ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ, ਸ਼ਾਮ ਜੁਨੇਜਾ): ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ ਹੁਣ ਪੰਜ ਐਕਟਿਵ ਕੇਸ ਹੋ ਗਏ ਹਨ। ਨਵਾਂ ਕੇਸ ਮਲੋਟ ਨਾਲ ਸਬੰਧਿਤ ਹੈ ਜਿਥੋਂ ਦੀ 20 ਸਾਲ ਦੀ ਕੁੜੀ ਜੋਕਿ ਦਿੱਲੀ ਤੋਂ ਵਾਪਸ ਆਈ ਸੀ, ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਜਾ ਮਾਮਲਾ ਆਉਣ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸਵੇਰੇ ਪੰਜ ਐਕਵਿਟ ਕੇਸ ਹੋ ਗਏ ਸਨ ਜਿਨ੍ਹਾਂ 'ਚੋਂ ਇਕੱਲੇ ਮਲੋਟ ਸ਼ਹਿਰ ਦੇ 3 ਮਰੀਜ਼ ਸਨ ਪਰ 10 ਵਜੇ ਤੋਂ ਬਾਅਦ ਤਿੰਨ ਦਾਖਲ ਮਰੀਜ਼ਾਂ ਨੂੰ ਛੁੱਟੀ ਮਿਲ ਗਈ । ਘਰ ਵਾਪਸ ਆਉਣ ਵਾਲੇ ਤਿੰਨਾਂ 'ਚੋਂ ਦੋ ਮਲੋਟ ਸ਼ਹਿਰ ਨਾਲ ਸਬੰਧਤ ਹਨ, ਜਿਸ ਕਰਕੇ ਇਸ ਵਕਤ ਜ਼ਿਲ੍ਹੇ ਅੰਦਰ ਸਿਰਫ ਦੋ ਕੋਰੋਨਾ ਦੇ ਐਕਟਿਵ ਕੇਸ ਹਨ ਅਤੇ ਇਹ ਦੋਵੇਂ ਮਲੋਟ ਸ਼ਹਿਰ ਨਾਲ ਸਬੰਧਤ ਹਨ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਵਿਆਹੁਤਾ ਦੀ ਵਿਆਹ 1 ਦਸੰਬਰ 2019 ਨੂੰ ਹੋਇਆ ਸੀ ਅਤੇ ਤਾਲਾਬੰਦੀ ਤੋਂ ਥੋੜ੍ਹੇ ਦਿਨ ਪਹਿਲਾਂ ਪੇਕੇ ਵਿਚ ਚਲੀ ਗਈ ਸੀ। ਐਤਵਾਰ ਨੂੰ ਉਸਦਾ ਪਤੀ ਇਕ ਪ੍ਰਾਈਵੇਟ ਗੱਡੀ ਅਤੇ ਡਰਾਇਵਰ ਨੂੰ ਲੈਕੇ ਦਿੱਲੀ ਤੋਂ ਉਕਤ ਲੜਕੀ ਨੂੰ ਲੈਕੇ ਆਇਆ ਸੀ ਅਤੇ ਸੋਮਵਾਰ ਨੂੰ ਉਨ੍ਹਾਂ ਦੋਵਾਂ ਦੇ ਸੈਂਪਲ ਲਏ ਗਏ ਸਨ ਪਰ ਉਸਦੇ ਪਤੀ ਦਾ ਸੈਂਪਲ ਨੈਗਟਿਵ ਆਇਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਡਰਾਇਵਰ ਦਾ ਵੀ ਸੈਂਪਲ ਲਿਆ ਜਾ ਰਿਹਾ ਹੈ। ਉਧਰ ਪੇਕਿਆ ਤੋਂ ਵਾਪਸ ਆਈ ਕੋਰੋਨਾ ਸਕਾਰਆਤਮਕ ਕੁੜੀ ਆ ਕੇ ਕਿਨ੍ਹਾਂ ਦੇ ਸੰਪਰਕ ਵਿਚ ਆਈ ਇਸ ਬਾਰੇ ਵਿਭਾਗ ਪੁੱਛ ਰਿਹਾ ਹੈ। ਉਧਰ ਪ੍ਰਸ਼ਾਸਨ ਵਲੋਂ ਇਤਿਆਦ ਵਜੋਂ ਇਸ ਗਲੀ ਨੂੰ ਸੀਲ ਕਰ ਦਿੱਤਾ ਹੈ।
ਬਾਬਾ ਬਿਧੀ ਚੰਦ ਦੇ ਡੇਰੇ ਦੀ ਜ਼ਮੀਨ ਬਾਰੇ ਦੋ ਭਰਾਵਾਂ ਦਾ ਵਿਵਾਦ ਪਹੁੰਚਿਆ ਸ੍ਰੀ ਅਕਾਲ ਤਖ਼ਤ ਸਾਹਿਬ
NEXT STORY