ਦਸੂਹਾ (ਝਾਵਰ)— ਦਸੂਹਾ ਦੇ ਪਿੰਡ ਨਰੈਣਗੜ੍ਹ ਵਿਖੇ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ ਨੇ ਕਰਦੇ ਹੋਏ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਅਵਤਾਰ ਸਿੰਘ ਪੁੱਤਰ ਚਰਨ ਸਿੰਘ ਨਿਵਾਸੀ ਨਰੈਣਗੜ੍ਹ ਦੇ ਰੂਪ 'ਚ ਹੋਈ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਦੀ ਮਾਰ ਦਾ ਦਰਦ ਬਿਆਨ ਕਰਦੀ ਇਹ ਤਸਵੀਰ, ਬੀਮਾਰ ਪਤੀ ਨੂੰ ਟੈਂਪੂ ਜ਼ਰੀਏ ਇੰਝ ਲੈ ਕੇ ਬੈਂਕ ਪੁੱਜੀ ਪਤਨੀ
ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ। ਉਥੇ ਹੀ ਦਸੂਹਾ 'ਚੋਂ ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਪਹੁੰਚ ਕੇ ਪਿੰਡ ਨਰੈਣਗੜ੍ਹ ਸੀਲ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਇਥੇ ਦੱਸ ਦੇਈਏ ਕਿ ਹੁਸ਼ਿਆਰਪੁਰ 'ਚ ਪਹਿਲਾਂ 11 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਜਦਕਿ ਅੱਜ ਦੇ ਮਿਲੇ ਇਸ ਪਾਜ਼ੇਟਿਵ ਕੇਸ ਨੂੰ ਮਿਲਾ ਕੇ ਹੁਸ਼ਿਆਰਪੁਰ 'ਚ ਕੁੱਲ ਗਿਣਤੀ 12 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਵੀਡੀਓ 'ਚ ਖੋਲ੍ਹੀ ਹਵਾਲਾਤੀਆਂ ਨੇ ਜੇਲ ਪ੍ਰਸ਼ਾਸਨ ਦੀ ਪੋਲ, ਥਰਡ ਡਿਗਰੀ ਟਾਰਚਰ ਦੇ ਲਾਏ ਦੋਸ਼
ਸ਼ਹਿਰਾਂ ਦੀਆਂ ਸੜਕਾਂ ਤੋਂ ਗਾਇਬ ਹੋਈ ਗੰਦਗੀ, ਸਫਾਈ ਸੇਵਕਾਂ ਦੀ ਸੁਧਰੀ 'ਜ਼ਿੰਦਗੀ'
NEXT STORY