ਸੰਗਰੂਰ (ਕੋਹਲੀ): ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਦੌਰਾਨ ਕਈ ਮਹਾਨ ਯੋਧਿਆਂ ਨੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਤਾਜ਼ਾ ਮਿਸਾਲ ਸੰਗਰੂਰ ਦੀ ਹੈ, ਜਿੱਥੇ ਡਾਕਟਰ ਪਤੀ-ਪਤਨੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇਸ ਡਿਊਟੀ ਨੂੰ ਨਿਭਾਅ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਕੋਰੋਨਾ ਵਾਇਰਸ ਨੇ ਸੰਗਰੂਰ ’ਚ ਦਸਤਕ ਦਿੱਤੀ ਹੈ, ਉਸ ਸਮੇਂ ਤੋਂ ਦਿਨ-ਰਾਤ ਲਗਾਤਾਰ ਸੰਗਰੂਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੇਵਾਵਾਂ ਨਿਭਾਉਂਦੇ ਹੋਏ ਉਨ੍ਹਾਂ ਨੂੰ ਕਈ ਵਾਰ ਰਾਤ ਨੂੰ ਭੁੱਖੇ ਵੀ ਸੌਣਾ ਪਿਆ।
ਇਹ ਵੀ ਪੜ੍ਹੋ: ਰਾਹਤ ਭਰੀ ਖਬਰ: ਪਟਿਆਲਾ ਜ਼ਿਲੇ 'ਚ 157 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
ਪੱਤਰਕਾਰ ਵਲੋਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਪ੍ਰਬੰਧ ਦੇ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਦੱਸਿਆ ਕਿ ਸੰਗਰੂਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ ਵਾਰਡ ’ਚ ਬੇਹੱਦ ਵਧੀਆ ਪ੍ਰਬੰਧ ਸਨ। ਉਨ੍ਹਾਂ ਹਰ ਸਮੇਂ ਹਰ ਚੀਜ਼ ਮੁਹੱਈਆ ਕਰਵਾਈ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮਰੀਜ਼ਾਂ ਦੀ ਵੀ ਕੋਈ ਖਾਣ-ਪੀਣ ਸਬੰਧੀ ਮੰਗ ਹੁੰਦੀ ਸੀ ਤੇ ਉਨ੍ਹਾਂ ਨੂੰ ਵੀ ਐੱਸ.ਐੱਮ.ਓ. ਨੂੰ ਕਹਿ ਕੇ ਤੁਰੰਤ ਉਨ੍ਹਾਂ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ: ਨਾਜਾਇਜ਼ ਸ਼ਰਾਬ ਫੈਕਟਰੀ ਦਾ ਗਰਮਾਇਆ ਮਾਮਲਾ, ਅਕਾਲੀ ਦਲ 'ਤੇ ਕਾਂਗਰਸ ਵਲੋਂ ਇਕ-ਦੂਜੇ 'ਤੇ ਸਿਆਸੀ ਹਮਲੇ
ਅੰਮ੍ਰਿਤਸਰ ਦੀਆਂ 32 ਬੈਂਕ ਬ੍ਰਾਂਚਾਂ ਪੁਲਸ ਨੇ ਕਰਵਾਈਆਂ ਬੰਦ, ਜਾਣੋ ਵਜ੍ਹਾ
NEXT STORY