ਰੋਪੜ (ਸੱਜਣ ਸੈਣੀ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਰੋਪੜ 'ਚ ਕੋਰੋਨਾ ਵਾਇਰਸ ਦੇ 14 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 10 ਮਾਮਲੇ ਤਾਂ ਇਕੱਲੇ ਨੰਗਲ ਦੇ ਪਿੰਡ ਬ੍ਰਹਮਪੁਰਾ ਦੇ ਹਨ, ਜਿੱਥੇ ਦੋ ਦਿਨ ਪਹਿਲਾਂ 42 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਦਾ ਮੌਤ ਹੋਈ ਸੀ। ਇਕ ਮਾਮਲਾ ਰੂਪਨਗਰ ਦੇ ਗਿਆਨੀ ਜੈਲ ਸਿੰਘ ਨਗਰ ਦਾ ਹੈ ਅਤੇ ਇਕ ਨਵਾਂ ਨੰਗਲ ਅਤੇ ਇਕ ਭਰਤਗੜ੍ਹ ਦਾ ਹੈ ਅਤੇ ਇਕ ਮਾਮਲਾ ਰੋਪੜ ਦੇ ਨਾਲ ਲੱਗਦੇ ਇਕ ਪਿੰਡ ਦਾ ਹੈ। ਨੰਗਲ ਦੇ ਪਿੰਡ ਬ੍ਰਹਮਪੁਰ ਦੇ 10 ਮਾਮਲਿਆਂ 'ਚ ਤਿੰਨ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ ਕ੍ਰਮਵਾਰ 13,15,16 ਸਾਲ ਹੈ ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਸੰਗਰੂਰ ਜ਼ਿਲ੍ਹੇ 'ਚ 2 ਮੌਤਾਂ
ਦੱਸਣਯੋਗ ਹੈ ਕਿ ਜ਼ਿਲ੍ਹਾ ਰੋਪੜ 'ਚ 14 ਨਵੇਂ ਮਾਮਲੇ ਆਉਣ ਦੇ ਬਾਅਦ ਹੁਣ ਐਕਟਿਵ ਕੇਸਾਂ ਦੀ ਕੁੱਲ ਗਿਣਤੀ 67 ਹੋ ਚੁੱਕੀ ਹੈ। ਜ਼ਿਲ੍ਹੇ 'ਚ ਅੱਜ ਤੱਕ ਕੁੱਲ 20194 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 19658 ਨੈਗੇਟਿਵ ਪਾਏ ਗਏ ਅਤੇ 166 ਰਿਕਵਰ ਹੋ ਚੁੱਕੇ ਹਨ, ਜਦੋਂਕਿ ਕੁੱਲ ਪਾਜ਼ੇਟਿਵ ਮਾਮਲੇ 237 ਹਨ ਅਤੇ ਅੱਜ ਤੱਕ ਕਰੋਨਾ ਵਾਇਰਸ ਦੇ ਨਾਲ 04 ਮੌਤਾਂ ਹੋ ਚੁੱਕੀਆਂ ਹਨ। ਤਿੰਨ ਸੌ ਅਠਾਰਾਂ ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।ਦੱਸ ਦੇਈਏ ਕਿ ਜਿਸ ਹਿਸਾਬ ਨਾਲ ਜ਼ਿਲ੍ਹੇ 'ਚ ਕਰੋੜਾਂ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਗਿਣਤੀ 'ਚ ਹੋਰ ਇਜ਼ਾਫਾ ਹੋ ਸਕਦਾ ਹੈ।
ਮਾਂ ਚਿੰਤਪੂਰਣੀ ਜੀ ਦੇ ਸ਼ਰਧਾਲੂਆਂ ਨੇ ਕੋਰੋਨਾ ਕਾਲ 'ਚ ਲਗਾਇਆ ਅਨੋਖਾ ਲੰਗਰ
NEXT STORY