ ਹੈ ਕਿ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮਰੀਜ਼ ਵੱਧ ਗਏ ਹਨ ਤਾਂ ਬੈਡ ਘੱਟ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ 'ਰਾਖੀ ਬੰਪਰ' ਬਣਿਆ ਆਸਾਂ ਦੀ ਤੰਦ, ਮਿਲੇਗਾ ਕਰੋੜਪਤੀ ਬਣਨ ਦਾ ਮੌਕਾ
ਹਾਲਾਤ ਇੰਨੇ ਖ਼ਤਰਨਾਕ ਹਨ ਕਿ ਮਰੀਜ਼ਾਂ ਦੇ ਕੋਲ ਕੋਰੋਨਾ ਪੀੜਤ ਮ੍ਰਿਤਕ ਦੀ ਲਾਸ਼ ਪਈ ਰਹੀ ਪਰ ਹਸਪਤਾਲ ਦੇ ਕੋਲ ਉਸ ਨੂੰ ਚੁੱਕਣ ਦੇ ਲਈ ਸਟਾਫ਼ ਨਹੀਂ ਹੈ। ਅੱਜ ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 14 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਿਆ ਹੈ। ਇਸ ਤਰ੍ਹਾਂ ਦੇ ਹਾਲਾਤਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ 'ਮਿਸ਼ਨ ਫਤਹਿ' ਕਿਤੇ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਆਪਣੇ ਵੀਡੀਓ ਸੰਦੇਸ਼ 'ਚ ਕਹਿੰਦੇ ਹਨ ਕਿ ਕੋਰੋਨਾ ਨਾਲ ਲੜਨ ਦੇ ਲਈ ਉਨ੍ਹਾਂ ਦੇ ਕੋਲ ਫੰਡ ਦੀ ਕਮੀ ਨਹੀਂ ਹੈ ਤਾਂ ਉਹ ਕੀ ਉਸ ਫੰਡ ਨੂੰ ਉਸ ਸਮੇਂ ਇਸਤੇਮਾਲ ਕਰਨਗੇ, ਜਦ ਪੰਜਾਬ ਦੇ ਸਾਰੇ ਲੋਕ ਕੋਰੋਨਾ ਦੀ ਲਪੇਟ 'ਚ ਆ ਜਾਣਗੇ ਅਤੇ ਹਾਲਾਤ ਜ਼ਿਆਦਾ ਵਿਗੜ ਜਾਣਗੇ।
ਇਹ ਵੀ ਪੜ੍ਹੋ : ਝਗੜੇ ਤੋਂ ਬਾਅਦ ਪਤੀ ਦਾ ਚੜ੍ਹਿਆ ਪਾਰਾ, ਬੇਰਹਿਮੀ ਨਾਲ ਕਤਲ ਕੀਤੀ ਪਤਨੀ
ਪ੍ਰਦੇਸ਼ ਭਾਜਪਾ ਮਹਾਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰੀ ਹਸਪਤਾਲਾਂ ਦੀ ਕਾਰਜ ਪ੍ਰਣਾਲੀ ਸਾਹਮਣੇ ਆ ਰਹੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਪ੍ਰਦੇਸ਼ 'ਚ ਸਿਹਤ ਸਿਸਟਮ ਦਾ ਦਿਵਾਲਾ ਨਿਕਲ ਚੁੱਕਾ ਹੈ ਅਤੇ ਅਧਿਕਾਰੀਆਂ, ਮੰਤਰੀਆਂ ਦੇ ਬਿਆਨ ਖੋਖਲੇ ਸਾਬਿਤ ਹੋ ਰਹੇ ਹਨ। ਕੋਰੋਨਾ ਦੇ ਨਾਲ-ਨਾਲ ਡੇਂਗੂ ਵੀ ਸਿਰ ਚੁੱਕ ਰਿਹਾ ਹੈ ਪਰ ਨਾ ਤਾਂ ਸਰਕਾਰ ਦੀ ਸੈਨੇਟਾਈਜੇਸ਼ਨ ਮੁਹਿੰਮ ਦਿਖਾਈ ਦੇ ਰਹੀ ਹੈ, ਨਾ ਹੀ ਕਿਤੇ ਫੋਗਿੰਗ ਦਿਖਾਈ ਦੇ ਰਹੀ ਹੈ। ਇਸ ਮੌਕੇ 'ਤੇ ਪੰਜਾਬ ਭਾਜਪਾ ਦੀ ਕਾਰਜਸ਼ੈਲੀ ਦੇ ਮੈਂਬਰ ਸੁਭਾਸ਼ ਡਾਬਰ ਨੇ ਜੀਵਨ ਗੁਪਤਾ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
ਇਹ ਵੀ ਪੜ੍ਹੋ : ਇੱਟਾਂ ਦੇ ਭੱਠੇ ਦੀ ਮਾਲਕਣ ਨੂੰ ਦਾਤਰ ਨਾਲ ਵੱਢਿਆ, ਵਾਰਦਾਤ ਕੈਮਰੇ 'ਚ ਕੈਦ
ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 3 ਮਰੀਜ਼ਾਂ ਦੀ ਮੌਤ, 72 ਨਵੇਂ ਮਾਮਲੇ ਆਏ ਸਾਹਮਣੇ
NEXT STORY